ਬਿਊਰੋ ਰਿਪੋਰਟ : ਕੈਨੇਡਾ ਦੀ NDP ਪਾਰਟੀ ਦੇ ਮੁਖੀ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਵੀ ਉਨ੍ਹਾਂ ਵਾਂਗ ਕੈਨੇਡਾ ਦੀ ਸਿਆਸਤ ਵਿੱਚ ਪੂਰੀ ਤਰ੍ਹਾਂ ਨਾਲ ਸਰਗਰਮ ਹਨ। ਉਨ੍ਹਾਂ ਨੇ 2018 ਵਿੱਚ ਓਨਟਾਰਿਓ ਅਸੈਂਬਲੀ ਤੋਂ ਮੈਂਬਰ ਚੁਣੇ ਗਏ ਸਨ। ਜਗਮੀਤ ਸਿੰਘ ਵਾਂਗ ਉਹ ਵੀ ਗੁਰਸਿੱਖ ਜੀਵਨ ਜੀਉਂਦੇ ਹਨ ਅਤੇ ਗੁਰਬਾਣੀ ਦੇ ਸਿਧਾਂਤਾ ‘ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ । ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਰਾਗਰਾਮ ਐਕਾਉਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ । ਜਿਸ ਵਿੱਚ ਉਹ ਸਰਦੀ ਦੇ ਮੌਸਮ ਵਿੱਚ ਪਾਣੀ ਨਾਲ ਭਰੇ ਟੱਬ ਵਿੱਚ ਬੈਠੇ ਹਨ ਅਤੇ ਬਰਫ ਦੀਆਂ ਵੱਡੀਆਂ-ਵੱਡੀਆਂ ਸਿਲੀਆਂ ਵੀ ਉਸ ਵਿੱਚ ਹਨ । ਉਨ੍ਹਾਂ ਨੇ ਦੱਸਿਆ ਕਿ ਉਹ ਅੱਜ ਇਸ ਹਾਲਾਤ ਵਿੱਚ ਇਸ ਲਈ ਬੈਠੇ ਹਨ ਤਾਂਕੀ ਉਹ ਗੁਰੂ ਸਾਹਿਬ ਦਾ ਸੁਨੇਹਾ ‘ਤੇਰਾ ਕੀਆ ਮੀਠਾ ਲਾਗੈ ‘ ਦਾ ਸੁਨੇਹਾ ਦੁਨੀਆਂ ਤੱਕ ਪਹੁੰਚਾ ਸਕਣ।
ਉਨ੍ਹਾਂ ਨੇ ਵੀਡੀਓ ਵਿੱਚ ਕਿਹਾ ‘ਅੱਜ ਠੰਢ ਹੈ ਇਹ ਬਹੁਤ ਮੁਸ਼ਕਿਲ ਹੈ ਕੀ ਬਰਫ ਦੇ ਨਾਲ ਟਬ ਵਿੱਚ ਬੈਠਣਾ,ਇਸ ਮੌਕੇ ਮੈਨੂੰ ਗੁਰਬਾਣੀ ਦੀਆਂ ਉਹ ਲਾਈਨਾਂ ਯਾਦ ਆ ਰਹੀਆਂ ਹਨ ‘ਤੇਰਾ ਕੀਆ ਮੀਠਾ ਲਾਗੈ ‘ ਤੁਹਾਡਾ ਹਰ ਹੁਕਮ ਮੈਨੂੰ ਪ੍ਰਵਾਨ ਹੈ, ਇਹ ਮੈਨੂੰ ਉਸ ਚੀਜ਼ ਦੀ ਯਾਦ ਦਿਵਾਉਂਦਾ ਹੈ ਕਿ ਜ਼ਿੰਦਗੀ ਵਿੱਚ ਕੋਈ ਤਜ਼ੁਰਬਾ ਬੇਕਾਰ ਨਹੀਂ ਜਾਂਦਾ ਹੈ,ਸਾਨੂੰ ਇਸ ਵਿੱਚ ਚੰਗੀ ਚੀਜ਼ ਲਭਣੀ ਚਾਹੀਦੀ ਹੈ, ਉਸ ਘੜੀ ਨੂੰ ਖੁਸ਼ੀ ਨਾਲ ਜੀਓ,ਖਾਸ ਕਰ ਉਦੋਂ ਜਦੋਂ ਤੁਹਾਨੂੰ ਕੋਈ ਪਰੇਸ਼ਾਨੀ ਹੋਵੇ,ਕਿਉਂਕਿ ਉਸ ਵੇਲੇ ਹੀ ਤੁਸੀਂ ਸਿੱਖ ਸਕਦੇ ਹੋ,ਤਜ਼ਰਬਾ ਹਾਸਲ ਕਰ ਸਕਦੇ,ਇਸ ਤੋਂ ਬਾਅਦ ਅਸੀਂ ਹੋਰ ਨਿਖਰਦੇ ਹਾਂ ਚੰਗੇ ਬਣ ਦੇ ਹਾਂ, ਆਓ ਅਸੀਂ ਇਸ ਸਮੇਂ ਵਿੱਚ ਵੀ ਖੁਸ਼ੀਆਂ ਤਲਾਸ਼ੀਏ ਅਤੇ ਨਿਰਾਸ਼ਾ ਨੂੰ ਦੂਰ ਕਰੀਏ’ ।
