ਓਡੀਸ਼ਾ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ 10 ਘਰਾਂ ਦੇ ਬੁਛੇ ਚਿਰਾਗ…
ਓਡੀਸ਼ਾ ਦੇ ਛੇ ਜ਼ਿਲ੍ਹਿਆਂ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਭਾਰੀ ਮੀਂਹ ਪਿਆ। ਵਿਸ਼ੇਸ਼ ਰਾਹਤ ਕਮਿਸ਼ਨਰ ਦੇ ਦਫ਼ਤਰ ਨੇ ਦੱਸਿਆ ਕਿ ਬਿਜਲੀ ਡਿੱਗਣ ਕਾਰਨ ਖੁਰਦਾ ਜ਼ਿਲ੍ਹੇ ਵਿੱਚ ਚਾਰ, ਬੋਲਾਂਗੀਰ ਵਿੱਚ ਦੋ ਅਤੇ ਅੰਗੁਲ, ਬੋਧ, ਜਗਤਸਿੰਘਪੁਰ ਅਤੇ ਢੇਨਕਨਾਲ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ।