‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਨਿਊਯਾਰਕ, ਫਿਲਾਡੇਲਫੀਆ, ਸ਼ਿਕਾਗੋ ਤੇ ਵਾਸ਼ਿੰਗਟਨ ਡੀਸੀ ਸਮੇਤ ਕਈ ਸ਼ਹਿਰਾਂ ਵਿੱਚ ਲੋਕਾਂ ਨੇ ਮਿਨੀਪੋਲਿਸ ਵਿੱਚ ਸਿਆਹਫਾਮ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ। ਅਤੇ ਕੁੱਝ ਥਾਵਾਂ ’ਤੇ ਹਿੰਸਕ ਪ੍ਰਦਰਸ਼ਨ ਵੀ ਹੋਏ।

ਹਿਊਸਟਨ ਨਿਵਾਸੀ ਜਾਰਜ ਫਲਾਇਡ ਦੀ ਮਿਨੀਪੋਲਿਸ ਵਿੱਚ 25 ਮਈ ਨੂੰ ਊਦੋਂ ਮੌਤ ਹੋ ਗਈ ਸੀ ਜਦੋਂ ਇੱਕ ਗੋਰੇ ਪੁਲੀਸ ਅਧਿਕਾਰੀ ਨੇ ਉਸ ਦੇ ਗਲ ਨੂੰ ਆਪਣੇ ਗੋਡੇ ਨਾਲ ਉਦੋਂ ਤੱਕ ਦਬਾਈ ਰੱਖਿਆ ਜਦੋਂ ਤੱਕ ਉਸ ਦਾ ਸਾਹ ਨਹੀਂ ਘੁੱਟ ਗਿਆ। ਇਸ ਘਟਨਾ ਦੇ ਵਿਰੋਧ ਵਿੱਚ ਪੂਰੇ ਦੇਸ਼ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਅਤੇ ਕਈ ਥਾਵਾਂ ’ਤੇ ਵੱਡੇ ਪੱਧਰ ’ਤੇ ਲੁੱੱਟ ਵੀ ਹੋਈ। ਸਰਕਾਰੀ ਤੇ ਯਾਦਗਾਰਾਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਰਾਤ ਦੇ ਸਮੇਂ ਕਈ ਪ੍ਰਦਰਸ਼ਨ ਹਿੰਸਕ ਹੋ ਜਾਣ ਕਾਰਨ ਨਿਊਯਾਰਕ ਤੇ ਵਾਸ਼ਿੰਗਟਨ ਡੀਸੀ ਸਮੇਤ ਕਈ ਸ਼ਹਿਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਸ਼ਹਿਰਾਂ ਵਿੱਚ ਕਈ ਥਾਈਂ ਕਰਫਿਊ ਦੀ ਉਲੰਘਣਾ ਕਰਕੇ ਪ੍ਰਦਰਸ਼ਨ ਕੀਤੇ।