The Khalas Tv Blog India ਮੱਧ ਪ੍ਰਦੇਸ਼ ਦੀ ਕੈਬਨਿਟ ਮੰਤਰੀ ਨੇ ਸਿੱਖੀ ਕੱਕਾਰਾਂ ਦਾ ਖੁੱਲ੍ਹੇਆਮ ਉਡਾਇਆ ਮਜ਼ਾਕ, ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਚੁੱਪ ਕਿਉਂ ?
India

ਮੱਧ ਪ੍ਰਦੇਸ਼ ਦੀ ਕੈਬਨਿਟ ਮੰਤਰੀ ਨੇ ਸਿੱਖੀ ਕੱਕਾਰਾਂ ਦਾ ਖੁੱਲ੍ਹੇਆਮ ਉਡਾਇਆ ਮਜ਼ਾਕ, ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਚੁੱਪ ਕਿਉਂ ?

‘ਦ ਖ਼ਾਲਸ ਬਿਊਰੋ :-  ਮੱਧ ਪ੍ਰਦੇਸ਼ ਦੀ ਕੈਬਨਿਟ ਮੰਤਰੀ (BJP) ਸ਼੍ਰੀਮਤੀ ਊਸ਼ਾ ਠਾਕੁਰ ਨੇ ਸਿੱਖੀ ਦੇ ਕਕਾਰ ਕ੍ਰਿਪਾਨ ਨੂੰ ਗਾਤਰੇ ਸਮੇਤ ਪਹਿਣਕੇ ਖੁਲ੍ਹੇਆਮ ਘੁੰਮ ਕੇ ਸਿੱਖ ਧਰਮ ਮਰਿਯਾਦਾ ਦਾ ਮਜ਼ਾਕ ਉ਼ਡਾਇਆ। ਊਸ਼ਾ ਠਾਕੁਰ ਪਹਿਲਾਂ ਵੀ ਅਜੀਹਾ ਕਈ ਸਮਾਗਮਾਂ ਮੌਕੇ ਵੀ ਕਰ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਪਿਛਲੇਂ ਕਈ ਸਮੇਂ ਤੋਂ ਊਸ਼ਾ ਦਿੱਲੀ ਦੀ ਸਿਆਸਤ ‘ਚ ਸਰਗਰਮ ਰਹੀ ਹੈ ਤੇ ਉਸ ਦੌਰਾਨ ਵੀ ਊਸ਼ਾ ਕਿੰਨ੍ਹੇ ਹੀ ਸਮਾਗਮਾਂ ‘ਚ ਨੰਗੇ ਸਿਰ ਗਾਤਰਾ ਪਹਿਣਕੇ ਆਉਂਦੀ ਰਹੀ। ਪਰ ਜਦੋਂ ਤੋਂ ਊਸ਼ਾ ਮੱਧ ਪ੍ਰਦੇਸ਼ ਦੀ ਕੈਬਨਿਟ ਮੰਤਰੀ ਬਣੀ ਹੈ, ਊਦੋਂ ਤੋਂ ਹੀ ਉਹ ਗਾਤਰਾਂ ਪਹਿਣ ਕੇ ਰੱਖਦੀ ਹੈ। ਊਸ਼ਾ ਨੂੰ ਕਈ ਥਾਹੀਂ ਗਾਤਰਾਂ ਪਹਿਣੇ ਹੋਏ ਹਿੰਦੂ ਦੇਵੀ-ਦੇਵਤਿਆਂ ਤੇ ਹਿੰਦੂ ਤਿਉਹਾਰਾਂ ‘ਤੇ ਪੂਜਾ ਕਰਦੇ ਹੋਏ ਵੀ  ਵੇਖਿਆ ਗਿਆ ਹੈ।

