Punjab

BSNL ਵੱਲੋਂ ਦੀਵਾਲੀ ਤੌਹਫ਼ਾ ! ਇਸ ਦਿਨ ਤੋਂ ਸ਼ੁਰੂ ਹੋਵੇਗੀ 5G ਸੇਵਾ

Bsnl going to start 5g services

ਦਿੱਲੀ : ਪੰਜਾਬ ਵਿੱਚ ਵੱਡੀ ਗਿਣਤੀ ਵਿੱਚ BSNL ਦੇ ਗਾਹਕ ਹਨ। ਹੁਣ ਉਨ੍ਹਾਂ ਦੇ ਲਈ ਵੱਡੀ ਖ਼ੁਸ਼ਖਬਰੀ ਆ ਰਹੀ ਹੈ । JIO ਅਤੇ AIRTEL ਤੋਂ ਬਾਅਦ ਹੁਣ BSNL ਵੀ ਜਲਦ 5G ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ BSNL ਜਨਵਰੀ 2023 ਨੂੰ ਪਹਿਲਾਂ 4G ਅਤੇ ਫਿਰ ਅਗਸਤ 2023 ਨੂੰ 5G ਲਾਂਚ ਕਰੇਗਾ । ਟੈਲੀਕਾਮ ਮੰਤਰੀ ਅਸ਼ਵਨੀ ਵੈਸ਼ਣਵ ਨੇ ਇਸ ਦਾ ਐਲਾਨ ਕੀਤਾ ਹੈ । ਕੈਬਨਿਟ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਪੂਰੇ ਦੇਸ਼ ਵਿੱਚ ਇੱਕੋ ਦਿਨ BSNL ਦੀ 5G ਸੇਵਾ ਨੂੰ ਸ਼ੁਰੂ ਕਰੇਗੀ ।

ਇਸ ਦਿਨ ਸ਼ੁਰੂ ਹੋਵੇਗੀ 5G ਸਰਵਿਸ

ਕੇਂਦਰੀ ਟੈਲੀਕਾਮ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ BSNL 15 ਅਗਸਤ 2023 ਨੂੰ 5G ਸਰਵਿਸ ਲਾਂਚ ਕਰੇਗਾ । ਜੇਕਰ ਅਜਿਹਾ ਹੋ ਗਿਆ ਤਾਂ BSNL ਦੇ ਗਾਹਕਾਂ ਦੇ ਲਈ ਚੰਗੀ ਖ਼ਬਰ ਹੋਵੇਗੀ । ਕਿਉਂਕਿ ਸਸਤੀ ਦਰ ਹੋਣ ਦੀ ਵਜ੍ਹਾ ਕਰਕੇ ਕਾਫੀ ਲੋਕਾਂ ਇਸ ਦੀ ਵਰਤੋਂ ਕਰ ਸਕਣਗੇ। BSNL ਦਾ ਦੇਸ਼ ਦੇ ਪਿੰਡਾਂ ਵਿੱਚ ਵੱਡਾ ਨੈੱਟਵਰਕ ਹੈ ਇਸ ਲਈ ਪੇਂਡੂ ਲੋਕਾਂ ਨੂੰ ਇਸ ਦਾ ਕਾਫ਼ੀ ਫਾਇਦਾ ਹੋਵੇਗਾ ।

Jio 5G ਅਤੇ Airtel 5G

ਫਿਲਹਾਲ ਤੁਹਾਨੂੰ ਦੱਸਦੇ ਹਾਂ ਰਿਲਾਇੰਸ ਜੀਓ (Reliance jio) ਨੇ 4 ਸ਼ਹਿਰਾਂ ਵਿੱਚ 5G ਸੇਵਾ ਸ਼ੁਰੂ ਕੀਤੀ ਹੈ, ਇਸ ਵਿੱਚ ਦਿੱਲੀ,ਕੋਲਕਾਤਾ,ਮੁੰਬਈ,ਵਾਰਾਣਸੀ ਸ਼ਾਮਲ ਹੈ। JIO ਫਿਲਹਾਲ ਇੰਨਾਂ ਸ਼ਹਿਰਾਂ ਵਿੱਚ ਰੇਂਡਰ ਯੂਜ਼ਰ ਨੂੰ 5 G ਸਰਵਿਸ ਦੇ ਰਿਹਾ ਹੈ।ਉਧਰ AIRTEL ਨੇ 8 ਸ਼ਹਿਰਾਂ ਵਿੱਚ 5G ਸੇਵਾ ਸ਼ੁਰੂ ਕੀਤੀ ਹੈ । ਇਸ਼ ਵਿੱਚ ਮੁੰਬਈ,ਦਿੱਲੀ,ਬੈਂਗਲੁਰੂ,ਚੈੱਨਈ,ਸਿਲੀਗੁੜੀ,ਹੈਦਾਰਾਬਾਦ,ਨਾਗਪੁਰ,ਵਾਰਾਣਸੀ ਸ਼ਾਮਲ ਹੈ ।