India Manoranjan

ਅਦਾਕਾਰਾ ਦੇ ਚੋਰੀ ਹੋਏ ਗਹਿਣੇ 24 ਘੰਟਿਆਂ ‘ਚ ਬਰਾਮਦ, ਸੀਐੱਮ ਦਾ ਕੀਤਾ ਧੰਨਵਾਦ

Bhojpuri actress Amrapali Dubey , Stolen jewelery

ਅਯੁੱਧਿਆ : ਭੋਜਪੁਰੀ ਅਦਾਕਾਰਾ ਆਮਰਪਾਲੀ ਦੂਬੇ (Amrapali Dubey)  ਦਾ ਚੋਰੀ ਹੋਇਆ ਸਾਰਾ ਸਾਮਾਨ ਪੁਲਿਸ ਨੇ ਬਰਾਮਦ ਕਰ ਲਿਆ ਹੈ। ਇਸ ਦੇ ਲਈ ਅਦਾਕਾਰਾ ਨੇ ਸੀਐਮ ਯੋਗੀ (CM Yogi) ਦਾ ਧੰਨਵਾਦ ਕੀਤਾ ਹੈ। ਅਭਿਨੇਤਰੀ ਨੇ ਕਿਹਾ ਕਿ ਉਸਨੂੰ ਉਮੀਦ ਨਹੀਂ ਸੀ ਕਿ 24 ਘੰਟਿਆਂ ਦੇ ਅੰਦਰ ਚੋਰੀ ਹੋਇਆ ਸਮਾਨ ਬਰਾਮਦ ਹੋ ਜਾਵੇਗਾ। ਇੱਥੋ ਤੱਕ ਮਿਲੇ ਸਮਾਨ ਵਿੱਚੋਂ ਇੱਕ ਲਿਪਸਟਿਕ ਤੱਕ ਵੀ ਗਾਇਬ ਨਹੀਂ ਹੋਈ। ਸਾਰਾ ਸਮਾਨ ਮਿਲ ਗਿਆ ਹੈ।

ਅਯੁੱਧਿਆ ਦੇ  ਏ.ਐਸ.ਪੀ, ਮਧੂਬਨ ਸਿੰਘ ਨੇ ਕਿਹਾ ਕਿ ਥਾਣਾ ਕੋਤਵਾਲੀ ਨਗਰ ਦੇ ਸ਼ੇਨ ਅਵਧ ਹੋਟਲ ‘ਚ ਭੋਜਪੁਰੀ ਅਦਾਕਾਰਾ ਆਮਰਪਾਲੀ ਦੂਬੇ ਦੇ ਗਹਿਣੇ ਅਤੇ ਮੋਬਾਈਲ ਚੋਰੀ ਹੋ ਗਏ। ਸੂਚਨਾ ਤੋਂ ਬਾਅਦ ਜਾਂਚ ਲਈ ਟੀਮ ਬਣਾਈ ਗਈ। ਕੁਝ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਚੋਰੀ ਦਾ ਸਾਰਾ ਸਮਾਨ ਬਰਾਮਦ ਹੋ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਚੋਰ ਅਕਸਰ ਅਯੁੱਧਿਆ ਵਿੱਚ ਧਰਮਸ਼ਾਲਾ ਅਤੇ ਹੋਟਲਾਂ ਵਿੱਚ ਠਹਿਰਦੇ ਹਨ। ਸੀਸੀਟੀਵੀ ਫੁਟੇਜ ਰਾਹੀਂ ਅਮਰਪਾਲੀ ਦੂਬੇ ਦਾ ਸਮਾਨ ਚੋਰੀ ਕਰਨ ਵਾਲੇ ਤਾਮਿਲਨਾਡੂ ਦੇ ਪਿਓ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਕੋਲੋਂ ਕਰੀਬ 25 ਲੱਖ ਦੇ ਗਹਿਣੇ ਅਤੇ ਆਮਰਪਾਲੀ ਦੂਬੇ ਅਤੇ ਉਸ ਦੀ ਮਾਂ ਦਾ ਮੋਬਾਈਲ ਫੋਨ ਬਰਾਮਦ ਹੋਇਆ ਹੈ।

ਦੱਸ ਦੇਈਏ ਕਿ ਆਮਰਪਾਲੀ ਦੂਬੇ ਕੋਤਵਾਲੀ ਨਗਰ ਸਿਵਲ ਲਾਈਨ ਇਲਾਕੇ ਦੇ ਹੋਟਲ ਸ਼ੇਨ ਅਵਧ ਵਿੱਚ ਰੁਕੀ ਸੀ। ਉਹ ਇੱਥੇ ਆਪਣੀ ਮਾਂ ਕੋਲ ਰਹਿ ਰਹੀ ਸੀ। ਰਾਤ ਨੂੰ ਸੌਂਦੇ ਸਮੇਂ ਉਹ ਆਪਣੇ ਕਮਰੇ ਨੂੰ ਤਾਲਾ ਲਗਾਉਣਾ ਭੁੱਲ ਗਈ ਅਤੇ ਹੋਟਲ ‘ਚ ਸ਼ਰਧਾਲੂ ਬਣ ਕੇ ਆਇਆ ਚੋਰ ਉਸ ਦਾ ਬੈਗ ਅਤੇ ਮੋਬਾਈਲ ਫੋਨ ਚੁੱਕ ਕੇ ਰਫੂਚੱਕਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਜ਼ਰੀਏ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਲਦਬਾਜ਼ੀ ‘ਚ ਕਈ ਟੀਮਾਂ ਬਣਾ ਕੇ ਵੀਰਵਾਰ ਦੇਰ ਰਾਤ ਉਸ ਨੂੰ ਗ੍ਰਿਫਤਾਰ ਕਰ ਲਿਆ।