ਤਾਮਿਲਨਾਡੂ ਅਤੇ ਕੇਰਲ ‘ਚ ਭਾਰੀ ਮੀਂਹ, ਸਕੂਲ ਅਤੇ ਕਾਲਜ ਬੰਦ
ਦੱਖਣੀ ਭਾਰਤ ਵਿੱਚ ਉੱਤਰ-ਪੂਰਬੀ ਮਾਨਸੂਨ ਪੂਰੇ ਜ਼ੋਰ ‘ਚ ਹੈ। ਤਾਮਿਲਨਾਡੂ ਵਿੱਚ ਭਾਰੀ ਬਾਰਿਸ਼ ਕਾਰਨ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਚੇਨਈ, ਤੰਜਾਵੁਰ, ਕੁੱਡਾਲੋਰ, ਵਿੱਲੂਪੁਰਮ, ਤਿਰੂਵੱਲੂਰ, ਕਾਂਚੀਪੁਰਮ, ਤਿਰੂਵਰੂਰ ਤੇ ਨਾਗਾਪੱਟੀਨਮ ਵਿੱਚ ਭਾਰੀ ਮੀਂਹ ਪਿਆ। ਚੇਨਈ ਦੇ ਸਾਰੇ ਸਕੂਲ ਬੰਦ ਹਨ। ਕਾਵੇਰੀ ਡੈਲਟਾ ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਡੁੱਬ ਗਈਆਂ। ਮਯੀਲਾਦੁਥੁਰਾਈ ਜ਼ਿਲ੍ਹੇ
