Punjab Sports

ਵਰਲਡ ਕੱਪ ‘ਚ ਟੀਮ ਇੰਡੀਆ ਲਈ ਮਾੜੀ ਖਬਰ !

ਬਿਉਰੋ ਰਿਪੋਰਟ : ਵਰਲਡ ਕੱਪ ਵਿੱਚ ਟੀਮ ਇੰਡੀਆ ਦਾ ਪਹਿਲਾਂ ਮੈਚ 8 ਅਕਤੂਬਰ ਨੂੰ ਆਸਟ੍ਰੇਲੀਆ ਦੇ ਨਾਲ ਚੇਨਈ ਵਿੱਚ ਹੋਣਾ ਹੈ । ਪਰ ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਕੈਂਪ ਤੋਂ ਮਾੜੀ ਖ਼ਬਰ ਸਾਹਮਣੇ ਆਈ ਹੈ । ਸੈਂਕੜਿਆਂ ਦੇ ਕਿੰਗ ਅਤੇ ਟੀਮ ਇੰਡੀਆ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਦੇ ਖੇਡਣ ਦੇ ਸਸਪੈਂਸ ਬਣ ਗਿਆ ਹੈ । ਉਨ੍ਹਾਂ ਨੂੰ ਤੇਜ਼ ਬੁਖ਼ਾਰ ਦੀ ਸ਼ਿਕਾਇਤ ਸੀ ਜਿਸ ਤੋਂ ਬਾਅਦ ਜਦੋਂ ਟੈੱਸਟ ਹੋਇਆ ਤਾਂ ਡੇਂਗੂ ਨਿਕਲਿਆ । ਗਿੱਲ ਦੀ ਗੈਰ ਮੌਜੂਦਗੀ ਵਿੱਚ ਇਸਾਨ ਕਿਸ਼ਨ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ਕਰ ਸਕਦੇ ਹਨ ।

ਕੀ ਪਾਕਿਸਤਾਨ ਦੇ ਖ਼ਿਲਾਫ਼ ਫਿਟ ਹੋ ਸਕਣਗੇ ਗਿੱਲ

BCCI ਦੇ ਸੂਤਰਾਂ ਨੇ ਦੱਸਿਆ ਹੈ ਕਿ ਚੇਨਈ ਪਹੁੰਚ ਦੇ ਹੀ ਸ਼ੁਭਮਨ ਨੂੰ ਤੇਜ਼ ਬੁਖ਼ਾਰ ਹੋ ਗਿਆ ਸੀ । ਸ਼ੁੱਕਰਵਾਰ ਨੂੰ ਉਨ੍ਹਾਂ ਦੇ ਹੋਰ ਟੈੱਸਟ ਹੋਣਗੇ ਇਸੇ ਲਈ ਉਨ੍ਹਾਂ ਦੇ ਸ਼ੁਰੂਆਤੀ ਮੈਚਾਂ ਵਿੱਚ ਖੇਡਣ ਦੀ ਉਮੀਦ ਘੱਟ ਹੈ । ਕਿਉਂਕਿ ਡੇਂਗੂ ਘੱਟੋ-ਘੱਟ 15 ਦਿਨ ਦਾ ਸਮਾਂ ਲੈਂਦਾ ਹੈ । ਇਸ ਤੋਂ ਬਾਅਦ ਰਿਕਵਰੀ ਨੂੰ ਵੀ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ । 14 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈ ਵੋਲਟੇਜ ਮੈਚ ਹੋਣਾ ਹੈ ।

ਫੈਨਸ ਉਮੀਦ ਕਰ ਰਹੇ ਹਨ ਕਿ ਉਸ ਤੋਂ ਪਹਿਲਾਂ ਸ਼ੁਭਮਨ ਠੀਕ ਹੋ ਜਾਣ। ਕਿਉਂਕਿ ਏਸ਼ੀਆ ਕੱਪ ਵਿੱਚ ਭਾਵੇਂ ਪਹਿਲੇ ਮੈਚ ਵਿੱਚ ਸ਼ੁਭਮਨ ਪਾਕਿਸਤਾਨ ਦੇ ਗੇਂਦਬਾਜ਼ਾਂ ਖ਼ਿਲਾਫ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ ਪਰ ਦੂਜੇ ਮੈਚ ਵਿੱਚ ਉਨ੍ਹਾਂ ਨੇ ਜ਼ਬਰਦਸਤ ਬੈਟਿੰਗ ਕੀਤੀ ਸੀ ।

