ਉਦਯੋਗਪਤੀ ਰਜਿੰਦਰ ਗੁਪਤਾ ਨੇ ਛੱਡੇ ਪੰਜਾਬ ਸਰਕਾਰ ਦੇ 2 ਅਹੁਦੇ, ਰਾਜ ਸਭਾ ਜਾਣ ਦੀ ਚਰਚਾ
- by Preet Kaur
- October 4, 2025
- 0 Comments
ਬਿਊਰੋ ਰਿਪੋਰਟ (4 ਅਕਤੂਬਰ, 2025): ਪੰਜਾਬ ਦੇ ਪ੍ਰਸਿੱਧ ਉਦਯੋਗਪਤੀ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਪੰਜਾਬ ਸਰਕਾਰ ਵੱਲੋਂ ਮਿਲੇ ਦੋ ਅਹਿਮ ਅਹੁਦੇ ਛੱਡ ਦਿੱਤੇ ਹਨ। ਉਹ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ-ਚੇਅਰਮੈਨ ਅਤੇ ਪਟਿਆਲਾ ਕਾਲੀ ਮਾਤਾ ਮੰਦਰ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸਨ। ਉਨ੍ਹਾਂ ਦਾ ਅਸਤੀਫ਼ਾ ਆਮ ਆਦਮੀ ਪਾਰਟੀ ਦੀ ਸਰਕਾਰ
ਜਥੇਦਾਰ ਗੜਗੱਜ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤ
- by Gurpreet Singh
- October 4, 2025
- 0 Comments
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਲਦ ਹੀ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨਗੇ। ਇਸ ਸਬੰਧੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਭੇਜ ਕੇ ਜੇਲ ਅਧਿਕਾਰੀਆਂ ਨਾਲ ਲਿਖਤੀ ਪ੍ਰਕਿਰਿਆ ਆਰੰਭ ਕਰਨ ਲਈ ਕਿਹਾ ਹੈ। ਸਕੱਤਰੇਤ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਜਥੇਦਾਰ
ਰਾਜੇਸ਼ ਪ੍ਰਸਾਦ ਬਣੇ ਚੰਡੀਗੜ੍ਹ ਦੇ ਨਵੇਂ ਮੁੱਖ ਸਕੱਤਰ, 1995 ਬੈਚ ਦੇ ਆਈਏਐਸ ਅਧਿਕਾਰੀ ਹਨ ਰਾਜੇਸ਼ ਪ੍ਰਸਾਦ
- by Gurpreet Singh
- October 4, 2025
- 0 Comments
ਕੇਂਦਰ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਬਦਲਾਅ ਕੀਤਾ ਹੈ। ਐੱਚ. ਰਾਜੇਸ਼ ਪ੍ਰਸਾਦ ਨੂੰ ਚੰਡੀਗੜ੍ਹ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲਾਂ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਹਨ। ਪ੍ਰਸਾਦ ਅਰੁਣਾਚਲ ਪ੍ਰਦੇਸ਼-ਗੋਆ-ਮਿਜ਼ੋਰਮ-ਕੇਂਦਰ ਸ਼ਾਸਿਤ ਪ੍ਰਦੇਸ਼ (AGMUT) ਕੇਡਰ ਦੇ 1995 ਬੈਚ ਦੇ ਆਈਏਐਸ ਅਧਿਕਾਰੀ ਹਨ। ਉਹ ਰਾਜੀਵ ਵਰਮਾ ਦੀ ਥਾਂ ਲੈਂਦੇ ਹਨ, ਜਿਸਦਾ
