ਇਸ ਹਸਪਤਾਲ ‘ਚ ਪਹਿਲੀ ਵਾਰ ਕੈਂਸਰ ਦਾ ਆਪ੍ਰੇਸ਼ਨ, ਬੱਚੇਦਾਨੀ ‘ਚੋਂ ਕੱਢਿਆ 2.5 ਕਿੱਲੋ ਦਾ ਟਿਊਮਰ
ਝਾਰਖੰਡ ਦੀ ਰਾਜਧਾਨੀ ਦੇ ਪੁਰੂਲੀਆ ਰੋਡ ‘ਤੇ ਸਥਿਤ ਸਦਰ ਹਸਪਤਾਲ ‘ਚ ਕੈਂਸਰ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ। ਸਦਰ ਹਸਪਤਾਲ ‘ਚ ਕੈਂਸਰ ਦਾ ਇਹ ਪਹਿਲਾ ਆਪ੍ਰੇਸ਼ਨ ਸੀ, ਜਿਸ ਦਾ ਮਤਲਬ ਹੈ ਕਿ ਹੁਣ ਕੈਂਸਰ ਦੇ ਮਰੀਜ਼ਾਂ ਨੂੰ ਮੁੰਬਈ ਜਾਂ ਵੱਡੇ ਸ਼ਹਿਰਾਂ ਦੇ ਕੈਂਸਰ ਹਸਪਤਾਲਾਂ ‘ਚ ਨਹੀਂ ਜਾਣਾ ਪਵੇਗਾ। ਇਹ ਸਹੂਲਤ ਉਨ੍ਹਾਂ ਨੂੰ ਰਾਂਚੀ ‘ਚ ਹੀ ਮਿਲੇਗੀ।
