ਕਿਸਾਨਾਂ ਨੇ ਸ਼ੰਭੂ ਬਾਰਡਰ ਦੇ ਟੋਲ ਪਲਾਜ਼ੇ ‘ਤੇ ਮੁੜ ਲਾਇਆ ਧਰਨਾ, ਬਿਨਾਂ ਟੋਲ ਤੋਂ ਲੰਘਾ ਰਹੇ ਹਨ ਗੱਡੀਆਂ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼ੰਭੂ ਬਾਰਡਰ ਦੇ ਟੋਲ ਪਲਾਜ਼ਾ ‘ਤੇ ਕਿਸਾਨਾਂ ਨੇ ਮੁੜ ਤੋਂ ਧਰਨਾ ਲਾ ਦਿੱਤਾ ਹੈ। ਕਿਸਾਨ ਕਿਸੇ ਵੀ ਗੱਡੀ ਦਾ ਟੋਲ ਨਹੀਂ ਵਸੂਲਣ ਦੇ ਰਹੇ ਅਤੇ ਸਾਰੀਆਂ ਗੱਡੀਆਂ ਬਿਨਾਂ ਟੋਲ ਦੇ ਰਵਾਨਾ ਕੀਤੀਆਂ ਜਾ ਰਹੀਆਂ ਹਨ। ਕੁੱਝ ਹੋਰ ਕਿਸਾਨ ਜਥੇਬੰਦੀਆਂ ਵੀ ਸ਼ੰਭੂ ਬਾਰਡਰ ਦੇ ਟੋਲ ਪਲਾਜ਼ੇ ‘ਤੇ ਪਹੁੰਚ ਰਹੀਆਂ ਹਨ।