ਬਿਉਰੋ ਰਿਪੋਰਟ: ਬੜੇ ਲੰਮੇ ਸਮੇਂ ਬਾਅਦ ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਨੇ ਬਾਜ਼ਾਰ ਵਿੱਚ ਵਾਪਸੀ ਕੀਤੀ ਹੈ। ਕੰਪਨੀ ਨੇ ਆਪਣੇ ਯੂਜ਼ਰਸ ਲਈ ਖ਼ਾਸ ਆਫ਼ਰ ਲਾਂਚ ਕੀਤੇ ਹਨ ਜੋ ਲੋਕਾਂ ਨੂੰ ਖ਼ੂਬ ਪਸੰਦ ਆ ਰਹੇ ਹਨ। ਸਰਕਾਰੀ ਟੈਲੀਕਾਮ ਕੰਪਨੀ BSNL ਨੇ ਕਈ ਅਜਿਹੇ ਬਜਟ ਪਲਾਨ ਪੇਸ਼ ਕੀਤੇ ਹਨ ਜਿਸ ਨਾਲ OTT ਦਾ ਵੀ ਵਾਧੂ ਲਾਭ ਦਿੱਤਾ ਜਾਂਦਾ ਹੈ। ਕੰਪਨੀ ਦੇ OTT ਪਲਾਨ ਦੀ ਸ਼ੁਰੂਆਤੀ ਕੀਮਤ 49 ਰੁਪਏ ਹੈ ਤੇ ਇਹ 250 ਰੁਪਏ ਤੱਕ ਜਾਂਦੀ ਹੈ। ਇਸ ਪਲਾਨ ਦਾ ਨਾਮ BSNL Cinema Plus ਹੈ।
ਕੰਪਨੀ ਵੱਲੋਂ ਲਾਂਚ ਕੀਤੇ OTT ਪਲਾਨਜ਼ ਇਸ ਪ੍ਰਕਾਰ ਹਨ-
BSNL ਦਾ 49 ਰੁਪਏ ਵਾਲਾ ਪਲਾਨ – ਇਸ ਪਲਾਨ ਵਿਚ Shemaroo, Hungama, Lionsgate ਅਤੇ EPIC ON ਪਲੇਟਫਾਰਮ ਦਿੱਤੇ ਗਏ ਹਨ।
BSNL 119 – BSNL ਦੇ ਇਸ 119 ਰੁਪਏ ਵਾਲੇ ਪਲਾਨ ਵਿੱਚ ZEE5 ਪ੍ਰੀਮੀਅਮ, SonyLIV ਪ੍ਰੀਮੀਅਮ, YuppTV ਅਤੇ Disney + Hotstar ਦੀ ਸਬਸਕ੍ਰਿਪਸ਼ਨ ਦਿੱਤੀ ਜਾਂਦੀ ਹੈ।
BSNL 249 – BSNL ਦੇ 249 ਰੁਪਏ ਵਾਲੇ ਪਲਾਨ ਵਿੱਚ ਯੂਜ਼ਰਸ ਨੂੰ Zee5 ਪ੍ਰੀਮੀਅਮ ਸਬਸਕ੍ਰਿਪਸ਼ਨ, Sony LIV ਪ੍ਰੀਮੀਅਮ, YuppTV, Shemaroo, Hungama, Lionsgate ਅਤੇ Disney ਦੇ ਫਾਇਦੇ ਦਿੱਤੇ ਜਾਂਦੇ ਹਨ।
BSNL Cinema Plus ਦੇ ਫਾਇਦੇ
ਇਸ ਪਲਾਨ ਦੀ ਖ਼ਾਸੀਅਤ ਇਹ ਹੈ ਕਿ ਯੂਜ਼ਰਸ ਆਪਣੇ ਪੀਸੀ, ਲੈਪਟਾਪ, ਮੋਬਾਈਲ, ਟੈਬਲੇਟ ਅਤੇ ਸਮਾਰਟ ਟੀਵੀ ’ਤੇ ਵੀ ਸਿਨੇਮਾ ਪਲੱਸ ਪਲਾਨ ਵਿੱਚ ਉਪਲਬਧ OTT ਦਾ ਲਾਭ ਲੈ ਸਕਦੇ ਹਨ। ਸਾਰੇ OTT ਲਈ ਚੁਣੀ ਗਈ ਪਲਾਨ ਮੈਂਬਰਸ਼ਿਪ BSNL ਫਾਈਬਰ ਕਨੈਕਸ਼ਨ ਦੇ ਰਜਿਸਟਰਡ ਮੋਬਾਈਲ ਨੰਬਰ ’ਤੇ ਐਕਟਿਵ ਹੋ ਜਾਵੇਗੀ। ਮੈਂਬਰਸ਼ਿਪ ਫੀਸ ਉਪਭੋਗਤਾ ਦੇ ਬਿੱਲ ਤੋਂ ਲਈ ਜਾਵੇਗੀ।