Punjab

ਸਰਹੱਦੋਂ ਪਾਰ ਤੋਂ ਆਈ 200 ਕਰੋੜ ਰੁਪਏ ਦੀ ਹੈਰੋਇਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੀਮਾ ਸੁਰੱਖਿਆ ਬਲਾਂ ਨੇ ਰਮਦਾਸ ਨਾਲ ਲਗਦੀ ਪਾਕਿਸਤਾਨ ਦੀ ਸਰਹੱਦ ਤੋਂ ਆਈ 40 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ 200 ਕਰੋੜ ਰੁਪਏ ਦੱਸੀ ਜਾ ਰਹੀ ਹੈ।ਬੀਐੱਸਐੱਫ ਤੇ ਪੁਲੀਸ ਵੱਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਹੈਰੋਇਨ ਦੇ ਨਾਲ 190 ਗ੍ਰਾਮ ਅਫ਼ੀਮ ਵੀ ਫੜੀ ਗਈ ਹੈ। ਇਸ ਮੌਕੇ ਬੀਐਸਐਫ ਜਵਾਨਾਂ ਵੱਲੋਂ ਪਾਕਿ ਤਸਕਰਾਂ ’ਤੇ ਗੋਲੀਬਾਰੀ ਵੀ ਕੀਤੀ ਗਈ, ਪਰ ਉਹ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਭੱਜਣ ਵਿੱਚ ਸਫ਼ਲ ਰਹੇ।

ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਦਾਊਦ ਪੋਸਟ ਪਿੱਲਰ ਨੰਬਰ 57/2 ਨਜ਼ਦੀਕ ਪਾਕਿ ਤਸਕਰਾਂ ਵੱਲੋਂ ਪਾਈਪ ਵਿੱਚ ਹੈਰੋਇਨ ਦੇ ਪੈਕੇਟ ਪਾ ਕੇ ਕੰਡਿਆਲੀ ਤਾਰ ਰਾਹੀਂ ਭਾਰਤ ਵਾਲੇ ਪਾਸੇ ਭੇਜੇ ਜਾ ਰਹੇ ਸਨ।ਦੱਸਿਆ ਗਿਆ ਹੈ ਕਿ ਬੀਐੱਸਐੱਫ ਦੀ 73ਵੀਂ ਬਟਾਲੀਅਨ ਦੀ ਬੀਓਪੀ ਪੰਜਗਰਾਈਆਂ ’ਤੇ ਤਾਇਨਾਤ ਜਵਾਨਾਂ ਨੇ ਗਸ਼ਤ ਦੌਰਾਨ ਸਰਹੱਦ ’ਤੇ ਹਿਲਜੁਲ ਵੇਖੀ ਤਾਂ ਤਸਕਰਾਂ ’ਤੇ 62 ਦੇ ਕਰੀਬ ਫਾਇਰ ਕੀਤੇ। ਬੀਐੱਸਐੱਫ ਦੇ ਗੁਰਦਾਸਪੁਰ ਸੈਕਟਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਤੇ ਪੁਲੀਸ ਦੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਫੜੀ ਗਈ ਹੈਰੋਇਨ ਕਬਜ਼ੇ ’ਚ ਲੈ ਲਈ ਗਈ ਹੈ।