ਫ਼ਿਰੋਜ਼ਪੁਰ ਹੱਤਿਆ ਕਾਂਡ: ਪਿਤਾ ਨੇ ਧੀ ਨੂੰ ਨਹਿਰ ‘ਚ ਦਿੱਤਾ ਧੱਕਾ, ਵੀਡੀਓ ਵੀ ਬਣਾਇਆ
- by Gurpreet Singh
- October 4, 2025
- 0 Comments
ਫ਼ਿਰੋਜ਼ਪੁਰ ਵਿੱਚ ਇੱਕ ਦਿਲ ਦਹਲਾਉਣ ਵਾਲੀ ਘਟਨਾ ਨੇ ਸਮਾਜ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਪਿਤਾ ਨੇ ਆਪਣੀ 17 ਸਾਲਾਂ ਵੱਡੀ ਧੀ ਨੂੰ ਹੱਥ ਬੰਨ੍ਹ ਕੇ ਨਹਿਰ ਵਿੱਚ ਧੱਕਾ ਦੇ ਕੇ ਕਤਲ ਕਰ ਦਿੱਤਾ। ਇਸ ਵੇਲੇ ਉਸਦੀ ਮਾਂ ਵੀ ਮੌਜੂਦ ਸੀ ਅਤੇ ਪੂਰੀ ਘਟਨਾ ਦਾ ਵੀਡੀਓ ਦੋਸ਼ੀ ਨੇ ਆਪਣੇ ਫ਼ੋਨ ਨਾਲ ਰਿਕਾਰਡ ਕੀਤਾ, ਜੋ ਹੁਣ
ਸ੍ਰੀ ਅਨੰਦਪੁਰ ਸਾਹਿਬ ਵਿੱਚ ਇਜਲਾਸ ਸੱਦਣ ਦੀ ਤਿਆਰੀ, ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਹੋਵੇਗਾ ਸ਼ੈਸਨ
- by Gurpreet Singh
- October 4, 2025
- 0 Comments
ਸ੍ਰੀ ਅਨੰਦਪੁਰ ਸਾਹਿਬ : 350ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਜਾ ਰਿਹਾ ਹੈ। ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕੋਈ ਸੈਸ਼ਨ ਚੰਡੀਗੜ੍ਹ ਸਥਿਤ ਵਿਧਾਨਸਭਾ ਤੋਂ ਬਾਹਰ ਹੋਵੇਗਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਂਝੀ ਕਰਦਿਆਂ ਵੱਡੇ ਐਲਾਨ ਕਰ ਦਿੱਤੇ ਨੇ ਤੇ ਪੰਜਾਬ ਸਰਕਾਰ ਵੱਲੋਂ ਸ਼ਹੀਦੀ
ਮੋਹਾਲੀ ਅਦਾਲਤ ਦਾ ਫੈਸਲਾ, ਲਾਰੈਂਸ ਸਮੇਤ ਤਿੰਨ ਹੋਰ ਆਰਮਜ਼ ਐਕਟ ਮਾਮਲੇ ਵਿੱਚੋਂ ਬਰੀ
- by Gurpreet Singh
- October 4, 2025
- 0 Comments
ਮੋਹਾਲੀ ਦੀ ਇੱਕ ਅਦਾਲਤ ਨੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸਦੇ ਤਿੰਨ ਸਾਥੀਆਂ ਨੂੰ ਤਿੰਨ ਸਾਲ ਪੁਰਾਣੇ ਅਸਲਾ ਐਕਟ ਨਾਲ ਜੁੜੇ ਇੱਕ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਇਹ ਫੈਸਲਾ ਪੰਜਾਬ ਦੇ ਇਸ ਵਿਵਾਦਿਤ ਗੈਂਗਸਟਰ ਲਈ ਵੱਡੀ ਰਾਹਤ ਹੈ, ਜੋ ਗੁਜਰਾਤ ਦੀ ਸਬਰਮਤੀ ਜੇਲ੍ਹ ਵਿੱਚ ਕੈਦ ਹੈ। ਹਾਲਾਂਕਿ, ਅਦਾਲਤ ਨੇ ਇੱਕ ਦੋਸ਼ੀ ਨੂੰ ਦੋਸ਼ੀ ਠਹਿਰਾਇਆ
ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 5 ਤੋਂ 7 ਅਕਤੂਬਰ ਤੱਕ ਮੀਂਹ ਦਾ ਅਲਰਟ
- by Gurpreet Singh
- October 4, 2025
- 0 Comments
ਉੱਤਰ-ਪੱਛਮੀ ਭਾਰਤ ਵਿੱਚ ਇੱਕ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ, ਜਿਸ ਨਾਲ ਕੁਝ ਇਲਾਕਿਆਂ ਵਿੱਚ ਹਲਕੇ ਬੱਦਲ ਛਾਏ ਹਨ। ਪਿਛਲੇ 24 ਘੰਟਿਆਂ ਵਿੱਚ ਦਿਨ ਦੇ ਤਾਪਮਾਨ ਵਿੱਚ 1.1 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਜਦਕਿ ਰਾਤ ਦਾ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਰਹਿੰਦਾ ਹੈ। ਇਸ ਗੜਬੜੀ ਕਾਰਨ ਪੱਛਮੀ ਹਿਮਾਚਲ ਅਤੇ ਨੇੜਲੇ ਮੈਦਾਨੀ ਇਲਾਕਿਆਂ ਵਿੱਚ
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਗੰਭੀਰ, ਅੱਠਵੇਂ ਦਿਨ ਵੀ ਵੈਂਟੀਲੇਟਰ ‘ਤੇ
- by Gurpreet Singh
- October 4, 2025
- 0 Comments
ਮੁਹਾਲੀ : ਪੰਜਾਬੀ ਸੰਗੀਤ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਹੁਣ ਵੀ ਜ਼ਿੰਦਗੀ ਅਤੇ ਮੌਤ ਵਿਚਕਾਰ ਜੂੰਝ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ 27 ਸਤੰਬਰ ਨੂੰ ਹੋਏ ਭਿਆਨਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਗਾਤਾਰ ਅੱਠਵੇਂ ਦਿਨ ਵੈਂਟੀਲੇਟਰ ‘ਤੇ ਹਨ। ਸ਼ੁੱਕਰਵਾਰ (3 ਅਕਤੂਬਰ) ਨੂੰ ਜਾਰੀ ਕੀਤੇ ਗਏ
ਤਰਨ ਤਾਰਨ ‘ਚ ਇਕ ਸਿਰਫਿਰੇ ਪ੍ਰੇਮੀ ਦਾ ਹੈਰਾਨ ਕਰ ਦੇਣ ਵਾਲਾ ਕਾਰਨਾਮਾ, ਸ਼ਰੇਆਮ ਬਾਜ਼ਾਰ ’ਚ ਤੇਲ ਪਾ ਕੇ ਸਾੜੀ ਪ੍ਰੇਮਿਕਾ
- by Gurpreet Singh
- October 4, 2025
- 0 Comments
ਤਰਨ ਤਾਰਨ ਤੋਂ ਇੱਕ ਹੈਰਾਨ ਕਰ ਦੇਣ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਸਿਰਫਿਰੇ ਪ੍ਰੇਮੀ ਵਲੋਂ ਪ੍ਰੇਮਿਕਾ ਨੂੰ ਸ਼ਰੇਆਮ ਬਾਜ਼ਾਰ ਵਿਚ ਤੇਲ ਪਾ ਕੇ ਉਸਨੂੰ ਜਿੰਦਾ ਸਾੜ ਦਿੱਤਾ। ਪੀੜਤਾ ਦੀ ਪਛਾਣ ਮੁਹੱਲਾ ਜਸਵੰਤ ਸਿੰਘ ਵਾਸੀ ਜੋਤੀ ਕੁਮਾਰੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹਸਪਤਾਲ ਵਿੱਚ ਜ਼ੇਰੇ ਇਲਾਜ ਜੋਤੀ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਹ ਵੀਰਵਾਰ ਰਾਤ
