ਹਰਸਿਮਰਤ ਬਾਦਲ ਨੇ ਕਰੋਨਾ ਸਥਿਤੀ ‘ਤੇ ਘੇਰੀ ਪੰਜਾਬ ਸਰਕਾਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿੱਚ ਕਰੋਨਾ ਨਾਲ ਹੋ ਰਹੀਆਂ ਮੌਤਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਵਿੱਚ ਮੌਤਾਂ ਦੀ ਦਰ ਦੇਸ਼ ਤੋਂ ਦੁੱਗਣੀ ਹੋ ਗਈ ਹੈ। ਕੈਪਟਨ ਨੇ ਮੌਤਾਂ ਨੂੰ ਰੋਕਣ ਲਈ ਇੱਕ ਵੀ ਕਦਮ ਨਹੀਂ ਚੁੱਕਿਆ।