ਚੰਡੀਗੜ੍ਹ : ਡੇਅਰੀ ਕਿੱਤੇ(Dairy farming) ਵਿੱਚ AI ਗੰਨ ਕਾਫ਼ੀ ਮਹੱਤਵਪੂਰਨ ਹੈ। ਇਸ ਦੀ ਮਦਦ ਨਾਲ ਪਸ਼ੂ ਦੇ ਸੀਮਨ ਦਾ ਟੀਕਾ ਬਿਲਕੁਲ ਸਹੀ ਲੱਗਦਾ ਹੈ। ਜਿਸ ਕਾਰਨ ਪਸ਼ੂ ਸੋ ਫ਼ੀਸਦੀ ਗੱਭਣ ਹੋ ਜਾਂਦਾ ਹੈ। ਇਹ ਵਿਧੀ ਪਸ਼ੂ ਪਾਲਕਾਂ ਲਈ ਬਹੁਤ ਫ਼ਾਇਦਾ ਹੁੰਦੀ ਹੈ। ਪਰ ਚੰਗੀ ਗੁਣਵੱਤਾ ਵਾਲੀ AI ਗੰਨ ਮਸ਼ੀਨ (AI Gun with camera)ਵਿਦੇਸ਼ਾਂ ਤੋਂ ਦਰਾਮਦ ਹੋਣ ਕਾਰਨ ਆਮ ਡੇਅਰੀ ਫਾਰਮਰਾਂ ਦੀ ਪਹੁੰਚ ਤੋਂ ਬਾਹਰ ਹੀ ਹੁੰਦੀ ਹੈ। ਪਰ ਹੁਣ ਤੁਹਾਨੂੰ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਹੁਣ ਹਰ ਕਿਸਾਨ ਇਹ ਮਸ਼ੀਨ ਖ਼ਰੀਦ ਸਕਦਾ ਹੈ। ਲੱਖਾਂ ਦੀ ਮਸ਼ੀਨ ਹੁਣ ਬਹੁਤ ਸਸਤੀ ਹੋ ਗਈ ਹੈ।
ਹੁਣ ਪ੍ਰੋਮਪਟ ਕੰਪਨੀ ਚੰਗੀ ਕੁਆਲਿਟੀ ਵਾਲੀ AI ਕੈਮਰੇ ਵਾਲੀ ਗੰਨ ਮਸ਼ੀਨ 17 ਹਜ਼ਾਰ ਰੁਪਏ ਸੇਲ ਕੀਤੀ ਜਾ ਰਹੀ ਹੈ ਜਦਕਿ ਇਹ ਪਹਿਲਾਂ ਤਿੰਨ ਲੱਖ ਰੁਪਏ ਤੱਕ ਵਿਕ ਰਹੀ ਸੀ। ਕੰਪਨੀ ਦੇ ਨੁਮਾਇੰਦੇ ਅਨੁਰਾਗ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ AI ਕੈਮਰੇ ਵਾਲੀ ਗੰਨ ਤਕਨਾਲੋਜੀ ਨੂੰ ਵਿਦੇਸ਼ੀ ਕੰਪਨੀ ਤੋਂ ਖਰਿਆ ਹੈ ਅਤੇ ਹੁਣ ਖ਼ੁਦ ਹੀ ਪ੍ਰੋਡਕਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਵਿੱਚ ਮੈਨੂਫੈਕਚਰਜ਼ ਹੋਣ ਕਾਰਨ ਹੁਣ ਇਹ ਮਸ਼ੀਨ ਬਹੁਤ ਹੀ ਸਸਤੀ ਹੋ ਗਈ ਹੈ। ਹੁਣ ਛੋਟੀ ਡੇਅਰੀ ਫਾਰਮਰ ਵੀ ਇਹ ਮਸ਼ੀਨ ਖ਼ਰੀਦ ਕਰ ਰਹੇ ਹਨ।
