ਬਿਊਰੋ ਰਿਪੋਰਟ : ਕੈਨੇਡਾ ਦੇ ਸਿੱਖ ਨੇ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਦਿੱਤੀ ਹੈ । ਸਵਰਨ ਸਿੰਘ ਨੇ 15 ਸਾਲ ਪਹਿਲਾਂ ਸਭ ਤੋਂ ਲੰਮੀ ਦਾੜ੍ਹੀ ਹੋਣ ਦਾ ਰਿਕਾਰਡ ਕਾਇਮ ਕੀਤਾ ਸੀ ਪਰ ਹੁਣ ਉਨ੍ਹਾਂ ਨੇ ਇਸ ਨੂੰ ਹੀ ਤੋੜ ਦਿੱਤਾ ਹੈ। ਗਿਨੀਜ਼ ਵਰਲਡ ਰਿਕਾਰਡ ਮੁਤਾਬਿਕ ਸਵਰਨ ਸਿੰਘ ਦੀ ਦਾੜ੍ਹੀ ਦੀ ਲੰਬਾਈ 8 ਫੁੱਟ 25 ਇੰਚ ਯਾਨੀ 2.49 ਮੀਟਰ ਹੈ । ਜਦਕਿ 2008 ਵਿੱਚ ਜਦੋਂ ਸਵਰਨ ਸਿੰਘ ਨੇ ਪਹਿਲੀ ਵਾਰ ਰਿਕਾਰਡ ਤੋੜਿਆ ਸੀ ਤਾਂ ਉਨ੍ਹਾਂ ਦੀ ਦਾੜ੍ਹੀ ਦੀ ਲੰਬਾਈ 2.33 ਮੀਟਰ ਯਾਨੀ 7 ਫੁੱਟ 8 ਇੰਚ ਸੀ । ਇਸ ਤੋਂ ਬਾਅਦ ਇਹ ਰਿਕਾਰਡ ਸਵੀਡਨ ਦੇ ਬਰਗਰ ਪੇਲਾਸ ਦੇ ਨਾਂ ਸੀ । 2010 ਵਿੱਚ ਉਸ ਦੀ ਦਾੜੀ 2.45 ਮੀਟਰ ਯਾਨੀ 8 ਫੁੱਟ 2.5 ਇੰਚ ਨਾਪੀ ਗਈ ਸੀ । ਅਕਤੂਬਰ 2022 ਇਹ ਉਸ ਦੀ ਦਾੜ੍ਹੀ 8 ਫੁੱਟ 3 ਇੰਚ ਯਾਨੀ 2.54 ਮੀਟਰ ਹੋ ਗਈ ਸੀ । 12 ਸਾਲ ਬਾਅਦ ਹੁਣ ਸਵਰਨ ਸਿੰਘ ਨੇ ਮੁੜ ਤੋਂ ਰਿਕਾਰਡ ਕਾਇਮ ਕੀਤਾ ਹੈ ।
ਸਵਰਨ ਸਿੰਘ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਦੂਜੀ ਵਾਰ ਉਨ੍ਹਾਂ ਨੂੰ ਸਭ ਤੋਂ ਲੰਮੀ ਦਾੜੀ ਵਾਲੇ ਵਿਅਕਤੀ ਦਾ ਖਿਤਾਬ ਮਿਲਿਆ ਹੈ । ਸਵਰਣ ਸਿੰਘ ਦੀ ਦਾੜੀ ਦੀ ਮੌਜੂਦਾ ਲੰਬਾਈ 8 ਫੁੱਟ 25 ਇੰਚ ਹੈ । ਸਵਰਣ ਸਿੰਘ ਨੇ 17 ਸਾਲ ਦੀ ਉਮਰ ਤੋਂ ਹੀ ਦਾੜ੍ਹੀ ਨੂੰ ਸੰਭਾਲ ਕੇ ਰੱਖਿਆ,ਉਨ੍ਹਾਂ ਨੇ ਗਿਨੀਜ਼ ਵਰਲਡ ਰਿਕਰਾਡ ਨੂੰ ਦੱਸਿਆ ਕਿ ’17 ਦੀ ਉਮਰ ਤੋਂ ਜਦੋਂ ਤੋਂ ਦਾੜ੍ਹੀ ਵਧਣੀ ਸ਼ੁਰੂ ਹੋਈ ਹੈ,ਮੈਂ ਇਸ ਨੂੰ ਉਸੇ ਤਰ੍ਹਾਂ ਰੱਖਿਆ ਹੈ,ਦਾੜ੍ਹੀ ਦੀ ਲੰਬਾਈ ਗਿੱਲੀ ਕਰਕੇ ਲਈ ਜਾਂਦੀ ਹੈ। ਇਸ ਨਾਲ ਕਰਲਸ ਯਾਨੀ ਘੁੰਘਰਾਲੇਪਣ ਦਾ ਅਸਰ ਨਹੀਂ ਰਹਿ ਜਾਂਦਾ ਹੈ,ਇਹ ਵਾਲਾਂ ਦੀ ਸਹੀ ਲੰਬਾਈ ਹਾਸਲ ਕਰਨ ਵਿੱਚ ਮਦਦ ਕਰਦਾ ਹੈ।