ਅਮਰੀਕਾ ਦੇ ਗੁਰਦੁਆਰਾ ‘ਚ ਦੋ ਧੜਿਆਂ ਵਿਚਕਾਰ ਹੋਈ ਖੂਨੀ ਝੜਪ, ਪੱਗਾਂ ਲੱਥੀਆਂ
‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਰੈਂਟਨ ਸ਼ਹਿਰ (ਸਿਆਟਲ) ਵਿਖੇ ਗੁਰਦੁਆਰਾ ਸਿੰਘ ਸਭਾ ਵਿੱਚ ਕੱਲ੍ਹ 18 ਅਕਤੂਬਰ ਨੂੰ ਦੁਪਹਿਰੇ ਦੋ ਧੜਿਆਂ ਵਿੱਚ ਖ਼ੂਨੀ ਝੜੱਪ ਹੋਈ। ਇਸ ਲੜਾਈ ਵਿੱਚ ਬੇਸ ਬਾਲ ਬੱਲੇ ਤੇ ਤਲਵਾਰਾਂ ਦੀ ਖੁੱਲ੍ਹ ਕੇ ਵਰਤੋਂ ਹੋਈ, ਜਿਸ ਵਿੱਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਅਮਰੀਕਾ ਤੋਂ ਪਰਵਾਸੀ ਪੰਜਾਬੀਆਂ ਨੇ ਵੀਡੀਓ ਤੇ