ਫਾਂਸੀ ਤੋਂ ਪਹਿਲਾਂ ਭਗਤ ਸਿੰਘ ਨੇ ਦਿੱਤੇ ਸੀ ਦੇਸ਼ ਦੇ ਨਾਂ ਆਹ ਦੋ ਸੁਨੇਹੇ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਲਾਹੌਰ ਸੈਂਟਰਲ ਜੇਲ੍ਹ ‘ਚ 23 ਮਾਰਚ, 1931 ਨੂੰ ਦਿਨ ਦੀ ਕਿਸੇ ਹੋਰ ਦਿਨ ਵਾਂਗ ਹੀ ਚੜ੍ਹਿਆ ਸੀ। ਇਤਿਹਾਸਕਾਰ ਦੱਸਦੇ ਹਨ ਕਿ ਉਸ ਦਿਨ ਬਹੁਤ ਤੇਜ਼ ਹਨੇਰੀ ਚੱਲੀ ਸੀ। ਜੇਲ੍ਹ ‘ਚ ਕੈਦੀਆਂ ਨੂੰ ਚਾਰ ਵਜੇ ਵਾਰਡਨ ਚੜਤ ਸਿੰਘ ਨੇ ਆਪਣੀਆਂ ਕੋਠੜੀਆਂ ‘ਚ ਚਲੇ ਜਾਣ ਦਾ ਫਤਵਾ ਜਾਰੀ ਕਰ ਦਿੱਤਾ ਸੀ।
