The Khalas Tv Blog Punjab ਖੰਨਾ ’ਚ ਮੁੰਡੇ ਨੂੰ ਬੋਨਟ ’ਤੇ ਬਿਠਾ ਤੇ ਭਜਾਈ ਕਾਰ! ਕਈ ਕਾਰਾਂ ਠੋਕਣ ਮਗਰੋਂ ਕੰਧ ’ਚ ਠੋਕੀ! ਲੜਕਾ ਗੰਭੀਰ, ਚੰਡੀਗੜ੍ਹ ਰੈਫਰ
Punjab

ਖੰਨਾ ’ਚ ਮੁੰਡੇ ਨੂੰ ਬੋਨਟ ’ਤੇ ਬਿਠਾ ਤੇ ਭਜਾਈ ਕਾਰ! ਕਈ ਕਾਰਾਂ ਠੋਕਣ ਮਗਰੋਂ ਕੰਧ ’ਚ ਠੋਕੀ! ਲੜਕਾ ਗੰਭੀਰ, ਚੰਡੀਗੜ੍ਹ ਰੈਫਰ

ਬਿਉਰੋ ਰਿਪੋਰਟ: ਖੰਨਾ ਦੇ ਲਲਹੇੜੀ ਰੋਡ ’ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੇ ਘਰ ਦੇ ਕੋਲ ਇੱਕ ਵੱਡੀ ਘਟਨਾ ਵਾਪਰੀ ਹੈ। ਇੱਥੇ ਇੱਕ ਸਵਿਫਟ ਕਾਰ ਵਿੱਚ ਸਵਾਰ ਦੋ ਸ਼ਰਾਬੀ ਨੌਜਵਾਨਾਂ ਨੇ ਇੱਕ ਹੋਰ ਨੌਜਵਾਨ ਨੂੰ ਬੋਨਟ ਉੱਤੇ ਬਿਠਾ ਕੇ ਗੱਡੀ ਭਜਾਈ ਤੇ ਫਿਰ ਗੱਡੀ ਨੂੰ ਕੰਧ ਵਿੱਚ ਠੋਕ ਦਿੱਤਾ। ਇਸ ਦੌਰਾਨ ਨੌਜਵਾਨਾਂ ਵੱਲੋਂ ਕਾਰ ਕਈ ਵਾਹਨਾਂ ਵਿੱਚ ਮਾਰੀ ਗਈ। ਘਟਨਾ ਤੋਂ ਬਾਅਦ ਦੋਵੇਂ ਨੌਜਵਾਨ ਕਾਰ ਛੱਡ ਕੇ ਫਰਾਰ ਹੋ ਗਏ। ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਇਹ ਘਟਨਾ ਦੇਰ ਰਾਤ ਕਰੀਬ 11 ਵਜੇ ਵਾਪਰੀ। ਘਰਾਂ ਅੰਦਰ ਸੁੱਤੇ ਲੋਕ ਬਾਹਰ ਆ ਗਏ। ਲੋਕਾਂ ਨੇ ਵੇਖਿਆ ਕਿ ਕੈਬਨਿਟ ਮੰਤਰੀ ਦੇ ਘਰ ਨੇੜੇ ਖੜ੍ਹੇ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਸਵਿਫਟ ਕਾਰ ਆਦਰਸ਼ ਸਿਨੇਮਾ ਦੀ ਕੰਧ ਨਾਲ ਜਾ ਠੋਕੀ। ਚਸ਼ਮਦੀਦ ਸ਼ਮਸ਼ੇਰ ਸਿੰਘ ਸ਼ੈਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਦੋ ਨੌਜਵਾਨ ਕਾਰ ’ਚੋਂ ਉਤਰ ਕੇ ਭੱਜ ਗਏ। ਬੋਨਟ ਤੋਂ ਹੇਠਾਂ ਡਿੱਗੇ ਨੌਜਵਾਨ ਦਾ ਖ਼ੂਨ ਵਹਿ ਰਿਹਾ ਸੀ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।

ਇਸ ਦੌਰਾਨ ਪੀੜਤ ਲੜਕੇ ਦੇ ਪਿਤਾ ਈਸ਼ਵਰ ਚੰਦ ਨੇ ਦੱਸਿਆ ਕਿ ਉਸ ਦਾ ਲੜਕਾ ਸੰਦੀਪ ਕੁਮਾਰ ਜ਼ਖ਼ਮੀ ਹੋ ਗਿਆ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਉਸ ਦੇ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਖੰਨਾ ਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰ ਨੰਬਰ ਤੋਂ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਫਿਲਹਾਲ ਇਹ ਗੱਲ ਸਾਹਮਣੇ ਆਈ ਹੈ ਕਿ ਵਿਸ਼ਾਲ ਨਾਂ ਦਾ ਮੁਲਜ਼ਮ ਨੌਜਵਾਨ ਕਾਰ ਚਲਾ ਰਿਹਾ ਸੀ।

Exit mobile version