India

ਆਗਰਾ-ਲਖਨਊ ਐਕਸਪ੍ਰੈਸ ਵੇਅ ਉਤੇ ਬੱਸ ਹਾਦਸਾਗ੍ਰਸਤ, 4 ਘਰਾਂ ਵਿੱਚ ਛਾਇਆ ਸੋਗ, 42 ਗੰਭੀਰ ਜ਼ਖਮੀ

Agra-Lucknow Road Accident)

ਉੱਤਰ ਪ੍ਰਦੇਸ਼ ( Uttar Pradesh) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਆਗਰਾ-ਲਖਨਊ ਐਕਸਪ੍ਰੈਸ ਵੇਅ ( Agra-Lucknow Road Accident)’ਤੇ ਯਾਤਰੀ ਬੱਸ ਹਾਦਸਾਗ੍ਰਸਤ ਹੋ ਗਈ ਹੈ। ਇਸ ਹਾਦਸੇ ਵਿਚ 4 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 42 ਦੇ ਕਰੀਬ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।

ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਬੱਸ ਹਾਦਸਾ ਸੈਫ਼ਈ ਥਾਣਾ ਖੇਤਰ ਵਿਚ ਵਾਪਰਿਆ। ਜ਼ਖ਼ਮੀ ਯਾਤਰੀਆਂ ਨੂੰ ਸੈਫ਼ਈ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਵੀ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਘਟਨਾ ਦੀ ਪੁਸ਼ਟੀ ਕਰਦਿਆਂ ਏਡੀਐਮ ਨੇ ਦੱਸਿਆ ਕਿ ਸਲੀਪਰ ਬੱਸ ਗੋਰਖਪੁਰ ਤੋਂ ਅਜਮੇਰ ਜਾ ਰਹੀ ਸੀ। ਜਦੋਂ ਯਾਤਰੀਆਂ ਨਾਲ ਭਰੀ ਬੱਸ ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਸੀ ਤਾਂ ਸੈਫਈ ਥਾਣਾ ਖੇਤਰ ਨੇੜੇ ਹਾਦਸਾਗ੍ਰਸਤ ਹੋ ਗਈ।

ਏਡੀਐਮ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸੈਫ਼ਈ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਆਗਰਾ-ਲਖਨਊ ਐਕਸਪ੍ਰੈੱਸ ਵੇਅ ਉਤੇ ਰਾਤ ਕਰੀਬ 2 ਵਜੇ ਡਬਲ ਡੈਕਰ ਬੱਸ ਚੱਲਦੇ ਕੰਟੇਨਰ ਨਾਲ ਟਕਰਾ ਗਈ। ਹਾਦਸੇ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ।

ਜਾਣਕਾਰੀ ਮੁਤਾਬਕ ਪ੍ਰਾਈਵੇਟ ਬੱਸ ਗੋਰਖਪੁਰ ਤੋਂ ਅਜਮੇਰ ਜਾ ਰਹੀ ਸੀ। ਜਿਵੇਂ ਹੀ ਚੈਨਲ 103 ਨੰਬਰ ਦੇ ਨੇੜੇ ਪਹੁੰਚਿਆ ਤਾਂ ਹਾਦਸਾ ਵਾਪਰ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸੈਫਈ ਥਾਣੇ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ ਡੀਐਮ ਅਤੇ ਐਸਐਸਪੀ ਵੀ ਪੁਲਿਸ ਫੋਰਸ ਦੇ ਨਾਲ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਏ। ਹਾਦਸੇ ਦੀ ਭਿਆਨਕਤਾ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ 3 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ 3 ਕ੍ਰੇਨਾਂ ਦੀ ਮਦਦ ਨਾਲ ਬੱਸ ‘ਚ ਫਸੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 60 ਲੋਕ ਸਵਾਰ ਸਨ।

ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਬੱਸ ਦਾ ਹਾਦਸਾ ਹੋਇਆ ਸੀ। ਬੱਸ ਅਤੇ ਟਰੱਕ ਸਮੇਤ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਵਿੱਚ 15 ਲੋਕਾਂ ਦੀ ਜਾਨ ਚਲੀ ਗਈ। ਬੱਸ ਅਤੇ ਟਰੱਕ ਵਿਚਾਲੇ ਹੋਈ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ‘ਚ ਸਵਾਰ 12 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 3 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 100 ਤੋਂ ਵੱਧ ਯਾਤਰੀ ਸਵਾਰ ਸਨ ਅਤੇ ਮਰਨ ਵਾਲੇ ਜ਼ਿਆਦਾਤਰ ਯੂਪੀ ਅਤੇ ਬਿਹਾਰ ਦੇ ਨਿਵਾਸੀ ਸਨ। ਇਸ ਹਾਦਸੇ ‘ਚ 40 ਤੋਂ ਵੱਧ ਲੋਕ ਜ਼ਖਮੀ ਹੋ ਗਏ।