‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕੀ ਫੋਰੈਸਟ ਸਰਵਿਸ ਨੇ ਕੈਲੀਫੋਰਨੀਆ ਵਿਚਲੇ ਸਾਰੇ ਰਾਸ਼ਟਰੀ ਜੰਗਲਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। 31 ਅਗਸਤ ਤੋਂ 17 ਸਤੰਬਰ ਤੱਕ ਕੈਲੀਫੋਰਨੀਆ ਦੇ ਅੰਦਰ ਸਾਰੇ ਰਾਸ਼ਟਰੀ ਜੰਗਲਾਂ ਨੂੰ ਅਸਥਾਈ ਤੌਰ ‘ਤੇ ਬੰਦ ਕੀਤਾ ਜਾਵੇਗਾ। ਦਰਅਸਲ, ਅਮਰੀਕੀ ਸਟੇਟ ਕੈਲੀਫੋਰਨੀਆ ਵੱਡੇ ਪੱਧਰ ‘ਤੇ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੀ ਹੈ। ਇਹਨਾਂ ਹੀ ਜੰਗਲੀ ਅੱਗਾਂ ਦੇ ਮੱਦੇਨਜ਼ਰ ਜਨਤਕ ਸੁਰੱਖਿਆ ਅਤੇ ਅੱਗਾਂ ਨੂੰ ਵਧਣ ਤੋਂ ਰੋਕਣ ਲਈ ਇਹ ਫ਼ੈਸਲਾ ਲਿਆ ਗਿਆ ਹੈ।

ਯੂ.ਐੱਸ. ਫੋਰੈਸਟ ਸਰਵਿਸ ਦੇ ਬਿਆਨ ਅਨੁਸਾਰ 31 ਅਗਸਤ ਤੋਂ 17 ਸਤੰਬਰ ਤੱਕ ਕੈਲੀਫੋਰਨੀਆ ਦੇ ਸਾਰੇ ਰਾਸ਼ਟਰੀ ਜੰਗਲ ਬੰਦ ਕਰ ਦਿੱਤੇ ਜਾਣਗੇ, ਤਾਂ ਜੋ ਹੋਰ ਅੱਗ ਲੱਗਣ ਦੀ ਸੰਭਾਵਨਾ ਨੂੰ ਸੀਮਤ ਕੀਤਾ ਜਾ ਸਕੇ। ਖੇਤਰੀ ਜੰਗਲਾਤ ਅਧਿਕਾਰੀ ਜੈਨੀਫਰ ਏਬਰਲੀਅਨ ਨੇ ਕਿਹਾ ਕਿ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਗਿਆ ਹੈ ਕਿਉਂਕਿ ਜਨਤਕ ਸੁਰੱਖਿਆ ਲਈ ਇਹ ਸਭ ਤੋਂ ਵਧੀਆ ਵਿਕਲਪ ਹੈ। ਫੋਰੈਸਟ ਸਰਵਿਸ ਅਨੁਸਾਰ ਰਾਸ਼ਟਰੀ ਜੰਗਲਾਂ ਨੂੰ ਬੰਦ ਕਰਨ ਦਾ ਉਦੇਸ਼ ਐਮਰਜੈਂਸੀ ਦੀ ਸਥਿਤੀ ਵਿੱਚ ਜਨਤਕ ਜ਼ਮੀਨ ‘ਤੇ ਲੋਕਾਂ ਦੀ ਸੰਖਿਆ ਨੂੰ ਸੀਮਤ ਕਰਨਾ ਵੀ ਹੈ।

Leave a Reply

Your email address will not be published. Required fields are marked *