ਸ਼ੁਭਮਨ ਗਿੱਲ ਨੇ ਵਿਖਾਈ ਦਰਿਆ ਦਿਲੀ ! ਹਸਪਤਾਲ ਲਈ ਕੀਤਾ ਕਮਾਲ ਦਾ ਕੰਮ
ਬਿਉਰੋ ਰਿਪੋਰਟ – ਟੀਮ ਇੰਡੀਆ ਦੇ ਸਲਾਮੀ ਬਲੇਬਾਜ਼ ਸ਼ੁਭਮਨ ਗਿੱਲ ਨੇ ਦਰਿਆ ਦਿਲੀ ਵਿਖਾਉਂਦੇ ਹੋਏ ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਨੂੰ 35 ਲੱਖ ਦਾ ਜ਼ਰੂਰੀ ਸਮਾਨ ਡੋਨੇਟ ਕੀਤਾ ਹੈ । ਇੰਨਾਂ ਵਿੱਚ ਵੈਂਟੀਲੇਟਰ,ਸੀਰਿੰਜ ਪੰਪ,ਓਟੀ ਟੇਬਲ,ਸੀਲਿੰਗ ਲਾਇਟਸ,ICU ਬੈੱਡ ਅਤੇ X-RAY ਸਿਸਟਮ ਸ਼ਾਮਲ ਹੈ । ਸ਼ੁਭਮਨ ਗਿੱਲ ਨੇ ਇਹ ਸਮਾਨ ਡਾਕਟਰ ਕੁਸ਼ਲਦੀਪ ਦੇ ਜ਼ਰੀਏ ਹਸਪਤਾਲ ਨੂੰ ਭੇਜਿਆ ਹੈ