International

‘ਕੈਨੇਡਾ ਵਿਕਣ ਲਈ ਨਹੀਂ ਹੈ’, ਟਰੰਪ ‘ਤੇ ਵਰ੍ਹੇ ਜਗਮੀਤ ਸਿੰਘ

ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਾਬਕਾ ਸਹਾਇਕ ਜਗਮੀਤ ਸਿੰਘ ਨੇ ਟਰੰਪ ਨੂੰ ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣ ਦੀ ਉਸਦੀ ਯੋਜਨਾ ਬਾਰੇ ਚੇਤਾਵਨੀ ਦਿੱਤੀ ਹੈ। ਜਗਮੀਤ ਸਿੰਘ ਨੇ ਐਕਸ ‘ਤੇ ਇੱਕ ਵੀਡੀਓ ਵਿੱਚ ਕਿਹਾ ਹੈ ਕਿ ਮੇਰੇ ਕੋਲ ਡੋਨਾਲਡ ਟਰੰਪ ਲਈ ਇੱਕ ਸੁਨੇਹਾ ਹੈ। ਸਾਡਾ ਦੇਸ਼ ਕੈਨੇਡਾ ਵਿਕਣ ਲਈ ਨਹੀਂ ਹੈ। ਨਾ ਤਾਂ ਹੁਣ ਅਤੇ ਨਾ ਹੀ ਭਵਿੱਖ ਵਿੱਚ ਕਦੇ। ਅਸੀਂ ਚੰਗੇ ਗੁਆਂਢੀ ਹਾਂ। ਜੇ ਤੁਸੀਂ ਕੈਨੇਡਾ ਨਾਲ ਲੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੀਮਤ ਚੁਕਾਉਣੀ ਪਵੇਗੀ।

ਟਵਿੱਟਰ ‘ਤੇ ਇੱਕ ਵੀਡੀਓ ਵਿੱਚ, ਐਨਡੀਪੀ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਆਪਣੇ ਦੇਸ਼ ‘ਤੇ ਮਾਣ ਹੈ। ਉਹ ਇਸ ਨੂੰ ਬਚਾਉਣ ਲਈ  ਤਿਆਰ ਹਨ। ਉਨ੍ਹਾਂ ਨੇ ਲਾਸ ਏਂਜਲਸ ਵਿੱਚ ਲੱਗੀ ਅੱਗ ਵਿੱਚ ਕੈਨੇਡਾ ਦੀ ਮਦਦ ਦਾ ਦਾਅਵਾ ਕੀਤਾ।

ਉਨ੍ਹਾਂ ਨੇ ਕਿਹਾ ਕਿ ਕੈਨੇਡੀਅਨ ਫ਼ਾਇਰਫ਼ਾਈਟਰ ਪਹੁੰਚ ਗਏ ਹਨ ਕਿਉਂਕਿ ਜੰਗਲ ਦੀ ਅੱਗ ਨੇ ਪੂਰੇ ਅਮਰੀਕਾ ਵਿੱਚ ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਬੱਸ ਇਹੀ ਹੈ ਕਿ ਅਸੀਂ ਕੌਣ ਹਾਂ ਅਤੇ ਅਸੀਂ ਆਪਣੇ ਗੁਆਂਢੀਆਂ ਦਾ ਸਮਰਥਨ ਕਰਦੇ ਹਾਂ।

ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਅਮਰੀਕਾ ਕੈਨੇਡਾ ‘ਤੇ ਟੈਰਿਫ਼ ਲਗਾਏਗਾ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ। ਜੇਕਰ ਡੋਨਾਲਡ ਟਰੰਪ ਸੋਚਦੇ ਹਨ ਕਿ ਤੁਸੀਂ ਸਾਡੇ ਨਾਲ ਲੜ ਸਕਦੇ ਹੋ, ਤਾਂ ਤੁਹਾਨੂੰ ਕੀਮਤ ਚੁਕਾਉਣੀ ਪਵੇਗੀ। ਜੇਕਰ ਡੋਨਾਲਡ ਟਰੰਪ ਸਾਡੇ ‘ਤੇ ਟੈਰਿਫ਼ ਲਗਾਉਂਦੇ ਹਨ, ਤਾਂ ਸਾਨੂੰ ਵੀ ਇਸੇ ਤਰ੍ਹਾਂ ਦੇ ਜਵਾਬੀ ਟੈਰਿਫ਼ ਲਗਾਉਣੇ ਚਾਹੀਦੇ ਹਨ।

ਵਰਣਨਯੋਗ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਫ਼ੈਸਲਾ ਕੀਤਾ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਦੋ ਨਕਸ਼ੇ ਸਾਂਝੇ ਕੀਤੇ ਹਨ। ਇਕ ਨਕਸ਼ੇ ਵਿਚ ਉਸ ਨੇ ਕੈਨੇਡਾ ਨੂੰ ਅਮਰੀਕਾ ਦਿਖਾਇਆ, ਦੂਜੇ ਵਿਚ ਉਸ ਨੇ ਕੈਨੇਡਾ ਬਾਰੇ ਆਪਣੇ ਇਰਾਦੇ ਪ੍ਰਗਟ ਕੀਤੇ ਸਨ।