International

ਕੈਨੇਡਾ ‘ਚ ‘ਪਾਰਟ ਟਾਈਮ ਨੌਕਰੀ’ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ !

Canada part time indian

ਬਿਊਰੋ ਰਿਪੋਰਟ: ਸਿਰਫ਼ ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਪੜ੍ਹਨ ਦੇ ਲਈ ਕੈਨੇਡਾ ਸ਼ਿਫਟ ਹੋ ਰਹੇ ਹਨ । ਪਰ ਰੋਜ਼ਾਨਾ ਕੈਨੇਡਾ ਤੋਂ ਜਿਹੜੀਆਂ ਖ਼ਬਰਾਂ ਆ ਰਹੀਆਂ ਉਹ ਪਰੇਸ਼ਾਨ ਕਰਨ ਵਾਲੀਆਂ ਹਨ । ਲਗਾਤਾਰ ਵੱਧ ਰਹੀਆਂ ਘਟਨਾਵਾ ਤੋਂ ਬਾਅਦ ਭਾਰਤੀ ਮੂਲ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ । ਪਿਛਲੇ ਡੇਢ ਮਹੀਨੇ ਦੇ ਅੰਦਰ ਤਿੰਨ ਭਾਰਤੀਆਂ ਦਾ ਕਤਲ ਕਰ ਦਿੱਤਾ ਗਿਆ ਹੈ । ਹਾਲਾਂਕਿ ਕਤਲ ਦੇ ਪਿੱਛੇ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਨ੍ਹਾਂ ਸਾਰੀਆਂ ਨੂੰ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ ।

ਜਿੰਨਾਂ 3 ਪੰਜਾਬੀ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹ ਸਾਰੇ ‘ਪਾਰਟ ਟਾਈਮ ਨੌਕਰੀ’ ਕਰਦੇ ਸਨ । ਜ਼ਿਆਦਾਤਰ ਦੇਰ ਰਾਤ ਨੂੰ ਕੰਮ ਕਰਦੇ ਸਨ । ਦਸੰਬਰ ਦੌਰਾਨ ਅਲਬਟਾ ਵਿੱਚ 24 ਸਾਲ ਦੇ ਸਨਰਾਜ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਸੇ ਮਹੀਨੇ ਹੀ ਓਂਟਾਰੀਓ ਵਿੱਚ 21 ਸਾਲਾ ਪਵਨਪ੍ਰੀਤ ਕੌਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ । ਨਵੰਬਰ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ 18 ਸਾਲ ਦੇ ਮਹਕਪ੍ਰੀਤ ਸੇਠੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ।

ਗੈਸ ਸਟੇਸ਼ਨ ਅਤੇ ਵੱਡੇ ਸਟੋਰਾਂ ਨੂੰ ਵੱਧ ਖ਼ਤਰਾ

ਸਾਊਥ ਏਸ਼ੀਅਨ ਹੈਰੀਟੇਜ ਐਸੋਸੀਏਸ਼ਨ ਆਫ ਹੈਮਿਲਟਨ ਐਂਡ ਰੀਜਨ ਦੇ ਪ੍ਰਧਾਨ ਖੁਸ਼ੀਦ ਅਹਿਮਦ ਨੇ ਦੱਸਿਆ ਕਿ ਬਹੁਤ ਸਾਰੇ ਭਾਰਤੀ ਸਰਵਿਸ ਸੈਂਟਰਾਂ ਵਿੱਚ ਹਨ ਅਤੇ ਕਈ ਵਾਰ ਦੇਰ ਰਾਤ ਬਾਹਰ ਰਹਿਣਾ ਪੈਂਦਾ ਹੈ ਅਜਿਹੇ ਵਿੱਚ ਉਨ੍ਹਾਂ ਨੂੰ ਹਿੰਸਾ ਦਾ ਖ਼ਤਰਾ ਵੱਧ ਜਾਂਦਾ ਹੈ ।

