Punjab

ਪੰਜਾਬ ‘ਚ ਹੁਣ 100 ਫੀਸਦੀ ਸਵਾਰੀਆਂ ਨਾਲ ਚੱਲਣਗੀਆਂ ਬੱਸਾਂ: ਕੈਪਟਨ ਅਮਰਿੰਦਰ ਸਿੰਘ

‘ਦ ਖਾਲਸ ਬਿਊਰੋ:-ਪੰਜਾਬ ‘ਚ ਪੂਰੀ ਸਮਰੱਥਾ ਨਾਲ ਬੱਸਾਂ ਚਲਾਉਣ ਦੀ ਆਗਿਆ ਦੇ ਦਿੱਤੀ ਗਈ ਹੈ। ਜਿਸ ਦਾ ਐਲਾਨ ਪੰਜਾਬ ਦੇ ਮੁੱਖ  ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਹੁਣ ਪੰਜਾਬ ‘ਚ ਪੂਰੀਆਂ ਸਵਾਰੀਆਂ ਨਾਲ ਸਾਰੀਆਂ ਬੱਸਾ ਚੱਲ ਸਕਣਗੀਆਂ। ਪਰ ਸ਼ਰਤ ਇਹ ਰੱਖੀ ਗਈ ਹੈ ਕਿ ਸਾਰੀਆਂ ਸਵਾਰੀਆਂ ਦੇ ਮੂੰਹ ‘ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ।

 

ਹਾਲਾਂਕਿ ਪਹਿਲਾਂ ਸਮਾਜਿਕ ਦੂਰੀ ਵਾਲੇ ਨਿਯਮ ਨੂੰ ਧਿਆਨ ਵਿੱਚ ਰੱਖਦਿਆਂ 50 ਫੀਸਦੀ ਸਵਾਰੀਆਂ ਨੂੰ ਬੱਸ ਵਿੱਚ ਸਫਰ ਕਰਨ ਦੀ ਇਜਾਜ਼ਤ ਸੀ। ਇਸ ਦੇ  ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਹੁਣ ਇਕੋ ਪਰਿਵਾਰ ਦੇ ਪੂਰੇ ਮੈਂਬਰ ਕਾਰ ਵਿੱਚ ਬੈਠ ਸਕਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਸਿਰਫ ਤਿੰਨ ਮੈਂਬਰਾਂ ਨੂੰ ਕਾਰ ਵਿੱਚ ਬੈਠਣ ਦੀ ਇਜਾਜ਼ਤ ਸੀ।

 

ਇਨ੍ਹਾਂ ਹੀ ਨਹੀਂ ਮੁੱਖ ਮੰਤਰੀ ਵੱਲ਼ੋਂ ਲੱਦਾਖ ‘ਚ ਸ਼ਹੀਦ ਹੋਏ ਪਟਿਆਲਾ ਦੇ ਨੌਜਵਾਨ ਲਾਂਸ ਨਾਇਕ ਖਾਨ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਉਸ ਦੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।