ਕੋਲਕਾਤਾ ‘ਚ ਇੱਕ ਇਮਾਰਤ ਨੂੰ ਲੱਗੀ ਅੱਗ, 9 ਮੌਤਾਂ
‘ਦ ਖ਼ਾਲਸ ਬਿਊਰੋ :- ਕੋਲਕਾਤਾ ਦੇ ਸਟ੍ਰੈਂਡ ਰੋਡ ‘ਤੇ ਕੱਲ੍ਹ ਸ਼ਾਮ ਨੂੰ ਇੱਕ ਇਮਾਰਤ ਦੀ 13ਵੀਂ ਮੰਜ਼ਿਲ ‘ਤੇ ਅੱਗ ਲੱਗ ਗਈ ਹੈ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਲੋਕਾਂ ਵਿੱਚ ਫਾਇਰ ਬ੍ਰਿਗੇਡ ਦੇ ਚਾਰ ਕਰਮਚਾਰੀ ਅਤੇ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ। ਇਸ ਇਮਾਰਤ ਵਿੱਚ ਪੂਰਬੀ ਰੇਲਵੇ ਦਾ ਦਫਤਰ ਵੀ ਹੈ।
