‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਕੋਵਿਡ ਖ਼ਿਲਾਫ਼ ਲੜਾਈ ਦੇ ਹਿੱਸੇ ਵਜੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਿਸ਼ਨ ਫਤਿਹ ਗੀਤ ਲਾਂਚ ਕੀਤਾ। ਇਸ ਗੀਤ ਵਿੱਚ ਉੱਘੇ ਅਦਾਕਾਰ ਅਮਿਤਾਭ ਬੱਚਨ, ਕਰੀਨਾ ਕਪੂਰ, ਗੁਰਦਾਸ ਮਾਨ ਤੇ ਹਰਭਜਨ ਸਿੰਘ ਤੋਂ ਇਲਾਵਾ ਖੇਡਾਂ ਤੇ ਪੰਜਾਬੀ ਸਿਨੇਮਾ ਦੀਆਂ ਸ਼ਖਸੀਅਤਾਂ ਵੱਲੋਂ ਪੇਸ਼ਕਾਰੀ ਦਿੱਤੀ ਗਈ ਹੈ ਜਿਸ ਵਿੱਚ ਕੋਰੋਨਾਵਾਇਰਸ ਨੂੰ ਹਰਾਉਣ ਤੇ ਪੰਜਾਬ ਨੂੰ ਬਚਾਉਣ ਲਈ ਸੰਕਲਪ ਅਤੇ ਅਨੁਸ਼ਾਸਨ ਦਾ ਸੁਨੇਹਾ ਦਿੱਤਾ ਗਿਆ ਹੈ।

ਸਾਰੇ ਲੋਕਾਂ ਨੂੰ ਅੱਗੇ ਆਉਣ ਤੇ ਰੋਕਥਾਮ ਦੀ ਜਾਣਕਾਰੀ ਦੇ ਪ੍ਰਸਾਰ ਨਾਲ ਕੀਮਤੀ ਜਾਨਾਂ ਬਚਾਉਣ ਲਈ ਰਾਜ ਦੇ ਯਤਨਾਂ ਨੂੰ ਪੂਰਕ ਬਣਾਉਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰ ਇੱਕ ਦੇ ਸਹਿਯੋਗ ਨਾਲ ਪੰਜਾਬ ਇਸ ਕੋਵਿਡ ਦੇ ਫੈਲਾਅ ਨੂੰ ਕਾਬੂ ਕਰਨ ਵਿੱਚ ਬਹੁਤ ਹੱਦ ਤੱਕ ਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਗ ਅਜੇ ਖ਼ਤਮ ਨਹੀਂ ਹੋਈ ਤੇ ਲੋਕਾਂ ਨੂੰ ਜਾਗਰੂਕ ਰਹਿਣ ਤੇ ਸਮਾਜਿਕ ਦੂਰੀ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਇਸ ਗੀਤ, ਜਿਸ ਵਿੱਚ ਪੰਜਾਬ ਦੇ ਲੜਕੇ ਸੋਨੂੰ ਸੂਦ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਏਐਸਆਈ ਹਰਜੀਤ ਸਿੰਘ ਤੇ ਟਿਕਟੌਕ ਸਟਾਰ ਨੂਰ ਵੀ ਸ਼ਾਮਲ ਹਨ, ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ. ਪਰਾਕ ਨੇ ਗਾਇਆ ਹੈ। ਕੋਵਿਡ 19 ਉੱਤੇ ਫਤਹਿ ਪਾਉਣ ਵਾਸਤੇ ਸਮਾਜਿਕ ਦੂਰੀ ਬਣਾਈ ਰੱਖਣ, ਬਾਹਰ ਜਾਣ ਸਮੇਂ ਮਾਸਕ ਪਹਿਨਣ ਤੇ ਨਿਯਮਤ ਤੌਰ ਤੇ ਹੱਥ ਧੋਣ ਦਾ ਸੰਦੇਸ਼ ਦੇਣ ਲਈ ਇਹ ਗਾਣਾ ਬਣਾਇਆ ਗਿਆ ਹੈ।