ਗਿੱਲ 2023 ਵਿੱਚ ਭਾਰਤ ਵੱਲੋਂ ਟਾਪ ਸਕੋਰ ਕਰਨ ਵਾਲੇ ਖਿਡਾਰੀ

ਸ਼ੁਭਮਨ ਗਿੱਲ ਇਸ ਸਾਲ ਸ਼ਾਨਦਾਰ ਫਾਰਮ ਵਿੱਚ ਹਨ । ਗਿੱਲ 2023 ਵਿੱਚ ਵਨ ਡੇਅ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ । 2023 ਦੇ 20 ਵਨ ਡੇਅ ਮੈਚਾਂ ਵਿੱਚ ਉਨ੍ਹਾਂ ਨੇ 72.35 ਦੀ ਐਵਰੇਜ ਅਤੇ 105.03 ਦੀ ਸਟ੍ਰਾਇਕ ਰੇਟ ਨਾਲ 1,230 ਦੌੜਾਂ ਬਣਾਇਆ ਹਨ । ਇਸ ਵਿੱਚ 6 ਸੈਂਕੜੇ ਅਤੇ 5 ਅਰਧ ਸੈਂਕੜੇ ਸ਼ਾਮਲ ਹਨ ।

ਭਾਰਤ ਦਾ ਪਹਿਲਾਂ ਮੈਚ ਆਸਟ੍ਰੇਲੀਆ ਦੇ ਨਾਲ 8 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਜਦਕਿ ਦੂਜਾ ਮੈਚ 11 ਸਤੰਬਰ ਨੂੰ ਅਫ਼ਗ਼ਾਨਿਸਤਾਨ ਦੇ ਨਾਲ ਹੈ ਅਤੇ 14 ਨੂੰ ਪਾਕਿਸਤਾਨ ਨਾਲ । ਲੀਗ ਸਟੇਜ ਵਿੱਚ 9 ਟੀਮਾਂ ਦੇ ਖਿਲਾਫ ਭਾਰਤ 9 ਵੱਖ-ਵੱਖ ਸਟੇਡੀਅਮ ਵਿੱਚ ਮੈਚ ਖੇਡੇਗਾ । ਵਰਲਡ ਕੱਪ ਦਾ ਦੂਜਾ ਮੈਚ 6 ਅਕਤੂਬਰ ਨੂੰ ਪਾਕਿਸਤਾਨ ਅਤੇ ਨੀਦਰਲੈਂਡ ਵਿੱਚ ਖੇਡਿਆ ਜਾਵੇਗਾ । 5 ਅਕਤੂਬਰ ਨੂੰ ਖੇਡੇ ਗਏ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੇ ਪਿਛਲੀ ਵਾਰ ਦੀ ਚੈਂਪੀਅਨ ਇੰਗਲੈਂਡ ਨੂੰ 9 ਵਿਕਟ ਨਾਲ ਕਰਾਰੀ ਹਾਰ ਦਿੱਤੀ ਅਤੇ 2019 ਦੇ ਫਾਈਨਲ ਦਾ ਬਦਲਾ ਲੈ ਲਿਆ। ਵਰਲਡ ਕੱਪ ਦੇ ਪ੍ਰੈਕਟਿਸ ਮੈਚ ਤੋਂ ਇਲਾਵਾ ਨਿਊਜ਼ੀਲੈਂਡ ਹੁਣ ਤੱਕ ਲਗਾਤਾਰ ਤਿੰਨ ਮੈਚ ਜਿੱਤ ਚੁੱਕੀ ਹੈ ਅਤੇ ਚੰਗੀ ਫਾਰਮ ਵਿੱਚ ਨਜ਼ਰ ਆ ਰਹੀ ਹੈ । 3 ਮੈਚਾਂ ਵਿੱਚੋਂ ਟੀਮ ਨੇ 2 ਵਾਰ 300 ਤੋਂ ਵੱਧ ਦੌੜਾਂ ਬਣਾਇਆ ਸਨ । ਪਾਕਿਸਤਾਨ ਦੇ ਖ਼ਿਲਾਫ਼ ਤਾਂ ਨਿਊਜ਼ੀਲੈਂਡ ਨੇ ਸਾਢੇ 300 ਤੋਂ ਵੱਧ ਦੌੜਾਂ ਦੇ ਟੀਚੇ ਨੂੰ ਪਿੱਛਾ ਕੀਤਾ ਸੀ ਅਤੇ ਜਿੱਤ ਹਾਸਲ ਕੀਤੀ ਸੀ।