ਬਿਉਰੋ ਰਿਪੋਰਟ : ਪੰਜਾਬੀਆਂ ਦੇ ਸਭ ਤੋਂ ਮਨ-ਪਸੰਦ ਦੇਸ਼ ਕੈਨੇਡਾ ਦੇ ਅਰਥਚਾਰੇ ਨੂੰ ਲੈਕੇ ਲਗਾਤਾਰ ਮਾੜੀਆਂ ਖਬਰਾਂ ਆ ਰਹੀਆਂ ਹਨ । ਨੈਸ਼ਨਲ ਪੋਸਟ ਦੀ ਇੱਕ ਰਿਪੋਰਟ ਦੇ ਮੁਤਾਬਿਕ ਕੈਨੇਡਾ ਨੂੰ ਹੁਣ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ,ਕਿਉਂਕਿ ਪ੍ਰਤੀ ਵਿਅਕਤੀ GDP ਵਿੱਚ ਗਿਰਾਵਟ ਜਾਰੀ ਹੈ। 30 ਸਾਲਾਂ ਵਿੱਚ ਇਹ ਸਭ ਤੋਂ ਘੱਟ ਹੈ । ਜਾਣਕਾਰਾ ਮੁਤਾਬਿਕ 2023 ਦੇ ਕੁਆਟਰ ਤੋਂ ਹੁਣ ਤੱਕ ਲਗਾਤਾਰ 6ਵੀਂ ਵਾਰ GDP ਕਮੀ ਦਰਜ ਕੀਤੀ ਗਈ ਹੈ । ਇਹ 2014 ਯਾਨੀ 9 ਸਾਲ ਪਹਿਲਾਂ ‘ਤੇ ਪਹੁੰਚ ਗਈ ਹੈ । ਮਾਹਿਰਾ ਮੁਤਾਬਿਕ ਜੇਕਰ GDP ਦੀ ਰਫਤਾਰ ਅਜਿਹੀ ਰਹੀ ਤਾਂ 2060 ਤੱਕ ਅਸੀਂ ਦੁਨੀਆ ਦੇ ਸਭ ਤੋਂ ਅਮੀਰ ਨਹੀਂ ਸਭ ਤੋਂ ਗਰੀਬ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਹੋ ਜਾਵਾਂਗੇ ।
1950-60 ਦੇ ਦਹਾਕੇ ਵਿੱਚ ਕੈਨੇਡਾ ਦੇ ਅਰਥਚਾਰੇ ਵਿੱਚ ਵਾਧੇ ਦੀ ਰਫਤਾਰ 5 ਫੀਸਦੀ ਸਲਾਨਾ ਸੀ । ਜਦੋ ਮਹਿੰਗਾਈ ਵਧੀ ਤਾਂ 1970 ਵਿੱਚ ਇਹ ਘੱਟ ਹੋਕੇ 4 ਫੀਸਦੀ ਰਹਿ ਗਈ । 1980 ਵਿੱਚ 3 ਅਤੇ 1990 ਵਿੱਚ 2.4, ਸਾਲ 2000 ਵਿੱਚ 2 ਫੀਸਦੀ ਅਤੇ ਹੁਣ ਪਿਛਲੇ 10 ਸਾਲਾਂ ਵਿੱਚ ਇਹ ਘੱਟ ਕੇ 1.7 ਫੀਸਦੀ ਪਹੁੰਚ ਗਈ ਸੀ ਪਿਛਲੇ ਸਾਲ ਇਹ ਘੱਟ ਕੇ 1.1 ਰਹੀ ਗਈ ਹੈ । ਕੈਨੇਡਾ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ । ਮਕਾਨ ਤੋਂ ਲੈਕੇ ਖਾਣ-ਪੀਣ ਦੀਆਂ ਚੀਜ਼ਾ ਦੀਆਂ ਕੀਮਤਾਂ ਵੱਧ ਗਈਆਂ ਹਨ । ਜਿਸ ਦੀ ਵਜ੍ਹਾ ਕਰਕੇ ਮਕਾਨ ‘ਤੇ ਲੋਨ ਦੇਣ ‘ਤੇ ਰੋਕ ਲੱਗਾ ਦਿੱਤੀ ਗਈ ਹੈ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਇਮੀਗਰੈਂਟ ਦੀ ਗਿਣਤੀ ਵੀ ਲਗਾਤਾਰ ਘਟਾ ਦਿੱਤੀ ਗਈ ਹੈ।
ਰਿਪੋਰਟ ਦੇ ਮੁਤਾਬਿਕ 1981 ਦੇ ਅਖੀਰ ਵਿੱਚ ਕੈਨੇਡਾ ਪ੍ਰਤੀ ਵਿਅਕਤੀ GDP ਦੇ ਮਾਮਲੇ ਵਿੱਚ ਵਿਸ਼ਵ ਵਿੱਚ ਸਵਿਜ਼ਰਲੈਂਡ,ਲਕਸਮਬਰਗ,ਨਾਰਵੇ,ਅਮਰੀਕਾ ਤੋ ਬਾਅਦ 6ਵੇਂ ਨੰਬਰ ਤੇ ਸੀ । 2022 ਵਿੱਚ ਕੈਨੇਡਾ 15ਵੇਂ ਨੰਬਰ ਤੇ ਪਹੁੰਚ ਗਿਆ । ਜਿਹੜੇ ਦੇਸ਼ ਪਹਿਲਾਂ ਕੈਨੇਡਾ ਤੋਂ ਗਰੀਬ ਹੁੰਦੇ ਸਨ, ਜਿਵੇਂ ਨੀਦਰਲੈਂਡ,ਆਸਟ੍ਰੀਆ,ਸਵੀਡਨ,ਆਈਸਲੈਂਡ,ਆਸਟ੍ਰੇਲੀਆ,ਜਰਮਨੀ,ਬੈਲਜੀਅਮ,ਫਿਨਲੈਂਡ ਅਤੇ ਆਇਸਲੈਂਢ ਇਹ ਸਾਰੇ ਹੁਣ ਕੈਨੇਡਾ ਤੋਂ ਅਮੀਰ ਹੋ ਗਏ ਹਨ । ਤਾਜ਼ਾ ਅੰਕੜਿਆਂ ਮੁਤਾਬਿਕ ਕੈਨੇਡਾ ਅਮੀਰ ਦੇਸ਼ਾਂ ਦੀ ਲਿਸਟ ਵਿੱਚ 20ਵੇਂ ਨੰਬਰ ‘ਤੇ ਹੈ ।