International Punjab

ਭਾਰਤ-ਕਨੈਡਾ ਵਿਵਾਦ ਵਿਚਾਲੇ ਗੋਰਿਆਂ ਦੇ ਗੜ੍ਹ ‘ਚ ਜਗਮੀਤ ਸਿੰਘ ਦੀ ਵੱਡੀ ਜਿੱਤ ! ਹੁਣ ਬਣਾਉਣਗੇ ਸਰਕਾਰ !

ਬਿਊਰੋ ਰਿਪੋਰਟ : ਭਾਰਤ-ਕੈਨੇਡਾ ਵਿਵਾਦ ਵਿਚਾਲੇ ਸਾਰੇ ਮੀਡੀਆ ਸਰਵੇ ਨੂੰ ਗ਼ਲਤ ਸਾਬਤ ਕਰਦੇ ਹੋਏ NDP ਦੇ ਜਗਮੀਤ ਸਿੰਘ ਨੇ ਗੋਰਿਆਂ ਦੇ ਇਲਾਕੇ ‘ਚ ਵੱਡੀ ਜਿੱਤ ਹਾਸਲ ਕੀਤੀ ਹੈ । ਜਗਮੀਤ ਦੀ ਇਸ ਜਿੱਤ ਵਿੱਚ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵੀ ਕਿਧਰੇ ਨਾ ਕਿਧਰੇ ਆਪਣੀ ਜਿੱਤ ਵੇਖ ਰਹੇ ਹੋਣਗੇ ।

ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤੁਹਾਨੂੰ ਦੱਸ ਦੇ ਹਾਂ ਕਿ ਕੈਨੇਡਾ ਦੇ ਮੈਨੀਟੋਬਾ ਰਾਜ ਵਿੱਚ ਜਗਮੀਤ ਸਿੰਘ ਦੀ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ (NDP) ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ । 57 ਹਲਕਿਆਂ ਵਿੱਚੋਂ 34 ‘ਤੇ ਜਗਮੀਤ ਦੀ ਪਾਰਟੀ ਦੇ ਹਮਾਇਤੀ ਜਿੱਤੇ ਹਨ । ਇਸ ਵਿੱਚ ਤਿੰਨ ਪੰਜਾਬੀ ਮੂਲ ਦੇ ਕੈਨੇਡਾਈ ਸ਼ਾਮਲ ਹਨ । ਦਿਲਜੀਤ ਬਰਾੜ ਨੇ ਬਰੋਜ ਤੋਂ ਜਿੱਤ ਹਾਸਲ ਕੀਤੀ ਤਾਂ ਸੁਖਜਿੰਦਰ ਪਾਲ ਸਿੰਘ ਉਰਫ਼ ਮਿੰਟੂ ਸੰਧੂ ਅਤੇ ਜਸਦੀਪ ਸਿੰਘ ਦੇਵਗਨ ਨੇ ‘ਦ ਮੇਪਲਸ ਅਤੇ ਮੈਕ ਫਿਲਿਪਸ ਤੋਂ ਚੋਣ ਜਿੱਤੀ ਹੈ ।

ਇਹ ਤਿੰਨੋਂ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਉਮੀਦਵਾਰ ਸਨ। ਜਿਸ ਨੇ ਹੁਣ ਮੈਨੀਟੋਬਾ ਵਿੱਚ ਬਹੁਮਤ ਹਾਸਲ ਕਰ ਲਿਆ ਹੈ । ਇੱਥੇ ਹੁਣ NDP ਦੀ ਸਰਕਾਰ ਬਣੇਗੀ। ਉੱਧਰ ਬਰਾੜ ਅਤੇ ਸੰਧੂ ਵੀ ਕੈਬਨਿਟ ਮੰਤਰੀ ਦੀ ਦੌੜ ਵਿੱਚ ਹਨ । ਕੁੱਲ 9 ਪੰਜਾਬੀ ਮੂਲ ਦੇ NRI ਮੈਦਾਨ ਵਿੱਚ ਸਨ । ਇਸ ਤੋਂ ਪਹਿਲਾਂ 2019 ਵਿੱਚ ਵਿਧਾਨਸਭਾ ਚੋਣਾਂ ਵਿੱਚ 2 ਪੰਜਾਬੀ ਦਲਜੀਤ ਬਰਾੜ ਅਤੇ ਮਿੰਟੂ ਸੰਧੂ ਨੇ ਮੈਨਿਟੋਬਾ ਤੋਂ ਚੋਣ ਜਿੱਤੀ ਸੀ ।

ਜਗਮੀਤ ਦੀ ਜਿੱਤ ਟਰੂਡੋ ਲਈ ਵੱਡੀ ਰਾਹਤ

ਹਰਦੀਪ ਸਿੰਘ ਨਿੱਝਰ ਮਾਮਲੇ ਵਿੱਚ ਦੱਸਿਆ ਜਾਂਦਾ ਹੈ ਕਿ NDP ਦੇ ਜਗਮੀਤ ਸਿੰਘ ਨੇ ਦਬਾਅ ਬਣਾਇਆ ਸੀ । ਦੇਸ਼ ਵਿੱਚ ਟਰੂਡੋ ਸਰਕਾਰ ਉਨ੍ਹਾਂ ਦੀ ਪਾਰਟੀ ਦੀ ਹਮਾਇਤ ਨਾਲ ਚੱਲ ਰਹੀ ਹੈ। ਟਰੂਡੋ ਦੀ ਲਿਬਰਲ ਪਾਰਟੀ ਨੂੰ ਬਹੁਮਤ ਤੋਂ ਘੱਟ ਸੀਟਾਂ ਮਿਲਿਆ ਸਨ ਤਾਂ ਜਗਮੀਤ ਦੀ ਪਾਰਟੀ NDP ਨੇ ਉਨ੍ਹਾਂ ਨੂੰ ਹਮਾਇਤ ਦਿੱਤੀ ਸੀ ।