ਰਾਏਕੋਟ ਤੇ ਜਸਵਿੰਦਰ ਸਿੰਘ ਨੇ ਹੋਰਨਾਂ ਡੇਅਰੀ ਫਾਰਮਰਾਂ ਨਾਲ ਮਿਲ ਕੇ ਇਹ ਮਸ਼ੀਨ ਖ਼ਰੀਦੀ ਹੈ। ਉਹ ਇਸ ਦੇ ਬਹੁਤ ਫ਼ਾਇਦੇ ਦੱਸ ਰਹੇ ਹਨ। ਆਮ ਤੌਰ ‘ਤੇ ਗਰਭ ਧਾਰਨ ਲਈ ਮਾਹਿਰ ਹੀ ਪਸ਼ੂ ਦੇ ਸੀਮਨ ਦਾ ਟੀਕਾ ਭਰਦਾ ਹੈ। ਕਈ ਵਾਰ ਇਹ ਕਿਸੇ ਕਾਰਨ ਇਹ ਟੀਕਾ ਮਿਸ ਕਰ ਜਾਂਦਾ ਸੀ। ਕਿਸਾਨ ਨੂੰ ਇਸ ਬਾਰੇ ਪਤਾ ਨਹੀਂ ਲੱਗ ਸਕਦਾ ਸੀ। ਜਦੋਂ ਤੱਕ ਪਤਾ ਲੱਗਦਾ ਸੀ, ਉਦੋਂ ਤੱਕ ਬਹੁਤ ਸਮਾਂ ਹੋ ਜਾਂਦਾ ਸੀ ਅਤੇ ਆਰਥਿਕ ਨੁਕਸਾਨ ਵੀ ਹੋ ਜਾਂਦਾ ਸੀ। ਜਿਸ ਦਾ ਖੁਮਾਇਜਾ ਡੇਅਰੀ ਫਾਰਮਰ ਨੂੰ ਖ਼ੁਦ ਹੀ ਭਰਨਾ ਪੈਂਦਾ ਹੈ। ਪਰ ਹੁਣ ਡੇਅਰੀ ਫਾਰਮਰ ਖ਼ੁਦ ਮਾਹਿਰ ਬਣ ਜਾਵੇਗਾ। ਪਹਿਲੀ ਵਾਰ ਮੌਕੇ ‘ਤੇ ਹੀ ਪਸ਼ੂ ਦੇ ਸੀਮਨ ਦਾ ਟੀਕਾ ਭਰਨ ਵੇਲੇ ਸਾਰੀ ਤਸਵੀਰ ਸਾਹਮਣੇ ਆ ਜਾਵੇਗੀ। ਕਿਸਾਨ ਖ਼ੁਦ ਜਾਂਚ ਸਕੇਗਾ ਕਿ ਟੀਕਾ ਸਹੀ ਭਰਿਆ ਗਿਆ ਜਾਂ ਨਹੀਂ।
ਅਨੁਰਾਗ ਨੇ ਕਿਹਾ ਕਿ ਇਸ ਮਸ਼ੀਨ ਨੂੰ ਚਲਾਉਣਾ ਬਹੁਤ ਸੌਖਾ ਹੈ। ਬਸ ਥੋੜ੍ਹੀ ਜਿਹੀ ਜਾਣਕਾਰੀ ਨਾਲ ਕਰ ਕੋਈ ਕਿਸਾਨ ਖ਼ੁਦ ਹੀ ਇਸ ਦੀ ਵਰਤੋ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਨੂੰ ਇਸ ਮਸ਼ੀਨ ਬਾਰੇ ਫ਼ਰੀ ਵਿੱਚ ਸਿਖਲਾਈ ਦੇਣ ਲਈ ਕੰਪਨੀ ਵੱਲੋਂ ਕੈਂਪ ਵੀ ਲਗਾਏ ਜਾ ਰਹੇ ਹਨ। ਵਧੇਰੇ ਜਾਣਕਾਰੀ ਲਈ ਡੇਅਰੀ ਫਾਰਮਰ ਮੋਬਾਈਲ ਨੰਬਰ 98151-53962 ਉੱਤੇ ਸੰਪਰਕ ਕਰ ਸਕਦੇ ਹਨ।