ਗੁਰਦਾਸਪੁਰ ’ਚ ਮਿਲੀ 13 ਕਰੋੜ ਦੀ ਹੈਰੋਇਨ! ਖੇਤ ’ਚ ਮਿਲਿਆ ਲਾਵਾਰਿਸ ਪੈਕੇਟ, ਫੌਜ ਨੇ ਕਬਜ਼ੇ ’ਚ ਲਿਆ
ਬਿਉਰੋ ਰਿਪੋਰਟ: ਪੰਜਾਬ ਦੇ ਗੁਰਦਾਸਪੁਰ ਵਿਖੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇੱਕ ਕਿਸਾਨ ਦੀ ਸੂਚਨਾ ਦੇ ਆਧਾਰ ’ਤੇ ਉਸ ਦੇ ਖੇਤਾਂ ’ਚੋਂ ਕਰੀਬ 13 ਕਰੋੜ ਰੁਪਏ ਦੀ 2 ਕਿਲੋ 804 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਡੇਰਾ ਬਾਬਾ ਨਾਨਕ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਰਘੁਬੀਰ ਸਿੰਘ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੀ ਮੇਟਲਾ ਚੌਕੀ