India

BSNL ਨੇ ਦਿੱਤੀ ਹੈ ਆਪਣੇ ਗਾਹਕਾਂ ਨੂੰ ਇੱਕ ਵੱਡੀ ਖੁਸ਼ਖਬਰੀ,ਕਰ ਦਿੱਤੇ ਆਹ ਐਲਾਨ

ਦਿੱਲੀ : ਭਾਰਤ ਸੰਚਾਰ ਨਿਗਮ ਲਿਮਿਟੇਡ ਯਾਨੀ BSNL ਨੇ ਆਪਣੇ ਗਾਹਕਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। BSNL ਦੇ ਲੱਖਾਂ ਗਾਹਕ ਲੰਬੇ ਸਮੇਂ ਤੋਂ 4G ਅਤੇ 5G ਸੇਵਾ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਹੁਣ ਉਨ੍ਹਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। BSNL 4G ਨੈੱਟਵਰਕ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ।

ਸਰਕਾਰੀ ਟੈਲੀਕਾਮ ਕੰਪਨੀ ਦੇਸ਼ ‘ਚ ਇਕ ਲੱਖ ਤੋਂ ਵੱਧ ਸਾਈਟਾਂ ‘ਤੇ 4ਜੀ ਨੈੱਟਵਰਕ ਸ਼ੁਰੂ ਕਰਨ ਜਾ ਰਹੀ ਹੈ। BSNL ਨੂੰ 4G ਸ਼ੁਰੂ ਕਰਨ ਲਈ ਬੋਰਡ ਤੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ। ਜਿਸ ਤੋਂ ਬਾਅਦ ਬੀਐਸਐਨਐਲ ਨੇ ਅਕਤੂਬਰ 2022 ਨੂੰ 1 ਲੱਖ 4ਜੀ ਸਾਈਟਾਂ ਲਈ ਟੈਂਡਰ ਜਾਰੀ ਕੀਤਾ ਸੀ। ਜਿਸ ਤਹਿਤ 23 ਨਵੰਬਰ 2022 ਨੂੰ ਬੋਲੀ ਸ਼ੁਰੂ ਕੀਤੀ ਗਈ ਸੀ। ਹੁਣ ਬੋਲੀ ਦਾ ਮੁਲਾਂਕਣ ਖਤਮ ਹੋ ਗਿਆ ਹੈ ਅਤੇ ਇਸ ਨੂੰ ਮੰਤਰੀਆਂ ਦੇ ਸਮੂਹ (ਜੀਓਐਮ) ਦੀ ਪ੍ਰਵਾਨਗੀ ਲਈ ਪੇਸ਼ ਕਰ ਦਿੱਤਾ ਗਿਆ ਹੈ।

ਫਿਲਹਾਲ ਮੰਤਰੀ ਸਮੂਹ (GoM) 4G ਸਾਈਟਸ ਸਥਾਪਤ ਕਰਨ ਲਈ ਬੋਲੀ ‘ਤੇ ਵਿਚਾਰ ਕਰ ਰਿਹਾ ਹੈ। ਕੰਪਨੀ ਖਰੀਦ ਆਰਡਰ ਦੇਣ ਦੇ 18-24 ਮਹੀਨਿਆਂ ਦੇ ਅੰਦਰ ਮਹਾਰਾਸ਼ਟਰ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੇਤ ਦੇਸ਼ ਭਰ ਵਿੱਚ 4ਜੀ ਸੇਵਾਵਾਂ ਸ਼ੁਰੂ ਕਰੇਗੀ। ਆਈਟੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੰਸਦ ‘ਚ ਇਸ ਦੀ ਜਾਣਕਾਰੀ ਦਿੱਤੀ ਹੈ।

ਇਹ ਜਾਣਕਾਰੀ BSNL 5G ਸੇਵਾ ਦੀ ਸ਼ੁਰੂਆਤ ਬਾਰੇ ਆਈ ਹੈ

ਖਾਸ ਗੱਲ ਇਹ ਹੈ ਕਿ ਕੇਂਦਰੀ ਮੰਤਰੀ ਨੇ BSNL 5G ਸੇਵਾ ਦੀ ਸ਼ੁਰੂਆਤ ਦੀ ਉਡੀਕ ਕਰ ਰਹੇ ਲੱਖਾਂ ਉਪਭੋਗਤਾਵਾਂ ਲਈ ਵੀ ਵੱਡੀ ਜਾਣਕਾਰੀ ਦਿੱਤੀ ਹੈ। ਕੇਂਦਰੀ ਮੰਤਰੀ ਅਸ਼ਨੀ ਵੈਸ਼ਨਵ ਨੇ ਕਿਹਾ ਕਿ ਇਸ ਤੋਂ ਬਾਅਦ ਬੀਐਸਐਨਐਲ 5ਜੀ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ।

ਰਿਲਾਇੰਸ ਜਿਓ ਅਤੇ ਭਾਰਤੀ ਏਅਰਟੈੱਲ ਵਰਗੀਆਂ ਦਿੱਗਜ ਕੰਪਨੀਆਂ ਨੇ ਆਪਣੇ ਗਾਹਕਾਂ ਲਈ 5ਜੀ ਸੇਵਾ ਸ਼ੁਰੂ ਕੀਤੀ ਹੈ। ਹਾਲਾਂਕਿ, ਬੀਐਸਐਨਐਲ ਇਸ ਦੌੜ ਵਿੱਚ ਬਹੁਤ ਪਿੱਛੇ ਹੈ।