ਬਿਉਰੋ ਰਿਪੋਰਟ : ਬ੍ਰਿਟੇਨ ਦੀ ਇੱਕ ਸਿੱਖ ਔਰਤ ਨਸਲੀ ਭੇਦਭਾਵ ਦਾ ਸ਼ਿਕਾਰ ਹੋਈ,ਉਹ ਬ੍ਰਿਟੇਨ ਦੇ ਡਾਕ ਖਾਨੇ ਵਿੱਚ ਕੰਮ ਕਰਦੀ ਸੀ । ਘਟਨਾ ਦੇ 27 ਸਾਲ ਬਾਅਦ ਸਿੱਖ ਔਰਤ ਨੇ ਉਸ ਦੇ ਨਾਲ ਹੋਏ ਭੇਦ-ਭਾਵ ਦਾ ਮਾਮਲਾ ਚੁੱਕਿਆ ਹੈ। ਉਸ ਨੂੰ ਵਿਰਾਸਤ ਦੇ ਨਾਂ ਤੇ ਜ਼ਬਰਦਸਤੀ ਜੁਰਮ ਕਬੂਲਣ ਦੇ ਲਈ ਮਜ਼ਬੂਰ ਕੀਤਾ ਗਿਆ ਸੀ । ਪਰ ਕੁਲਦੀਪ ਕੌਰ ਲੜੀ ਉਸ ਦੇ ਵਿਰੋਧ ਵਿੱਚ 27 ਸਾਲ ਬਾਅਦ ਸਥਾਨਕ ਸਰਕਾਰ ਪੁਰਾਣੇ ਮਾਮਲੇ ਦੇ ਲਈ ਨਵਾਂ ਨਿਯਮ ਲਿਆਉਣ ਦੀ ਤਿਆਰੀ ਵਿੱਚ ਹੈ ।
73 ਸਾਲ ਦੀ ਕੁਲਦੀਪ ਕੌਰ ਅਟਵਾਲ ‘ਤੇ ਜੁਲਾਈ 1995 ਤੋਂ ਨਵਬੰਰ 1996 ਦੇ ਵਿਚਾਲੇ 30 ਹਜ਼ਾਰ ਚੋਰੀ ਕਰਨ ਦਾ ਇਲਜ਼ਾਮ ਸੀ ਤਾਂ ਉਨ੍ਹਾਂ ਦੀ ਉਮਰ 46 ਸਾਲ ਸੀ । ਉਹ ਕੋਵੇਂਟ੍ਰੀ ਸ਼ਾਖਾ ਵਿੱਚ ਸੀ,ਡਾਕ ਘਰ ਦੇ ਆਡੀਟਰਾਂ ਨੇ 1997 ਵਿੱਚ ਰੇਡ ਕੀਤੀ । ‘ਦ ਗਾਡੀਅਨ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਆਪਣੀ ਏਸ਼ੀਆਈ ਵਿਰਾਸਤ ਕਾਰਣ ਭੇਦ-ਭਾਵ ਦਾ ਸਾਹਮਣਾ ਕਰਨਾ ਪਿਆ ਹੈ । ਉਸ ਨੂੰ ਸਭਿਆਚਾਰ ਦੀ ਵਜ੍ਹਾ ਕਰਕੇ ਜ਼ਬਰਦਸਤ ਜ਼ੁਰਮ ਕਬੂਲ ਕਰਵਾਇਆ ਗਿਆ ਸੀ। ਪਰ ਕੁਲਦੀਰ ਕੌਰ ਅਟਵਾਲ ਨੇ ਇਸ ਦੇ ਖਿਲਾਫ ਲੜਾਈ ਲੜੀ ਅਤੇ ਜਿੱਤ ਹੀ ਹਾਸਲ ਕੀਤੀ । ਕੁਲਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਆਡੀਟਰਾਂ ਨੇ ਸੁਝਾਅ ਦਿੱਤਾ ਸੀ ਕਿ ਜੇਕਰ ਆਪਣੀ ਗਲਤੀ ਮੰਨ ਲੈਂਦੀ ਹੈ ਤਾਂ ਸਖਤ ਸਜ਼ਾ ਤੋਂ ਬਚ ਸਕਦੀ ਹੈ,ਪਰ ਉਨ੍ਹਾਂ ਨੇ ਲੜਨ ਦਾ ਫੈਸਲਾ ਲਿਆ ।
ਵਾਰ-ਵਾਰ ਕੁਲਦੀਪ ਕੌਰ ‘ਤੇ ਦਬਾਅ ਪਾਇਆ ਗਿਆ,1997 ਵਿੱਚ ਸ਼ੁਰੂ ਹੋਈ ਇਸ ਲੜਾਈ ਵਿੱਚ ਆਡੀਟਰ ਨੇ ਕਿਹਾ ਕਿ ਔਰਤਾਂ ‘ਤੇ ਸਮਾਜ ਵਿੱਚ ਪੈਸੇ ਦਾ ਦਬਾਅ ਦਾ ਹੁੰਦਾ ਹੈ ਪਰ ਉਹ ਪਰਿਵਾਰ ਨੂੰ ਨਹੀਂ ਦੱਸ ਦੀ ਹੈ । ਆਡੀਟਰ ਟੀਮ ਨੇ ਉਸ ਤੋਂ ਇਸ ਦਬਾਅ ਬਣਾਉਣ ਵਾਲੇ ਦਾ ਨਾਂ ਪੁੱਛਿਆ ਸੀ ।
