Punjab

ਕੈਪਟਨ ਦੇ ਪਤੀਲੇ ‘ਚ ਕੀ ਰਿੱਝਦਾ, ਪੰਜਾਬੀਆਂ ਨੇ ਚੱਕਤਾ ਢੱਕਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ ਨੂੰ ਓਲੰਪਿਕ ਖਿਡਾਰੀਆਂ ਨੂੰ ਆਪਣੇ ਹੱਥਾਂ ਨਾਲ ਤਿਆਰ ਕੀਤਾ ਰਾਤਰੀ ਭੋਜਨ ਪਰੋਸਣਗੇ। ਕੈਪਟਨ ਅਮਰਿੰਦਰ ਨੇ ਇਹ ਵਾਅਦਾ ਟੋਕੀਓ ਓਲੰਪਿਕ ਖਿਡਾਰੀਆਂ ਦੇ ਪੁਰਸਕਾਰ ਸਮਾਰੋਹ ਦੌਰਾਨ ਕੀਤਾ ਸੀ। ਕੈਪਟਨ ਦੇ ਮੀਡੀਆ ਸਲਾਹਕਾਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਓਲੰਪਿਕ ਤਗਮਾ ਜੇਤੂਆਂ ਦੇ ਨਾਲ, ਹਰਿਆਣਾ ਦੇ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਵੀ ਕੈਪਟਨ ਦੇ ਮਹਿਮਾਨ ਹੋਣਗੇ। ਸੋਸ਼ਲ ਮੀਡੀਆ ‘ਤੇ ਕੈਪਟਨ ਦੀ ਖਾਣਾ ਬਣਾਉਂਦਿਆਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਫੋਟੋ ‘ਤੇ ਲਿਖਿਆ ਹੈ ਕਿ ਮੁੱਖ ਮੰਤਰੀ ਕੀ ਬਣਾ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਕਮੈਂਟ ਵਿੱਚ ਕੈਪਟਨ ਬਾਰੇ ਜੋ ਲਿਖਿਆ, ਉਹ ਤੁਸੀਂ ਇੱਥੋਂ ਪੜ੍ਹ ਸਕਦੇ ਹੋ।