ਗ੍ਰੇਟਰ ਟੋਰਾਂਟੋ ਏਰਿਆ ਵਿੱਚ ਰਹਿਣ ਵਾਲੇ ਯੁਵਰਾਜ ਨੇ ਦੱਸਿਆ ਕਿ ਗੈਸ ਸਟੇਸ਼ਨ ਅਤੇ ਵੱਡੇ ਸਟੋਰ ਵਰਗੀਆਂ ਥਾਵਾਂ ‘ਤੇ ਰਾਤ ਨੂੰ ਇੱਕ ਹੀ ਸ਼ਖਸ ਤਾਇਨਾਤ ਹੁੰਦਾ ਹੈ । ਅਜਿਹੇ ਵਿੱਚ ਖ਼ਤਰਾ ਜ਼ਿਆਦਾ ਹੁੰਦਾ ਹੈ । ਮਹਿਕਪ੍ਰੀਤ ਨਾਲ ਵੀ ਬਹੁਤ ਬੁਰਾ ਹੋਇਆ ਸੀ । ਖੁਸ਼ੀਦ ਨੇ ਦੱਸਿਆ ਕਿ ਉਹ 50 ਸਾਲ ਪਹਿਲਾਂ ਕੈਨੇਡਾ ਆਏ ਸਨ। ਉਸ ਵਕਤ ਕੈਨੇਡਾ ਦਾ ਸਮਾਜ ਭਾਰਤੀਆਂ ਅਤੇ ਏਸ਼ੀਆ ਦੇ ਲੋਕਾਂ ਖਿਲਾਫ਼ ਨਸਲੀ ਟਿੱਪਣੀਆਂ ਕਰਦਾ ਸੀ ।ਉਸ ਵੇਲੇ ਭਾਰਤੀਆਂ ਤੇ ਹਮਲੇ ਹੁੰਦੇ ਸਨ । ਪਰ ਹੁਣ ਇਸ ਵਿੱਚ ਕਾਫੀ ਬਦਲਾਅ ਆ ਗਿਆ ਹੈ ।

ਮਕਾਨਾਂ ਦੀ ਕੀਮਤਾਂ ਵਧੀਆਂ ਅਤੇ ਵਿਦੇਸ਼ੀਆਂ ਦੇ ਜਾਇਦਾਦ ਖਰੀਦਣ ‘ਤੇ ਰੋਕ

ਕੈਨੇਡਾ ਸਰਕਾਰ ਨੇ ਵਿਦੇਸ਼ੀਆਂ ਦੇ ਰਿਹਾਇਸ਼ੀ ਜਾਇਦਾਦ ਖਰੀਦਣ ‘ਤੇ ਰੋਕ ਲਾ ਦਿੱਤੀ ਹੈ । ਕੋਵਿਡ ਦੇ ਬਾਅਦ ਰੀਅਲ ਅਸਟੇਟ ਦੀਆਂ ਕੀਮਤਾਂ ਵੱਧ ਗਈਆਂ ਸਨ । ਮੰਨਿਆ ਜਾ ਰਿਹਾ ਸੀ ਕਿ ਕੀਮਤਾਂ ਵਿਦੇਸ਼ੀ ਨਾਗਰਿਕਾਂ ਵੱਲੋਂ ਜਾਇਦਾਦ ਖਰੀਦਣ ਦੀ ਵਜ੍ਹਾ ਕਰਕੇ ਵੱਧ ਰਹੀਆਂ ਹਨ । ਕੈਨੇਡਾ ਵਿੱਚ ਦੂਜੇ ਮੁਲਕਾਂ ਤੋਂ ਵਸਣ ਵਾਲੇ ਨਾਗਰਿਕਾਂ ਵਿੱਚ ਪੰਜਵਾਂ ਭਾਰਤੀ ਹੈ । ਕੈਨੇਡਾ ਵਿੱਚੋ 18.5 ਲੱਖ ਪੰਜਾਬ ਹਨ ਜੋ ਇਸ ਆਬਾਦੀ ਦਾ 5 ਫੀਸਦ ਹਨ । ਇਸ ਤੋਂ ਇਲਾਵਾ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ 2.3 ਲੱਖ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ । ਜ਼ਿਆਦਾਤਰ ਵਿਦਿਆਰਥੀ ਖਰਚਾ ਕੱਢਣ ਦੇ ਲਈ ਪਾਰਟ ਟਾਈਮ ਨੌਕਰੀ ਕਰ ਰਹੇ ਹਨ । ਹਾਲ ਹੀ ਦੇ ਸਾਲਾਂ ਵਿੱਚ ਕੈਨੇਡਾ ਸਿੱਖਿਆ ਅਤੇ ਨੌਕਰੀ ਦੇ ਖੇਤਰ ਵਿੱਚ ਕਾਫੀ ਅੱਗੇ ਵਧਿਆ ਹੈ।