ਨਿੱਝਰ ਮਾਮਲੇ ਤੋਂ ਬਾਅਦ ਜਗਮੀਤ ਸਿੰਘ ਦੀ NDP ਦੀ ਜਿੱਤ ਵਿੱਚ ਟਰੂਡੋ ਕਿਧਰੇ ਨਾ ਕਿਧਰੇ ਆਪਣੀ ਜਿੱਤ ਵੇਖ ਰਹੇ ਹਨ। ਕਿਉਂਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਭਾਰਤ ਕੈਨੇਡਾ ਰਿਸ਼ਤੇ ਖ਼ਰਾਬ ਹੋਣ ਅਤੇ ਦੇਸ਼ ਦੀ ਅਰਥਚਾਰੇ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਟਰੂਡੋ ਅਤੇ ਜਗਮੀਤ ਸਿੰਘ ਦੀ ਪਾਰਟੀ ਨੂੰ ਭਗਤਨਾ ਪੈ ਸਕਦਾ ਹੈ । ਉਸ ਦਾ ਅਸਰ ਫਿਲਹਾਲ ਮੈਨੀਟੋਬਾ ਪਰਾਂਤ ਵਿੱਚ ਨਜ਼ਰ ਨਹੀਂ ਆਇਆ ਹੈ । ਭਾਰਤ-ਕੈਨੇਡਾ ਰਿਸ਼ਤੇ ਖ਼ਰਾਬ ਹੋਣ ਤੋਂ ਬਾਅਦ ਕੁਝ ਮੀਡੀਆ ਹਾਊਸ ਨੇ ਸਰਵੇ ਵਿੱਚ ਟਰੂਡੋ ਅਤੇ ਜਗਮੀਤ ਦੀ ਰੇਟਿੰਗ ਘੱਟ ਵਿਖਾਈ ਸੀ ।

ਗੋਰਿਆਂ ਦੇ ਇਲਾਕੇ ਵਿੱਚ ਜਗਮੀਤ ਦੀ ਪਾਰਟੀ ਜਿੱਤੀ

ਕੈਨੇਡਾ ਦੇ ਵੈਨਕੂਅਰ ਦੇ ਰਹਿਣ ਵਾਲੇ ਲੇਖਕ ਗੁਰਪ੍ਰੀਤ ਸਿੰਘ ਸਹੋਤਾ ਦਾ ਕਹਿਣਾ ਹੈ ਕਿ NDP ਦਾ ਅਧਾਰ ਲਗਾਤਾਰ ਵੱਧ ਰਿਹਾ ਹੈ । ਕੈਨੇਡਾ ਦੀ ਜਨਤਾ ਜਗਮੀਤ ਸਿੰਘ ਦੀ ਨੀਤੀਆਂ ਦੀ ਹਮਾਇਤ ਕਰ ਰਹੀ ਹੈ । ਜਦੋਂ ਤੋਂ ਜਗਮੀਤ ਨੂੰ NDP ਪਾਰਟੀ ਦੀ ਕਮਾਨ ਮਿਲੀ ਹੈ ਗਰਾਫ਼ ਉੱਤੇ ਜਾ ਰਿਹਾ ਹੈ । ਹਾਲਾਂਕਿ ਮੈਨੀਟੋਬਾ ਵਿੱਚ ਬੀਸੀ ਅਤੇ ਓਂਟਾਰੀਓ ਦੇ ਮੁਕਾਬਲੇ ਪੰਜਾਬੀ ਭਾਈਚਾਰੇ ਦੀ ਗਿਣਤੀ ਕਾਫ਼ੀ ਘੱਟ ਹੈ । ਪਰ ਉੱਥੇ ਦੇ ਸਥਾਨਕ ਅਤੇ ਮੂਲ ਲੋਕਾਂ ਨੇ ਜਗਮੀਤ ਸਿੰਘ ਦੀ ਪਾਰਟੀ ਦੀ ਕਾਫ਼ੀ ਹਮਾਇਤ ਕੀਤੀ ਹੈ । ਪਹਿਲਾਂ ਜਿੱਥੇ ਟਰੂਡੋ ਦੀ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ਦਾ ਮੁਕਾਬਲਾ ਹੁੰਦਾ ਸੀ ਹੁਣ NDP ਵੀ ਵੱਡੀ ਪਾਰਟੀ ਬਣ ਗਈ ਹੈ । ਕੈਨੇਡਾ ਵਿੱਚ ਸਿਆਸੀ ਸਮੀਕਰਨ ਲਗਾਤਾਰ ਬਦਲ ਰਹੇ ਹਨ।