ਬਿਊਰੋ ਰਿਪੋਰਟ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 1 ਸਾਲ ਦਾ ਸਮਾਂ ਤਕਰੀਬਨ ਹੋ ਗਿਆ ਹੈ, ਬ੍ਰਿਟਿਸ਼ ਰੈਪਰ ਟਿਯੋਨ ਵੇਨ ਮੂਸਾ ਪਿੰਡ ਪਹੁੰਚੇ ।ਵੇਨ ਨੇ ਪਿੰਡ ਮੂਸਾ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨਾਲ ਮੁਲਾਕਾਤ ਕੀਤੀ । ਉਹ ਕੁਝ ਕਈ ਦਿਨਾਂ ਤੋਂ ਪਰਿਵਾਰ ਦੇ ਨਾਲ ਸਮਾ ਬਿਤਾ ਰਹੇ ਹਨ। ਵੇਨ ਨੇ ਇਹ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਹਨ ।
ਵੇਨ ਦੇ ਭਾਰਤ ਆ ਕੇ ਬਲਕੌਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਕਿਆਸ ਲਗਾਇਆ ਜਾ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਦਾ ਅਗਲਾ ਗਾਣਾ ਉਨ੍ਹਾਂ ਦੇ ਨਾਲ ਆ ਸਕਦਾ ਹੈ। ਉਸ ਨੂੰ ਪੰਜਾਬ ਵਿੱਚ ਹੀ ਸ਼ੂਟ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਕੁਝ ਗੀਤ ਵੇਨ ਦੇ ਨਾਲ ਰਿਲੀਜ਼ ਹੋ ਚੁੱਕੇ ਹਨ ।ਪਿਛਲੇ ਸਾਲ ਬਲਕੌਰ ਸਿੰਘ ਯੂਕੇ ਟ੍ਰਿਪ ‘ਤੇ ਗਏ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਬਰਨਾ ਬਾਏ ਨਾਲ ਹੋਈ ਸੀ। ਕੁਝ ਦਿਨ ਪਹਿਲਾਂ ਰਿਲੀਜ਼ ਗੀਤ ‘ਮੇਰਾ ਨਾਂ’ ਬਰਨਾ ਬਾਏ ਦੇ ਨਾਲ ਹੀ ਸੀ ।
5911 ਟਰੈਕਟਰ ‘ਤੇ ਦਿੱਤੀ ਰਾਈਡ
ਵੇਨ ਨੇ ਆਪਣੇ ਇਸ ਦੌਰੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਸਿੱਧੂ ਮੂਸੇਵਾਲਾ ਦੇ ਟਰੈਕਟਰ 5911 ‘ਤੇ ਵੀ ਰਾਈਡ ਲਈ ਅਤੇ ਤਸਵੀਰਾਂ ਖਿਚਵਾਇਆਂ। ਉਨ੍ਹਾਂ ਨੇ 5911 ਟਰੈਕਟਰ ਦੇ ਕਤਲਬ ਵੀ ਵੇਖੇ ਅਤੇ ਆਪਣੇ ਕੈਮਰੇ ਵਿੱਚ ਕੈਦ ਕੀਤਾ । ਉਨ੍ਹਾਂ ਨੇ ਸਿੱਧੂ ਦੀ ਟੀਮ ਨੂੰ ਉਹ ਕਰਤਬ ਵਿਖਾਉਣ ਨੂੰ ਕਿਹਾ ਜੋ ਸਿੱਧੂ ਮੂ੍ਸੇਵਾਲਾ ਆਪਣੇ ਟਰੈਕਟਰ ਦੇ ਨਾਲ ਕਰਦਾ ਸੀ । ਸਿੱਧੂ ਟਰੈਕਟਰ ਦੇ ਟਾਇਰਾਂ ਨੂੰ ਹਵਾ ਵਿੱਚ ਚੁੱਕ ਲੈਂਦਾ ਸੀ ।
ਭਾਵੁਕ ਹੋਏ ਰੈਪਰ
ਵੇਨ ਪਿੰਡ ਜਵਾਹਰ ਕੇ ਵੀ ਗਏ ਜਿੱਥੇ ਸਿੱਧੂ ਮੂਸੇਵਾਲਾ ਨੂੰ ਸੜਕ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ । ਦੀਵਾਰ ‘ਤੇ ਲੱਗੇ ਗੋਲੀਆਂ ਦੇ ਨਿਸ਼ਾਨ ਅਤੇ ਉਸ ‘ਤੇ ਸਿੱਧੂ ਮੂਸੇਵਾਲਾ ਦੇ ਪੋਸਟਰ ਵੇਖ ਕੇ ਵੇਨ ਭਾਵੁਕ ਹੋ ਗਏ । ਉਨ੍ਹਾਂ ਇਹ ਤਸਵੀਰਾਂ ਆਪਣੇ ਇੰਸਟਰਾਗਰਾਮ ਦੀ ਸਟੋਰੀ ਵਿੱਚ ਵੀ ਸ਼ੇਅਰ ਕੀਤੀਆਂ ਹਨ ।