Punjab

ਪਾਕਿਸਤਾਨੀ ਡਰੋਨ ਰਾਹੀਂ ਭਾਰਤੀ ਸਰਹੱਦੀ ਪਿੰਡ ਵਿਚ ਸੁੱਟੀਆਂ ਗਈਆਂ ਇਹ ਚੀਜ਼ਾਂ

BSF foils another attempt by Pakistani smugglers recovers 3 packets of heroin

ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ 5 ਦਿਨਾਂ ‘ਚ ਪਾਕਿਸਤਾਨ ‘ਚ ਬੈਠੇ ਤਸਕਰਾਂ ਅਤੇ ਬਦਮਾਸ਼ਾਂ ਦੀ 5ਵੀਂ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪਾਕਿਸਤਾਨੀ ਡਰੋਨ ਨੇ ਰਾਤ ਨੂੰ ਇੱਕ ਵਾਰ ਫਿਰ ਭਾਰਤੀ ਸਰਹੱਦ ਵਿੱਚ ਘੁਸਪੈਠ ਕੀਤੀ ਸੀ। ਘਟਨਾ ਅੰਮ੍ਰਿਤਸਰ ਦੇ ਅਟਾਰੀ ਸੀਮਾ ਅਧੀਨ ਪੈਂਦੇ BOP ਮੁੱਲਾਕੋਟ ਦੀ ਹੈ। BSF ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣਦਿਆਂ ਹੀ ਗੋਲੀਬਾਰੀ ਕੀਤੀ ਅਤੇ ਤਲਾਸ਼ੀ ਦੌਰਾਨ ਜਵਾਨਾਂ ਨੇ ਹੈਰੋਇਨ ਦੇ ਤਿੰਨ ਪੈਕਟ ਬਰਾਮਦ ਕੀਤੇ ਹਨ।

ਜਾਣਕਾਰੀ ਅਨੁਸਾਰ ਬਟਾਲੀਅਨ 22 ਦੇ ਜਵਾਨ ਗਸ਼ਤ ‘ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਡਰੋਨ ਦੀ ਆਵਾਜ਼ ਸੁਣੀ। ਆਵਾਜ਼ ਸੁਣ ਕੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਡਰੋਨ ਵਾਪਸ ਪਰਤ ਗਿਆ। ਇਸ ‘ਤੋਂ ਬਾਅਦ ਜਵਾਨਾਂ ਵੱਲੋਂ ਇਲਾਕੇ ਨੂੰ ਸੀਲ ਕਰਕੇ ਸਰਚ ਆਪਰੇਸ਼ਨ ਚਲਾਇਆ ਗਿਆ। ਸੀਮਾ ਸੁਰੱਖਿਆ ਬਲ ਨੂੰ ਤਲਾਸ਼ੀ ਦੌਰਾਨ BOP ਮੁੱਲਾਕੋਟ ਨੇੜੇ ਜਵਾਨਾਂ ਨੇ ਹੈਰੋਇਨ ਦੇ ਤਿੰਨ ਪੈਕਟ ਬਰਾਮਦ ਕੀਤੇ ਹਨ।

ਦੱਸਿਆ ਜਾ ਰਿਹਾ ਹੈ ਸੁਰੱਖਿਆ ਕਾਰਨਾਂ ਕਰਕੇ ਅਜੇ ਤੱਕ ਇਨ੍ਹਾਂ ਪੈਕਟਾਂ ਨੂੰ ਖੋਲ੍ਹਿਆ ਨਹੀਂ ਗਿਆ ਹੈ। ਪਰ BSF ਜਵਾਨਾਂ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਿੱਚ ਕਰੀਬ 3 ਕਿਲੋ ਹੈਰੋਇਨ ਹੋ ਸਕਦੀ ਹੈ। ਜਿਸ ਦੀ ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਸਕਦੀ ਹੈ।

ਦੱਸ ਦੇਈਏ ਪਿਛਲੇ ਪੰਜ ਦਿਨਾਂ ਵਿੱਚ BSF ਨੇ ਇਹ 5ਵੀਂ ਖੇਪ ਜ਼ਬਤ ਕੀਤੀ ਹੈ। ਬੀਤੇ ਸੋਮਵਾਰ BSF ਦੇ ਜਵਾਨਾਂ ਨੇ ਇੱਕ ਕਾਲੇ ਰੰਗ ਦਾ ਬੈਗ ਜ਼ਬਤ ਕੀਤਾ, ਜਿਸ ਵਿੱਚ ਕਰੀਬ 6 ਕਿਲੋ ਹੈਰੋਇਨ ਸੀ। ਜਿਸ ਦੀ ਅੰਤਰਰਾਸ਼ਟਰੀ ਕੀਮਤ 42 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਬੈਗ ਨੂੰ ਚੁੱਕਣ ਆਏ ਤਸਕਰ ਨੂੰ ਵੀ BSF ਦੀ ਚੌਕਸੀ ਕਾਰਨ ਵਾਪਸ ਪਰਤਣਾ ਪਿਆ। ਪਰ ਜਵਾਨਾਂ ਨੇ ਉਸ ਦਾ ਮੋਟਰਸਾਈਕਲ ਜ਼ਬਤ ਕਰ ਲਿਆ ਸੀ।