ਗੋਆ ਦੇ 8 ਵਿਧਾਇਕਾਂ ਨੇ ਛੱਡੀ ਕਾਂਗਰਸ
‘ਦ ਖ਼ਾਲਸ ਬਿਊਰੋ : ਗੋਆ ਦੇ ਵਿਚ 8 ਕਾਂਗਰਸੀ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ ਦੇ 8 ਵਿਧਾਇਕ ਭਾਜਪਾ ਵਿੱਚ ਸ਼ਾਮਿਲ ਹੋਣਗੇ। ਜਿਨ੍ਹਾਂ ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫ਼ਾ ਦਿੱਤਾ ਹੈ, ਉਨ੍ਹਾਂ ਵਿੱਚ ਦਿਗੰਬਰ ਕਾਮਤ ਮਾਈਕਲ ਲੋਬੋ ਡੇਲੀਲਾ ਲੋਬੋ ਰਾਜੇਸ਼ ਫਲਦੇਸਾਈ ਕੇਦਾਰ ਨਾਇਕ ਸੰਕਲਪ ਅਮੋਨਕਰ ਅਲੈਕਸੀ ਸਿਕਵੇਰਾ ਰੁਡੋਲਫ ਫਰਨਾਂਡੀਜ਼, ਸ਼ਾਮਿਲ ਹਨ।

1984 ਸਿੱਖ ਕਤਲੇਆਮ : ਦਿੱਲੀ ਹਾਈ ਕੋਰਟ ਨੇ ਕੀਤੀ ਵੱਡੀ ਟਿੱਪਣੀ
ਦਿੱਲੀ : 1984 ਸਿੱਖ ਕਤਲੇਆਮ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਵੱਡੀ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਦੰਗਿਆਂ ਦੇ ਜ਼ਖਮ ਅਜੇ ਵੀ ਅੱਲ੍ਹੇ ਨੇ ਤੇ ਦੇਸ਼ ਅਜੇ ਵੀ ਇਸ ਕਤਲੇਆਮ ਦਾ ਸੰਤਾਪ ਝੱਲ ਰਿਹਾ ਹੈ। ਹਾਈਕੋਰਟ ਨੇ ਇੱਕ ਕੇਸ ਦੀ ਸੁਣਵਾਈ ਦੇ ਦੌਰਾਨ ਇਹ ਕਿਹਾ ਹੈ ਕਿ ਅਧਿਕਾਰੀ ਵੱਧ ਉਮਰ ਦਾ