ਸੋਹਾ ਅਲੀ ਖਾਨ, ਰਣਦੀਪ ਹੁੱਡਾ ਅਤੇ ਰਣਵਿਜੈ ਤੋਂ ਇਲਾਵਾ ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਦੇ ਸਿਤਾਰੇ ਜਿਵੇਂ ਗਿੱਪੀ ਗਰੇਵਾਲ, ਐਮੀ ਵਿਰਕ, ਜੈਜ਼ੀ ਬੀ, ਬਿੱਨੂੰ ਢਿੱਲੋਂ, ਪੰਮੀ ਬਾਈ, ਜਸਬੀਰ ਜੱਸੀ, ਰਾਜਵੀਰ ਜਵੰਦਾ, ਰੁਬੀਨਾ ਬਾਜਵਾ ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਸਿੰਘਾ, ਤਰਸੇਮ ਜੱਸੜ , ਲਖਵਿੰਦਰ ਵਡਾਲੀ, ਹਰਜੀਤ ਹਰਮਨ, ਗੁਰਨਜ਼ਰ, ਬੱਬਲ ਰਾਏ, ਜਾਨੀ, ਕੁਲਰਾਜ ਰੰਧਾਵਾ, ਸ਼ਿਵਜੋਤ, ਹੈਪੀ ਰਾਏਕੋਟੀ, ਅਫਸਾਨਾ ਖਾਨ, ਨਿੰਜਾ, ਅਤਿਸ਼, ਤਨਿਸ਼ਕ ਕੌਰ ਅਤੇ ਆਰੁਸ਼ੀ ਸ਼ਾਮਲ ਹਨ।

ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪੇਜ ’ਤੇ ਅਪਲੋਡ ਕੀਤੇ ਗਏ ਇਸ ਗਾਣੇ’ ਚ ਕ੍ਰਿਕਟਰ ਹਰਭਜਨ ਸਿੰਘ, ਅੰਜੁਮ ਮੌਦਗਿੱਲ ਅਤੇ ਅਵਨੀਤ ਸਿੱਧੂ ਸਣੇ ਕਈ ਪ੍ਰਮੁੱਖ ਖੇਡ ਸ਼ਖਸੀਅਤਾਂ ਅਤੇ ਬੀ ਪਰਾਕ, ਜਿਸ ਨੇ ਪਹਿਲਾਂ ਹੀ ਆਪਣੇ ਦੇਸ਼ ਭਗਤੀ ਵਾਲੇ ਗੀਤ ਤੇਰੀ ਮਿੱਟੀ ਲਈ ਦੇਸ਼ ਦਾ ਦਿਲ ਜਿੱਤਿਆ ਹੈ, ਨੂੰ ਵੀ ਪੇਸ਼ ਕੀਤਾ ਗਿਆ।

ਇਸ ਗਾਣੇ ਨੂੰ ਵੱਖ-ਵੱਖ ਟੈਲੀਵਿਜ਼ਨ ਅਤੇ ਰੇਡੀਓ ਚੈਨਲਾਂ ’ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ ਤਾਂ ਕਿ ਕੋਵਿਡ 19 ਵਿਰੁੱਧ ਸਮੂਹਿਕ ਤੌਰ’ ਤੇ ਲੜਨ ਦਾ ਸੰਦੇਸ਼ ਪੰਜਾਬ ਦੇ ਹਰ ਘਰ ਤੱਕ ਪਹੁੰਚੇ। ਇਸ ਤੋਂ ਇਲਾਵਾ ਸਮਾਜਿਕ ਦੂਰੀ ਬਣਾਈ ਰੱਖਣ, ਨਿਯਮਤ ਤੌਰ ’ਤੇ ਹੱਥ ਧੋਣ ਅਤੇ ਬਾਹਰ ਜਾਣ ਸਮੇਂ ਮਾਸਕ ਪਹਿਨਣ ਦਾ ਸੰਦੇਸ਼ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਹੋਰਡਿੰਗਜ਼ ਤੇ ਅਖਬਾਰਾਂ ਦੇ ਇਸ਼ਤਿਹਾਰਾਂ ਰਾਹੀਂ ਵੀ ਫੈਲਾਇਆ ਗਿਆ ਹੈ।

ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗ ਮਿਸ਼ਨ ਫਤਿਹ ਤਹਿਤ ਪੰਜਾਬ ਦੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਕੰਮ ਕਰਨਗੇ ਕਿ ਕੋਵਿਡ 19 ਅਜੇ ਖ਼ਤਮ ਨਹੀਂ ਹੋਇਆ ਹੈ ਅਤੇ ਹਰੇਕ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਰੱਖਿਆ ਲਈ ਆਪਣੀ ਜੀਵਨ ਸ਼ੈਲੀ ਵਿੱਚ ਇਹ ਛੋਟੀਆਂ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ।

Leave a Reply

Your email address will not be published. Required fields are marked *