India Khalas Tv Special Punjab

ਕਦੇ ਗਧਾ ਦੇਖਿਆ ਲੋਰੀ ਸੁਣਦਾ, ਆਓ ਦਿਖਾਈਏ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਨਿੱਕੇ ਨਿਆਣਿਆਂ ਦੀ ਕਮਜੋਰੀ ਹੁੰਦੀ ਹੈ ਕਿ ਉਨ੍ਹਾਂ ਨੂੰ ਲੋਰੀ ਸੁਣੇ ਬਗੈਰ ਨੀਂਦ ਨਹੀਂ ਆਉਂਦੀ। ਪਰ ਕੀ ਤੁਸੀਂ ਕਿਸੇ ਜਾਨਵਰ ਨੂੰ ਲੋਰੀ ਸੁਣਦੇ ਵੇਖਿਆ ਹੈ। ਜੇਕਰ ਤੁਸੀਂ ਅਜਿਹਾ ਕੋਈ ਵੀਡੀਓ ਲੱਭ ਰਹੇ ਹੋ, ਜਿਸ ਵਿਚ ਕੋਈ ਜਾਨਵਰ ਲੋਰੀ ਸੁਣ ਰਿਹਾ ਹੈ ਤਾਂ ਇਹ ਵੀਡੀਓ ਤੁਹਾਡੇ ਚਿਹਰੇ ਉੱਤੇ ਮੁਸਕਾਨ ਲਿਆ ਦੇਵੇਗਾ।

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਗਧਾ ਇਕ ਵਿਅਕਤੀ ਦੇ ਮੋਢੇ ਉੱਤੇ ਸਿਰ ਰੱਖ ਕੇ ਲੋਰੀ ਸੁਣ ਰਿਹਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਲੋਕ ਗਧਿਆਂ ਨੂੰ ਬਹੁਤ ਘੱਟ ਪਿਆਰ ਕਰਦੇ ਹਨ। ਹਾਂ ਗਧੇ ਮਿਹਨਤੀ ਹੁੰਦੇ ਨੇ ਤੇ ਇਨਸਾਨਾਂ ਨੂੰ ਪਸੰਦ ਵੀ ਕਰਦੇ ਹਨ। ਇਸ ਲਈ ਨਹੀਂ ਕਿ ਬਹੁਤੇ ਲੋਕ ਗਧੇ ਹੁੰਦੇ ਹਨ, ਇਸ ਲਈ ਕਿਉਂ ਕਿ ਗਧੇ ਇਨਸਾਨਾਂ ਤੋਂ ਕੋਈ ਉਮੀਦ ਨਹੀਂ ਰੱਖਦੇ। ਖੈਰ, ਗੱਲ ਇਹ ਹੱਸਣ ਵਾਲੀ ਹੈ, ਪਰ ਗਧੇ ਨੂੰ ਦੇਖ ਕੇ ਤੁਹਾਡਾ ਮਨ ਪਿਆਰ ਨਾਲ ਭਰ ਜਾਵੇਗਾ।

ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰਕੇ ਦੇਖੋ ਵੀਡੀਓ….

https://www.instagram.com/p/CUKezcnAewu/?utm_source=ig_embed&ig_rid=10c7b8b9-390f-4c9e-81f5-8277f971a81d

ਜਾਣਕਾਰੀ ਅਨੁਸਾਰ ਵੀਡੀਓ ਨੂੰ mrdonkers ਨਾਂ ਦੇ ਇਕ ਇੰਸਟਾਗ੍ਰਾਮ ਪੇਜ ਉੱਤੇ ਸਾਂਝਾ ਕੀਤਾ ਗਿਆ ਹੈ। ਵੀਡੀਓ ਦੀ ਕੈਪਸ਼ਨ ਲਿਖੀ ਗਈ ਹੈ…”ਮੇਰੀ ਪਸੰਦੀਦਾ ਛੋਟੀ ਲੜਕੀ, ਰੇਲੀ!” ਵੀਡੀਓ ਦੀ ਸ਼ੁਰੂਆਤ ਵਿਚ ਇਕ ਗਧੇ ਨੂੰ ਗੋਦ ਵਿੱਚ ਲੈ ਕੇ ਜਾ ਰਿਹਾ ਵਿਅਕਤੀ ਦਿਸ ਰਿਹਾ ਹੈ। ਵਿਅਕਤੀ ਕੋਈ ਲੋਰੀ ਵਰਗਾ ਗੀਤ ਗਾ ਰਿਹਾ ਹੈ ਤੇ ਗਧਾ ਬੜੇ ਆਰਾਮ ਨਾਲ ਸੁਣ ਰਿਹਾ ਹੈ।