International

ਕੈਨੇਡਾ ਦੀ T-20 ਵਰਲਡ ਕੱਪ ਲਈ ਚੁਣੀ ਗਈ ਟੀਮ ‘ਚ 50 ਫੀਸਦੀ ਪੰਜਾਬੀ !

ਬਿਉਰੋ ਰਿਪੋਰਟ – ਕੈਨੇਡਾ (Canada) ਨੇ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ T-20 World Cup ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ 50 ਫੀਸਦੀ ਪੰਜਾਬੀ ਖਿਡਾਰੀ ਹਨ। ਜਦਕਿ ਕਪਤਾਨੀ ਦੀ ਜ਼ਿੰਮੇਵਾਰੀ ਪਾਕਿਸਤਾਨੀ ਮੂਲ ਦੇ ਹਰਫਨਮੌਲਾ ਸਾਦ ਬਿਨ ਜ਼ਫਰ ਨੂੰ ਸੌਂਪੀ ਗਈ ਹੈ।

ਟੀ-20 ਵਿਸ਼ਵ ਕੱਪ ਵਿੱਚ ਕੈਨੇਡਾ ਪਹਿਲੀ ਵਾਰ ਹਿੱਸਾ ਲੈ ਰਹੀ ਹੈ, ਉਸ ਨੂੰ ਗਰੁੱਪ A ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਭਾਰਤ,ਪਾਕਿਸਤਾਨ,ਅਮਰੀਕਾ ਅਤੇ ਆਇਰਲੈਂਡ ਦੀਆਂ ਟੀਮਾਂ ਹਨ। ਕੈਨੇਡਾ ਨੂੰ ਉਮੀਦ ਹੈ ਕਿ ਉਸ ਦੀ ਟੀਮ ਆਪਣੇ ਵਿਰੋਧੀਆਂ ਨੂੰ ਸਖ਼ਤ ਮੁਕਾਬਲਾ ਦੇਣ ‘ਚ ਸਫਲ ਰਹੇਗੀ । ਕਪਤਾਨ ਸਾਦ ਤੋਂ ਇਲਾਵਾ ਕੈਨੇਡਾ ਕੋਲ ਬੱਲੇਬਾਜ਼ ਐਰੋਨ ਜਾਨਸਨ ਅਤੇ ਤੇਜ਼ ਗੇਂਦਬਾਜ਼ ਖਾਲਿਮ ਸਨਾ ਵਰਗੇ ਖਿਡਾਰੀ ਹਨ, ਜਿਨ੍ਹਾਂ ਤੋਂ ਅਹਿਮ ਭੂਮਿਕਾਵਾਂ ਨਿਭਾਉਣ ਦੀ ਉਮੀਦ ਹੈ। ਕੈਨੇਡਾ ਦਾ ਪਹਿਲਾ ਮੈਚ 1 ਜੂਨ ਨੂੰ ਅਮਰੀਕਾ ਨਾਲ ਹੋਵੇਗਾ। ਕੈਨੇਡਾ ਨੇ ਪਿਛਲੇ ਸਾਲ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ।

ਕੈਨੇਡਾ ਦੀ ਟੀਮ ਵਿੱਚ ਇਹ ਖਿਡਾਰੀ ਹੋਣਗੇ

ਸਾਦ ਬਿਨ ਜ਼ਫਰ (ਕਪਤਾਨ), ਐਰੋਨ ਜਾਨਸਨ, ਡਿਲਨ ਹੇਲੀਗਰ, ਸ਼੍ਰੇਅਸ ਮੋਵਾ, ਹਰਸ਼ ਠਾਕਰ, ਪ੍ਰਗਟ ਸਿੰਘ , ਜੁਨੈਦ ਸਿੱਦੀਕੀ, ਕੰਵਰ ਪਾਲ ਠਾਕੁਰ, ਨਵਨੀਤ ਧਾਲੀਵਾਲ, ਜੇਰੇਮੀ ਗੋਰਡਨ, ਰਵਿੰਦਰ ਪਾਲ ਸਿੰਘ, ਰਿਆਨ ਖਾਨ ਪਠਾਨ,  ਦਿਲਪ੍ਰੀਤ ਬਾਜਵਾ, ਕਲੀਮ ਸਨਾ, ਨਿਕੋਲਸ ਕਿਰਟਨ।

ਰਿਜ਼ਰਵ
ਪ੍ਰਵੀਨ ਕੁਮਾਰ, ਆਦਿੱਤਿਆ ਵਰਦਰਾਜਨ, ਤਜਿੰਦਰ ਸਿੰਘ, ਅੰਮਾਰ ਖਾਲਿਦ, ਜਤਿੰਦਰ ਮਠਾੜੂ, ।

 

ਇਹ ਵੀ ਪੜ੍ਹੋ – ਕੇਜਰੀਵਾਲ ਦੀ ਗ਼ੈਰ-ਹਾਜ਼ਰੀ ’ਚ LG ਨੇ ਕਰ ਦਿੱਤੀ ਵੱਡੀ ਕਾਰਵਾਈ, ਮਹਿਲਾ ਕਮਿਸ਼ਨ ਦੇ 223 ਮੁਲਾਜ਼ਮ ਬਰਖ਼ਾਸਤ