View this post on Instagram
ਗੁਰਰਤਨ ਸਿੰਘ ਨੇ ਵੀਡੀਓ ਦੇ ਨਾਲ ਇੰਸਟਰਾਗਰਾਮ ‘ਤੇ ਇੱਕ ਹੋਰ ਮੈਸੇਜ ਵੀ ਲਿਖਿਆ ਹੈ ਉਹ ਵੀ ਜ਼ਿੰਦਗੀ ਜੀਉਣ ਦਾ ਸੁਨੇਹਾ ਦਿੰਦਾ ਹੈ। ‘ਹਰ ਚੀਜ਼ ਵਿੱਚ ਇੱਕ ਸਬਕ ਹੁੰਦਾ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ ਚੰਗੇ ਅਤੇ ਮਾੜੇ,ਮੈਨੂੰ ਇੱਕ ਵਾਰ ਸਲਾਹਕਾਰ ਨੇ ਕਿਹਾ ਸੀ ਕਿ ਅਸੀਂ ਆਪਣੀ ਸਫਲਤਾਂ ਨਾਲੋਂ ਆਪਣੀਆਂ ਅਸਫਲਤਾਵਾਂ ਤੋਂ ਬਹੁਤ ਜ਼ਿਆਦਾ ਸਿਖਦੇ ਹਾਂ । ਔਖੇ ਸਮੇਂ ਤਾਕਤ,ਠਹਿਰਾਓ ਅਤੇ ਲਚਕੀਲੇਪਣ ਪੈਦਾ ਕਰਦੇ ਹਾਂ,ਇਸ ਲਈ ਆਓ ਸ਼ੁਕਰਗੁ਼ਜ਼ਾਰ ਹੋਣਾ ਸਿੱਖੀਏ । ਅਸੀਂ ਉਨ੍ਹਾਂ ਰੁਕਾਵਟਾਂ ਦਾ ਸਨਮਾਨ ਕਰਨਾ ਸਿੱਖਿਏ ਜਿੰਨ੍ਹਾਂ ਦਾ ਅਸੀਂ ਸਾਹਮਣਾ ਕਰਦੇ ਹਾਂ । ਆਓ ਅਸੀਂ ਹਰ ਹਾਲਾਤ ਵਿੱਚ ਧੰਨਵਾਦ ਅਤੇ ਡੂੰਘੀ ਭਾਵਨਾ ਪੈਦਾ ਕਰਨਾ ਸਿੱਖਿਏਂ
ਗੁਰਰਤਨ ਸਿੰਘ ਬਾਰੇ ਜਾਣਕਾਰੀ
ਗੁਰਰਤਨ ਸਿੰਘ ਦਾ ਜਨਮ 13 ਮਈ 1984 ਵਿੱਚ ਹੋਇਆ ਸੀ । ਉਹ NDP ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਦੇ ਭਰਾ ਹਨ । ਕੈਨੇਡਾ ਦੀ ਸਿਆਸਤ ਵਿੱਚ ਜਗਮੀਤ ਸਿੰਘ ਦਾ ਵੱਡਾ ਕੱਦ ਹੈ । ਗੁਰਰਤਨ ਸਿੰਘ ਨੇ ਦੱਸਿਆ ਕਿ ਜਦੋਂ ਉਹ 15 ਸਾਲ ਦੇ ਸਨ ਤਾਂ ਉਨ੍ਹਾਂ ਦਾ ਭਰਾ ਜਗਮੀਤ ਸਿੰਘ ਉਨ੍ਹਾਂ ਨੂੰ ਕੈਨੇਡਾ ਲੈ ਆਇਆ, ਉਸ ਵੇਲੇ ਜਗਮੀਤ ਸਿੰਘ ਆਪ 20 ਸਾਲ ਦੇ ਸਨ ਅਤੇ ਯੂਨੀਵਰਸਿਟੀ ਵਿੱਚ ਸਨ । ਉਨ੍ਹਾਂ ਨੇ ਮੈਨੂੰ ਸਕੂਲ ਵਿੱਚ ਦਾਖਲਾ ਦਿਵਾਇਆ ਮੇਰੇ ਪਿਤਾ ਵਾਂਗ ਧਿਆਨ ਰੱਖਿਆ । ਗੁਰਰਤਨ ਸਿੰਘ ਕੈਨੇਡਾ ਵਿੱਚ ਇੱਕ ਵਿਵਾਦ ਨਾਲ ਵੀ ਘਿਰ ਗਏ ਸਨ ਜਦੋਂ ਉਨ੍ਹਾਂ ਨੇ ਫੇਸਬੁਕ ‘ਤੇ ਕੈਨੇਡਾ ਪੁਲਿਸ ਦੇ ਖਿਲਾਫ਼ ਇੱਕ ਪੋਸਟ ਪਾਈ ਸੀ । ਜਦੋਂ 2018 ਵਿੱਚ ਉਹ ਚੋਣ ਲੜਨ ਜਾ ਰਹੇ ਸਨ ਤਾਂ ਇਹ ਮੁੱਦਾ ਕਾਫੀ ਚਰਚਾ ਵਿੱਚ ਰਿਹਾ ਸੀ । ਪਰ ਉਨ੍ਹਾਂ ਨੇ ਆਪਣੀ ਗਲਤੀ ਮੰਨੀ ਅਤੇ ਮੁਆਫੀ ਵੀ ਮੰਗੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਓਨਟਾਰਿਓ ਅਸੈਂਬਲੀ ਤੋਂ ਚੋਣ ਲੜੀ ਅਤੇ ਜਿੱਤੇ ਵੀ ਸਨ ।
ਗੁਰਰਤਨ ਸਿੰਘ ਕੈਨੇਡਾ ਵਿੱਚ ਵਕੀਲ ਹਨ । ਪਰ 2014 ਵਿੱਚ ਉਨ੍ਹਾਂ ਨੇ ਆਪਣੀ ਪ੍ਰੋਫੈਸ਼ਨ ਨੂੰ ਅੱਗੇ ਨਾ ਵਧਾਉਂਦੇ ਹੋਏ ਆਪਣੇ ਭਰਾ ਜਗਮੀਤ ਸਿੰਘ ਦੀ ਸਿਆਸਤ ਵਿੱਚ ਮਦਦ ਕਰਨੀ ਸ਼ੁਰੂ ਕਰ ਦਿੱਤੀ । ਉੁਨ੍ਹਾਂ NDP ਦੇ ਲਈ ਕੈਂਪੇਨਿੰਗ ਸ਼ੁਰੂ ਕੀਤੀ । ਇਸ ਦੌਰਾਨ ਉਨ੍ਹਾਂ ਨੇ ਬਰੈਮਟਨ ਸ਼ਹਿਰ ਤੋਂ ਚੋਣ ਵੀ ਲੜੀ ਪਰ ਉਹ ਜਿੱਤ ਨਹੀਂ ਸਕੇ। ਹਾਰਨ ਤੋਂ ਬਾਅਦ ਉਨ੍ਹਾਂ ਨੇ ਦਿਲ ਨਹੀਂ ਛਡਿਆ ਅਤੇ 218 ਵਿੱਚ ਓਨਟਾਰਿਓ ਤੋਂ ਚੋਣ ਜਿੱਤੇ । ਉਨ੍ਹਾਂ ਕਿਹਾ ਹਰ ਹਾਰ ਸਾਨੂੰ ਇੱਕ ਸਬਕ ਦਿੰਦੀ ਹੈ ਜਿਸ ਨੂੰ ਭੁਲਣਾ ਨਹੀਂ ਚਾਹੀਦਾ ਹੈ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਜਗਮੀਤ ਸਿੰਘ ਅਤੇ ਉਨ੍ਹਾਂ ਦੇ ਭਰਾ ਗੁਰਰਤਨ ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਕੈਨੇਡਾ ਦੀ ਪਾਰਲੀਮੈਂਟ ਵਿੱਚ ਖੁੱਲ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਇਸੇ ਵਜ੍ਹਾ ਕਰਕੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵੱਲੋਂ ਕਿਸਾਨ ਅੰਦੋਲਨ ਦਾ ਮੁੱਦਾ ਭਾਰਤ ਸਰਕਾਰ ਦੇ ਸਾਹਮਣੇ ਚੁੱਕਿਆ ਗਿਆ ਸੀ ਪਰ ਇਸ ਨੂੰ ਲੈਕੇ ਕਾਫੀ ਵਿਵਾਦ ਹੋ ਗਿਆ ਸੀ।