ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਐਕਸ਼ਨ ਮੋਡ ਵਿੱਚ ਹਨ। ਧਾਲੀਵਾਲ ਨੇ ਪਿਛਲੇ 5 ਸਾਲ ਪਿੰਡਾਂ ਵਿਚ ਵਿਕਾਸ ਲਈ ਖਰਚ ਕੀਤੀਆਂ ਗ੍ਰਾਂਟਾਂ ਦੀ ਜਾਂਚ ਕਰਨ ਦਾ ਦਾਅਵਾ ਕੀਤਾ ਹੈ। ਧਾਲੀਵਾਲ ਨੇ ਕਿਹਾ ਹੈ ਕਿ ਫਿਜੀਕਲ ਵੈਰੀਫਿਕੇਸ਼ਨ ਵਿਚ ਦੇਖਿਆ ਜਾਏਗਾ ਕਿ ਵਿਕਾਸ ਲਈ ਦਿੱਤੀਆਂ ਗ੍ਰਾਂਟਾਂ ਕਿੱਥੇ ਖਰਚ ਹੋਈਆਂ ਹਨ। ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਏਗੀ। ਧਾਲੀਵਾਲ ਨੇ ਕਿਹਾ ਕਿ ਪਿੰਡਾਂ ਨੂੰ ਦਿੱਤੀਆਂ ਜਾਂਦੀਆਂ ਗ੍ਰਾਂਟਾਂ ਆਮ ਲੋਕਾਂ ਦੇ ਪੈਸੇ ਹਨ, ਜਿਸਦੀ ਲੁੱਟ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Cabinet Minister @KuldeepSinghAap has ordered an inspection and physical verification of the development works done during the last 5 years. The minister said that the money given as grants to villages is the people's money, the loot of which will not be tolerated at all. pic.twitter.com/LsgzbvAlzU
— Government of Punjab (@PunjabGovtIndia) November 16, 2022