India Punjab

ਹਿਮਾਚਲ-ਪੰਜਾਬ ਸਰਹੱਦ ‘ਤੇ ਐਂਬੂਲੈਂਸ ਖੱਡ ‘ਚ ਡਿੱਗੀ, 3 ਦੀ ਮੌਤ

ਅੱਜ ਸਵੇਰੇ ਹਿਮਾਚਲ-ਪੰਜਾਬ ਸਰਹੱਦ ‘ਤੇ ਊਨਾ ਜ਼ਿਲ੍ਹੇ ਦੇ ਚਿੰਤਪੁਰਨੀ-ਹੁਸ਼ਿਆਰਪੁਰ ਰੋਡ ‘ਤੇ ਡੀਐਮਸੀ ਲੁਧਿਆਣਾ ਜਾ ਰਹੀ ਇੱਕ ਐਂਬੂਲੈਂਸ (HP-92B-3613) ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੁਖਦਾਈ ਘਟਨਾ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਂਬੂਲੈਂਸ ਟਾਂਡਾ ਮੈਡੀਕਲ ਕਾਲਜ, ਕਾਂਗੜਾ ਤੋਂ ਰੈਫਰ

Read More
Punjab Religion

ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਜ਼ਮੀਨ ਧੱਸਣ ਦਾ ਖਤਰਾ, ਸੰਗਤ ਸੇਵਾ ਵਿੱਚ ਜੁਟੀ

ਸ੍ਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਜੋ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਨਾਲ ਸੰਬੰਧਿਤ ਹੈ, ਨੂੰ ਤੇਜ਼ ਮੀਂਹ ਕਾਰਨ ਜ਼ਮੀਨ ਧੱਸਣ ਦੀ ਘਟਨਾ ਨੇ ਖਤਰੇ ਵਿੱਚ ਪਾ ਦਿੱਤਾ ਹੈ। ਇਸ ਨਾਲ ਗੁਰਦੁਆਰਾ ਤੀਰ ਸਾਹਿਬ ਨੂੰ ਜਾਣ ਵਾਲੀ ਪੁਰਾਤਨ ਡਿਓੜੀ ਦੇ ਡਿੱਗਣ ਦਾ ਖਤਰਾ ਬਣ ਗਿਆ ਹੈ।

Read More
International Punjab

ਕੈਨੇਡਾ ‘ਚ ਮਨਾਇਆ ਜਾਵੇਗਾ ਜਸਵੰਤ ਸਿੰਘ ਖਾਲੜਾ ਦਿਵਸ, ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕੀਤਾ ਐਲਾਨ

ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 6 ਸਤੰਬਰ 2025 ਨੂੰ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਘੋਸ਼ਿਤ ਕੀਤਾ, ਜੋ ਸਿੱਖ ਮਨੁੱਖੀ ਅਧਿਕਾਰ ਕਾਰਕੁਨ ਦੀ 30ਵੀਂ ਸ਼ਹਾਦਤ ਵਰ੍ਹੇਗੰਢ ਨੂੰ ਸਮਰਪਿਤ ਹੈ। ਲੈਫਟੀਨੈਂਟ ਗਵਰਨਰ ਵੈਂਡੀ ਕੋਕੀਆ ਦੁਆਰਾ ਦਸਤਖਤ ਕੀਤੇ ਇਸ ਐਲਾਨ ਵਿੱਚ ਖਾਲੜਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸਤਿਕਾਰਤ ਮਨੁੱਖੀ ਅਧਿਕਾਰ ਰਾਖੇ ਵਜੋਂ ਮਾਨਤਾ ਦਿੱਤੀ ਗਈ, ਜਿਨ੍ਹਾਂ ਨੇ 1980 ਅਤੇ 1990

Read More
Punjab

ਮੁੱਖ ਮੰਤਰੀ ਮਾਨ ਦੀ ਸਿਹਤ ਵਿੱਚ ਸੁਧਾਰ, ਮੋਹਾਲੀ ਫੋਰਟਿਸ ਵਿੱਚ ਦਾਖਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ੁੱਕਰਵਾਰ, 5 ਸਤੰਬਰ 2025 ਦੀ ਦੇਰ ਰਾਤ ਤੇਜ਼ ਬੁਖਾਰ ਅਤੇ ਥਕਾਵਟ ਦੀਆਂ ਸ਼ਿਕਾਇਤਾਂ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸ਼ਨੀਵਾਰ ਸਵੇਰੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ, ਅਤੇ ਨਬਜ਼ ਦੀ ਦਰ ਵਿੱਚ ਸੁਧਾਰ ਹੋਇਆ ਹੈ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਹਸਪਤਾਲ ਪ੍ਰਸ਼ਾਸਨ ਅਨੁਸਾਰ, ਮਾਨ

