International

ਅਮਰੀਕੀ ਪੁਲਿਸ ’ਚ ਉੱਚ ਅਹੁਦੇ ’ਤੇ ਪਹੁੰਚੀ ਮਹਿਲਾ ਸਿੱਖ ਅਧਿਕਾਰੀ

A female Sikh officer has reached a high position in the American police

ਅਮਰੀਕਾ : ਭਾਰਤੀ ਮੂਲ ਦੇ ਸਿੱਖ ਮਨਮੀਤ ਕੋਲਨ ਨੇ ਕਨੈਕਟੀਕਟ ਦੇ ਨਿਊ ਹੈਵਨ ਸ਼ਹਿਰ ਦੇ ਪਹਿਲੇ ਸਹਾਇਕ ਪੁਲਿਸ ਮੁਖੀ ਵਜੋਂ ਸਹੁੰ ਚੁੱਕੀ ਹੈ। ਉਹ ਚੋਟੀ ਦੇ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਭਾਰਤੀ-ਅਮਰੀਕੀ ਬਣ ਗਈ ਹੈ। ਉਹ ਇਥੋਂ ਦੇ ਪੁਲਿਸ ਵਿਭਾਗ ਵਿਚ ਏਸ਼ਿਆਈ ਮੂਲ ਦੀ ਪਹਿਲੀ ਦੂਜੇ ਨੰਬਰ ਦੀ ਚੋਟੀ ਦੀ ਅਧਿਕਾਰੀ ਬਣੀ ਹੈ। ਮਨਮੀਤ ਨਿਊ ਹੇਵਨ ਪੁਲਿਸ ਵਿਭਾਗ ਵਿਚ 15 ਸਾਲ ਤੋਂ ਤਾਇਨਾਤ ਹੈ।

ਦਿ ਨਿਊ ਹੈਵਨ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ, ਨਿਊ ਹੈਵਨ ਵਿਚ ਪੁਲਿਸ ਕਮਿਸ਼ਨਰਾਂ ਦੇ ਬੋਰਡ ਨੇ ਸਰਬਸੰਮਤੀ ਨਾਲ 37 ਸਾਲਾ ਕੋਲਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ, ਜੋ ਪਹਿਲਾਂ ਅੰਦਰੂਨੀ ਮਾਮਲਿਆਂ ਦੇ ਦਫ਼ਤਰ ਵਿੱਚ ਲੈਫਟੀਨੈਂਟ ਸੀ।

ਮੁੰਬਈ ਵਿੱਚ ਜਨਮੀ ਕੋਲਨ 11 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਕਵੀਂਸ ਚਲੀ ਗਈ ਅਤੇ ਨਿਊ ਹੈਵਨ ਯੂਨੀਵਰਸਿਟੀ ਵਿੱਚ ਅਪਰਾਧਿਕ ਨਿਆਂ ਦੀ ਪੜ੍ਹਾਈ ਕੀਤੀ। ਕੋਲਨ ਨੇ ਉਮੀਦ ਜ਼ਾਹਰ ਕੀਤੀ ਕਿ ਵਿਭਾਗ ਦੇ ਪਹਿਲੇ ਭਾਰਤੀ-ਅਮਰੀਕੀ ਸਹਾਇਕ ਮੁਖੀ ਦੇ ਤੌਰ ‘ਤੇ ਉਸ ਦੀ ਸਥਿਤੀ ਇਸੇ ਤਰ੍ਹਾਂ ਦੇ ਪਿਛੋਕੜ ਵਾਲੇ ਲੋਕਾਂ ਨੂੰ ਕਾਨੂੰਨ ਲਾਗੂ ਕਰਨ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ।

ਨਿਊ ਹੈਵਨ ਪੁਲਿਸ ਡਿਪਾਰਟਮੈਂਟ (NHPD) ਦੇ ਨਾਲ ਆਪਣੇ ਕਾਰਜਕਾਲ ਵਿੱਚ, ਕੋਲਨ ਨੇ ਗਸ਼ਤ ਵਿੱਚ ਕੰਮ ਕੀਤਾ ਹੈ, ਸਪੈਸ਼ਲ ਵਿਕਟਿਮਜ਼ ਯੂਨਿਟ ਵਿੱਚ ਇੱਕ ਜਾਸੂਸ ਵਜੋਂ, ਡਕੈਤੀ ਅਤੇ ਚੋਰੀ ਯੂਨਿਟ ਦੀ ਨਿਗਰਾਨੀ ਕਰਨ ਵਾਲੇ ਇੱਕ ਸਾਰਜੈਂਟ ਵਜੋਂ, ਨਿਊਹਾਲਵਿਲ ਅਤੇ ਡਿਕਸਵੈਲ ਲਈ ਇੱਕ ਲੈਫਟੀਨੈਂਟ ਵਜੋਂ ਅਤੇ ਜ਼ਿਲ੍ਹਾ ਮੈਨੇਜਰ ਵਜੋਂ ਅਤੇ ਹਾਲ ਹੀ ਵਿੱਚ ਅੰਦਰੂਨੀ ਮਾਮਲਿਆਂ ਦੇ ਵਿਭਾਗ ਦੇ ਮੁਖੀ ਵਜੋਂ ਕੰਮ ਕੀਤਾ ਹੈ।

ਕੋਲਨ ਦੀ ਸਿਫ਼ਾਰਿਸ਼ ਕਰਨ ਵਾਲੇ ਪੁਲਿਸ ਮੁਖੀ ਕਾਰਲ ਜੈਕਬਸਨ ਨੇ ਉਮੀਦ ਪ੍ਰਗਟਾਈ ਕਿ ਭਾਰਤੀ-ਅਮਰੀਕੀ ਦੀ ਨਿਯੁਕਤੀ ਨਿਊ ਹੈਵਨ ਪੁਲਿਸ ਵਿਭਾਗ ਵਿਚ ਹੋਰ ਔਰਤਾਂ ਨੂੰ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗੀ। ‘ਬੋਰਡ ਆਫ ਪੁਲਿਸ ਕਮਿਸ਼ਨਰਜ਼’ ਦੇ ਚੇਅਰਪਰਸਨ ਐਵਲੀਜ਼ ਰਿਬੇਰੋ ਨੇ ਕਿਹਾ ਕਿ ‘ਇਕ ਹੋਰ ਨਵੀਂ ਮਿਸਾਲ ਕਾਇਮ ਹੋਈ ਹੈ।