ਅਹੁਦਾ ਸੰਭਾਲਦਿਆਂ ਹੀ CM ਮਾਨ ’ਤੇ ਵਰ੍ਹੇ ਅਸ਼ਵਨੀ ਸ਼ਰਮਾ! ‘ਸੱਤਾ ਬਦਲਣ ਲਈ ਕਰਨਾ ਪੈਂਦਾ ਸੰਘਰਸ਼’
ਬਿਉਰੋ ਰਿਪੋਰਟ: ਪੰਜਾਬ ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ (ਐਤਵਾਰ) ਰਸਮੀ ਤੌਰ ’ਤੇ ਅਹੁਦਾ ਸੰਭਾਲ਼ ਲਿਆ ਹੈ। ਇਸ ਤੋਂ ਬਾਅਦ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ‘ਤੇ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਤੋਂ ਪੰਜਾਬ ਵਿੱਚ ਸਰਕਾਰ ਨਹੀਂ ਸਰਕਸ ਚੱਲ ਰਹੀ ਹੈ।
