ਜਨਰਲ ਹੁੱਡਾ ਦੀ ਕਾਰ ਨੂੰ ਪੰਜਾਬ ਪੁਲਿਸ ਦੇ ਕਾਫ਼ਲੇ ਦੀ ਟੱਕਰ ਮਗਰੋਂ DGP ਪੰਜਾਬ ਵੱਲੋਂ ਸਖ਼ਤ ਨਿਰਦੇਸ਼ ਜਾਰੀ
ਬਿਊਰੋ ਰਿਪੋਰਟ (ਚੰਡੀਗੜ੍ਹ, 13 ਨਵੰਬਰ 2025): ਸਰਜੀਕਲ ਸਟ੍ਰਾਈਕ ਦੇ ਹੀਰੋ ਰਿਟਾਇਰਡ ਲੈਫਟੀਨੈਂਟ ਜਨਰਲ ਡੀ.ਐੱਸ. ਹੁੱਡਾ ਦੀ ਕਾਰ ਨੂੰ ਜ਼ੀਰਕਪੁਰ ਫਲਾਈਓਵਰ ’ਤੇ ਇੱਕ ਵੀ.ਆਈ.ਪੀ. ਕਾਫ਼ਲੇ ਵਿੱਚ ਸ਼ਾਮਲ ਪੰਜਾਬ ਪੁਲਿਸ ਦੀ ਗੱਡੀ ਨੇ ਟੱਕਰ ਮਾਰ ਦਿੱਤੀ। ਜਨਰਲ ਹੁੱਡਾ ਨੇ ਇਲਜ਼ਾਮ ਲਾਇਆ ਕਿ ਟੱਕਰ ਜਾਣਬੁੱਝ ਕੇ ਮਾਰੀ ਗਈ, ਜਿਸ ਨਾਲ ਉਨ੍ਹਾਂ ਦੀ ਕਾਰ ਦੇ ਅਗਲੇ ਹਿੱਸੇ ਨੂੰ ਨੁਕਸਾਨ