Read More
Punjab

ਲੁਧਿਆਣਾ ‘ਚ ਸਤਲੁਜ ਦਰਿਆ ਤੋਂ ਹੜ੍ਹ ਦਾ ਖ਼ਤਰਾ ਬਰਕਰਾਰ, ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ

ਲੁਧਿਆਣਾ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਹੜ੍ਹ ਦਾ ਗੰਭੀਰ ਖਤਰਾ ਮੰਡਰਾ ਰਿਹਾ ਹੈ। ਪਿੰਡ ਸਸਰਾਲੀ ਨੇੜੇ ਧੁੱਸੀ ਬੰਨ੍ਹ ਵਿੱਚ ਪਿਛਲੇ 48 ਘੰਟਿਆਂ ਤੋਂ ਤਰੇੜਾਂ ਦਾ ਖਤਰਾ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਬੰਨ੍ਹ ਦਾ 16 ਫੁੱਟ ਹਿੱਸਾ ਢਹਿ ਗਿਆ, ਜਿਸ ਕਾਰਨ ਨੇੜਲੇ ਖੇਤਾਂ ਵਿੱਚ ਸਿੰਚਾਈ ਲਈ ਬਣਾਏ ਟਿਊਬਵੈੱਲਾਂ ਦੇ ਕਮਰੇ ਵਹਿ

Read More
Punjab

ਅੰਮ੍ਰਿਤਸਰ ਦੇ 190 ਪਿੰਡ ਹੜ੍ਹਾਂ ਦੀ ਲਪੇਟ ਵਿੱਚ: 5 ਲੋਕਾਂ ਦੀ ਮੌਤ, 134 ਘਰ ਤਬਾਹ

ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਰਾਵੀ ਦਰਿਆ ਦੇ ਬੰਨ੍ਹ ਟੁੱਟਣ ਕਾਰਨ ਹੋਈ ਆਫ਼ਤ ਤੋਂ ਬਾਅਦ ਰਾਹਤ ਅਤੇ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਟੁੱਟੇ ਹੋਏ ਹਿੱਸਿਆਂ ਨੂੰ ਭਰਨ ਦਾ ਕੰਮ ਕੱਲ੍ਹ ਤੋਂ ਜਾਰੀ ਹੈ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਾਵੀ ਦੇ 3 ਟੁੱਟੇ ਹੋਏ ਧੁੱਸੀ ਬੰਨ੍ਹਾਂ ਨੂੰ ਭਰਨ ਦਾ ਕੰਮ ਸ਼ੁਰੂ ਹੋ ਗਿਆ।

Read More
India Manoranjan Punjab

ਪੰਜਾਬ ਦੇ ਹੜ੍ਹ ਪੀੜਤਾਂ ਦੀ 5 ਕਰੋੜ ਦੀ ਮਦਦ ਕਰਨਗੇ ਅਕਸ਼ੇ ਕੁਮਾਰ

ਪੰਜਾਬ ਨੂੰ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਵੱਡੇ ਪੱਧਰ ‘ਤੇ ਤਬਾਹੀ ਹੋਈ ਹੈ। ਇਸ ਮੁਸ਼ਕਲ ਸਮੇਂ ਵਿੱਚ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਹੜ੍ਹ ਪੀੜਤਾਂ ਦੀ ਮਦਦ ਲਈ 5 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਅਕਸ਼ੈ ਨੇ ਇਸ ਰਕਮ ਨੂੰ ਦਾਨ ਕਹਿਣ ਤੋਂ ਇਨਕਾਰ ਕਰਦਿਆਂ ਇਸਨੂੰ ਆਪਣੀ

Read More
Punjab

ਪੰਜਾਬ ਦੇ 7 ਜ਼ਿਲ੍ਹਿਆਂ ‘ਚ ਦਰਮਿਆਨੇ ਮੀਂਹ ਤੇ ਤੇਜ਼ ਹਵਾਂਵਾ ਦੀ ਸੰਭਾਵਨਾ

ਅੰਮ੍ਰਿਤਸਰ ਦੇ ਰਾਮਦਾਸ ਇਲਾਕੇ ਵਿੱਚ ਰਾਵੀ ਦਰਿਆ ਕਾਰਨ ਟੁੱਟੇ 8 ਧੁੱਸੀ ਬੰਨ੍ਹਾਂ ਨੂੰ ਭਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ, ਜਦਕਿ 5 ਹੋਰ ਬੰਨ੍ਹਾਂ ਤੱਕ ਪਹੁੰਚਣ ਦੇ ਯਤਨ ਜਾਰੀ ਹਨ। ਮੌਸਮ ਵਿਭਾਗ ਨੇ ਅੱਜ ਲੁਧਿਆਣਾ, ਰੂਪਨਗਰ, ਮੋਗਾ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਿੱਚ ਦਰਮਿਆਨੀ ਮੀਂਹ, ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 ਕਿਲੋਮੀਟਰ

Read More