ਡਾਕ ਘਰ ਨੇ ਮੁਆਫੀ ਮੰਗੀ
ਸਬੂਤਾਂ ਦੀ ਕਮੀ ਦੇ ਕਾਰਨ ਕੁਲਦੀਪ ਕੌਰ ਨੂੰ ਦੋਸ਼ੀ ਨਹੀਂ ਐਲਾਨਿਆ ਗਿਆ। ਤਿੰਨ ਦਿਨ ਦੇ ਬਾਅਦ ਹੀ ਕੋਰਟ ਨੇ ਉਸ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ । ਪਿਛਲੇ ਸਾਲ ਡਾਕ ਘਰ ਨੇ ਭੇਦਭਾਵ ਦੇ ਲਈ ਮੁਆਫੀ ਮੰਗੀ ਸੀ। ਡਾਕਘਰ ਦਾ ਇੱਕ ਕਾਗਜ਼ ਵੀ ਮਿਲਿਆ ਹੈ ਜਿਸ ਵਿੱਚ ਕੁਲਦੀਪ ਕੌਰ ਦੇ ਵੱਲੋਂ ਆਪਰੇਟਰਾਂ ਨੂੰ ਚੀਨੀ,ਜਪਾਨੀ ਵਰਗੇ ਗਹਿਰੇ ਰੰਗ ਦੀ ਸਕਿਨ ਵਾਲੇ ਯੂਰੋਪੀਅਨ ਵਿੱਚ ਵੰਡਿਆ ਗਿਆ ਹੈ ।
ਕੁਲਦੀਪ ਕੌਰ ਨੇ ਦੱਸਿਆ ਕਿ ਕੋਵੇਂਟ੍ਰੀ ਦੀ ਬਰਾਂਚ ਨੇ ਜਿਸ ਸਾਫਟਵੇਅਰ ਦੀ ਵਰਤੋਂ ਕੀਤੀ ਸੀ ਉਹ ਮਾਲਫੰਗਸ਼ਨ ਸੀ ਉਸ ਵਿੱਚ ਖਰਾਬੀ ਦੇ ਕਾਰਨ 900 ਤੋਂ ਵੱਧ ਲੋਕਾਂ ਨੂੰ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਸੀ। ਡਾਕ ਘਰ ਨੂੰ ਵੀ ਇਸ ਦੀ ਜਾਣਕਾਰੀ ਸੀ ਅਤੇ ਇਸ ਸਾਫਵੇਅਰ ਨੂੰ ਅਪਗ੍ਰੇਟ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ ।
ਕੁਲਦੀਪ ਕੌਰ ਦੀ ਜਿੱਤ ਦੇ ਬਾਅਦ ਲੰਡਨ ਦੀ ਮੈਟ੍ਰੋਪਾਲਿਟਨ ਪੁਲਿਸ ਨੇ ਧੋਖਾਧੜੀ ਅਪਰਾਧ ਨੂੰ ਲੈਕੇ ਡਾਕ ਘਰ ਮਾਮਲੇ ਵਿੱਚ ਨਵੀਂ ਸ਼ੁਰੂਆਤ ਕੀਤੀ ਹੈ । ਯੂਕੇ ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕਿਹਾ ਉਹ ਉਨ੍ਹਾਂ ਸੈਂਕੜੇ ਡਾਕ ਘਰਾ ਪ੍ਰਬੰਧਕਾਂ ਨੂੰ ਸਜ਼ਾ ਨੂੰ ਪਲਟਨ ਦੇ ਲਈ ਨਵਾਂ ਕਾਨੂੰਨ ਲਿਆਏਗੀ। ਜਿੰਨਾਂ ਨੂੰ ਚੋਰੀ ਅਤੇ ਧੋਖਾਾਧੜੀ ਦੇ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਸੀ।