India

ਕੈਨੇਡਾ ਨੇ ਭਾਰਤ ਖਿਲਾਫ ਲਿਆ ਸਖ਼ਤ ਫੈਸਲਾ ! 6 ਮਹੀਨੇ ਪੁਰਾਣਾ ਹਿਸਾਬ ਬਰਾਬਰ ਕੀਤਾ

ਕੈਨੇਡਾ ( Canada) ਨੇ ਭਾਰਤ (India) ਵਿੱਚ ਆਪਣੇ ਡਿਪਲੋਮੈਟਿਕ ਮਿਸ਼ਨਾ ਤੋਂ ਭਾਰਤੀ ਸਟਾਫ ਦੀ ਗਿਣਤੀ ਨੂੰ ਘਟਾ ਦਿੱਤਾ ਹੈ। ਪਿਛਲੇ ਸਾਲ ਭਾਰਤ ਸਰਕਾਰ ਨੇ ਕੈਨੇਡਾ ਦੇ 41 ਡਿਪਲੋਮੈਟਾਂ ਨੂੰ ਦੇਸ਼ ‘ਚੋਂ ਕੱਢ ਦਿੱਤਾ ਸੀ। ਜਿਸ ਦੇ ਜਵਾਬ ਵਿੱਚ ਕੈਨੇਡਾ ਨੇ ਕਿਹਾ ਹੈ ਕਿ ਜਦੋਂ ਭਾਰਤ ਵਿੱਚ ਸਾਡੇ ਡਿਪਲੋਮੈਟਾ ਦੀ ਗਿਣਤੀ ਘੱਟ ਹੈ ਸਾਨੂੰ ਵੀ ਇਸ ਗਿਣਤੀ ਨੂੰ ਘਟਾਉਣਾ ਪਵੇਗਾ। ਭਾਰਤ ਵੱਲੋਂ ਕੈਨੇਡਾ ਦੇ ਡਿਪਲੋਮੈਟਾਂ ਦੀ ਗਿਣਤੀ ਘਟਾਉਣ ਤੋਂ ਬਾਅਦ ਕੈਨੇਡਾ ਨੇ ਮੁੰਬਈ, ਚੰਡੀਗੜ੍ਹ ਅਤੇ ਬੈਂਗਲੁਰੂ ਵਿੱਚ ਆਪਣੇ ਕੌਂਸਲੇਟਾਂ ਨੂੰ ਬੰਦ ਕਰ ਦਿੱਤਾ ਸੀ।

ਹੁਣ ਤੱਕ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਕੈਨੇਡਾ ਵੱਲੋਂ ਕਿੰਨੇ ਭਾਰਤੀ ਸਟਾਫ ਨੂੰ ਹਟਾਇਆ ਗਿਆ ਹੈ ਪਰ ਇਸ ਦੀ ਗਿਣਤੀ ਲਗਭਗ 100 ਦੱਸੀ ਜਾ ਰਹੀ ਹੈ। ਇਸ ਦੀ ਪੁਸ਼ਟੀ ਕਰਦਿਆਂ ਕੈਨੇਡੀਅਨ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਭਾਂਵੇ ਇਹ ਮੁਸ਼ਕਲ ਫੈਸਲਾ ਹੈ ਪਰ ਸਾਡੇ ਡਿਪਲੋਮੈਟਾਂ ਦੀ ਗਿਣਤੀ ਘੱਟ ਹੋਣ ਕਾਰਨ ਸਾਨੂੰ ਇਹ ਫੈਸਲਾ ਲੈਣਾ ਪਿਆ। ਇਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਵਿੱਚ ਕੈਨੇਡਾ ਦਾ ਵੀਜ਼ਾ ਐਪਲੀਕੇਸ਼ਨ ਸੈਂਟਰ ਪਹਿਲਾਂ ਵਾਂਗ ਹੀ ਚਲਦੇ ਰਹਿਣਗੇ। ਅਸੀਂ ਭਾਰਤ ਵਿੱਚ ਕੈਨੇਡੀਅਨਾਂ ਨੂੰ ਜ਼ਰੂਰੀ ਸੇਵਾਂਵਾਂ ਪ੍ਰਦਾਨ ਕਰਨ ਲਈ ਤਿਆਰ ਰਹਾਂਗੇ ਅਤੇ ਵੀਜ਼ਾ ਕੇਂਦਰ ਚਲਗੇ ਰਹਿਣਗੇ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਵਿੱਚ ਸਥਾਨਕ ਸਟਾਫ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇੰਨੇ ਲੰਬੇ ਸਮੇਂ ਤੱਕ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕੰਮ ਕੀਤਾ।

ਭਾਰਤ ਨਾਲ ਕੂਟਨੀਤੀਕ ਸਬੰਧਾਂ ਵਿੱਚ ਤਣਾਅ ਦੇ ਬਾਵਜੂਦ ਕੈਨੇਡਾ ਨੇ ਕਿਹਾ ਕਿ ਉਹ ਭਾਰਤੀਆਂ ਦਾ ਸਵਾਗਤ ਕਰਦੇ ਹਨ। ਭਾਰਤੀ ਪੜ੍ਹਾਈ, ਨੌਕਰੀ ਅਤੇ ਪੱਕੀ ਰਿਹਾਇਸ਼ ਲਈ ਕੈਨੇਡਾ ਆ ਸਕਦੇ ਹਨ। ਅਸੀਂ ਉਨਾਂ ਦਾ ਸਵਾਗਤ ਕਰਦੇ ਹਾਂ। ਭਾਰਤੀ ਸੂਤਰਾਂ ਨੇ ਕਿਹਾ ਹੈ ਕਿ ਸਾਡਾ ਉਦੇਸ਼ ਇਹ ਨਹੀਂ ਸੀ ਕਿ ਕੈਨੇਡਾ ਭਾਰਤ ਵਿੱਚ ਆਪਣੇ ਵਣਜ ਦੂਤਘਰ ਬੰਦ ਕਰ ਦੇਵੇ। ਸਾਡਾ ਉਦੇਸ਼ ਸੀ ਕਿ ਡਿਪਲੋਮੈਟਾਂ ਦੀ ਗਿਣਤੀ ਬਰਾਬਰ ਹੋਣੀ ਚਾਹੀਦੀ ਹੈ। ਕੈਨੇਡਾ ਦਾ ਸਟਾਫ ਤੈਅ ਕੀਤੀ ਸੀਮਾ ਤੋਂ ਵੱਧ ਸੀ, ਜਿਸ ਕਾਰਨ 41 ਡਿਪਲੋਮੈਟਾਂ ਨੂੰ ਵਾਪਸ ਭੇਜਿਆ ਸੀ।

 

ਇਹ ਵੀ ਪੜ੍ਹੋ – ਹੁਣ ਵਾਰ-ਵਾਰ ਨਹੀਂ ਕਰਾਉਣਾ ਪਵੇਗਾ KYC! ਸਿਰਫ਼ ਇੱਕ ਕਲਿੱਕ ਨਾਲ ਹੋਣਗੇ ਸਾਰੇ ਕੰਮ