ਪਟਿਆਲਾ ’ਚ ਸਵਾਰੀਆਂ ਨਾਲ ਭਰੀ ਬੱਸ ਨਾਲ ਵੱਡਾ ਹਾਦਸਾ, ਕਈ ਯਾਤਰੀਆਂ ਦੇ ਪੈਰ ਟੁੱਟੇ
ਬਿਊਰੋ ਰਿਪੋਰਟ (ਪਟਿਆਲਾ, 11 ਸਤੰਬਰ 2025): ਪਟਿਆਲਾ ਵਿੱਚ ਵੀਰਵਾਰ ਸਵੇਰੇ ਪੇਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (PRTC) ਦੀ ਬੱਸ ਬੇਕਾਬੂ ਹੋ ਕੇ ਇੱਕ ਰੁੱਖ਼ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਰੁੱਖ਼ ਵੀ ਬੱਸ ਉੱਤੇ ਆ ਡਿੱਗਿਆ। ਜਿਸ ਨਾਲ ਬੱਸ ਅੰਦਰ ਮੌਜੂਦ ਯਾਤਰੀਆਂ ਵਿੱਚ ਹੜਕੰਪ ਮੱਚ ਗਿਆ। ਇਸ ਹਾਦਸੇ ਵਿੱਚ ਬੱਸ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