ਸਿੱਖੀ ਮਰਿਯਾਦਾ ਮੁਤਾਬਿਕ ਬਿਨਾਂ ਅਮ੍ਰਿਤ ਛਕੇ ਕੋਈ ਵੀ ਵਿਅਕਤੀ ਸਿੱਖ ਕਕਾਰਾਂ ਨੂੰ ਨਹੀਂ ਪਹਿਣ ਸਕਦਾ, ਪਰ ਊਸ਼ਾ ਠਾਕੁਰ ਵੱਲੋਂ ਪਿਛਲੇਂ ਕਈ ਵੇਲੇ ਤੋਂ ਸਿੱਖੀ ਕਕਾਰਾਂ ਦਾ ਇਸੇ ਤਰ੍ਹਾਂ ਹੀ ਮਜ਼ਾਕ ਉਡਾਇਆ ਜਾ ਰਿਹਾ ਹੈ। ਕਮਾਲ ਦੀ ਗੱਲ ਇਹ ਹੈ ਕਿ ਪਹਿਲਾਂ ਦਿੱਲੀ ਵਿੱਚ ਤੇ ਮੱਧ ਪ੍ਰਦੇਸ਼ ਖ਼ਾਸ ਕਰਕੇ ਇੰਦੋਂਰ ਸ਼ਹਿਰ ਵਿੱਚ ਵੀ ਊਸ਼ਾ ਠਾਕੁਰ ਨੇ ਸਿੱਖੀ ਕਕਾਰਾਂ ਨੂੰ ਨੰਗੇ ਸਿਰ ਪਹਿਣਕੇ ਮਜ਼ਾਕ ਉਡਾਏ ਹਨ,  ਪਰ ਉਨ੍ਹਾਂ ਦੀ ਇਸ ਹਰਕਤ ‘ਤੇ ਨਾ ਕਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਨੋਟਿਸ ਲਿਆ ਤੇ ਨਾ ਹੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਦੇ ਇਸ ਗੱਲ ‘ਤੇ ਗੌਰ ਕੀਤਾ। ਜਦਕਿ ਸਿੱਖਾਂ ਦੀਆਂ ਇਹ ਦੋਨਾਂ ਸਿੱਖ ਜਥੇਬੰਦੀਆਂ ਉਪਰ ਅਕਾਲੀ ਦਲ ਦਾ ਹੱਥ ਹੈ ਤੇ ਦੂਸਰੇ ਪਾਸੇ ਊਸ਼ਾ ਠਾਕੁਰ ‘ਤੇ ਭਾਜਪਾ ਹੈ।

ਦੱਸਣਯੋਗ ਹੈ ਕਿ ਸ਼ੋਸ਼ਲ ਮੀਡੀਆ ਤੇ ਮੀਡੀਆ ‘ਚ ਕੁੱਝ ਜਾਗਰੁਕ ਲੋਕਾਂ ਵੱਲੋਂ ਊਸ਼ਾ ਦੇ ਸ਼ਰੇਆਮ ਸਿੱਖੀ ਦੇ ਪਵਿਤੱਰ ਕਕਾਰਾਂ ਨੂੰ ਨੰਗੇ ਸਿਰ ਪਹਿਣਨ ਦਾ ਵਿਰੋਧ ਕੀਤਾ ਗਿਆ ਸੀ, ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਦੇ ਇਸ ਵੱਲ ਧਿਆਨ ਨਹੀਂ ਦਿੱਤਾ।

ਦਿੱਲੀ ਦੇ ਬੁੱਧ ਵਿਹਾਰ ਦੇ ਵਸਨੀਕ ਭਾਈ ਜੋਗਿੰਦਰ ਸਿੰਘ ਨੇ ਊਸ਼ਾ ਦੇ ਪਹਿਣਾਵੇਂ ਨੂੰ ਤੋਂ ਉਨ੍ਹਾਂ ਨੂੰ ਜਦੋਂ ਟੋਕਿਆ ਸੀ ਤਾਂ ਅੱਗੋ ਜਵਾਬ ‘ਚ ਬੀਬੀ ਊਸ਼ਾ ਨੇ ਕਿਹਾ ਕਿ ਉਹ ਆਤਮ ਰੱਖਿਆ ਲਈ ਗਾਤਰਾ ਪਾਉਂਦੀ ਹੈ। ਇਸ ‘ਤੇ ਸਿੱਖ ਸੰਗਤ ਵੱਲੋਂ ਬੀਬੀ ਊਸ਼ਾ ਨੂੰ ਹਿਦਾਇਤ ਦਿੱਤੀ ਗਈ ਕਿ ਜੇਕਰ ਤੁਸੀਂ ਗਾਤਰਾ ਪਾਉਣ ਹੀ ਤਾਂ ਪਹਿਲਾਂ ਅਮ੍ਰਿਤ ਛਕੋ ਤੇ ਸਿੰਘਣੀ ਸੱਜਕੇ ਹੀ ਇਸ ਤਰ੍ਹਾਂ ਕ੍ਰਿਪਾਨ ਧਾਰਨ ਕਰ ਸਕਦੇ ਹੋ, ਪਰ ਬੀਬੀ ਊਸ਼ਾ ਦੇ ਸੱਤਾ ਹੰਹਾਰ ਨੇ ਆਪਣੀ ਮਨਮਰਜੀ ਕੀਤੀ। ਹੁਣ ਭਾਈ ਜੋਗਿੰਦਰ ਸਿੰਘ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ।

Exit mobile version