The Khalas Tv Blog Punjab ਮਹਾਰਾਜਾ ਰਣਜੀਤ ਸਿੰਘ ਦੇ ‘ਕੋਹਿਨੂਰ ਹੀਰੇ’ਵਾਲਾ ਤਾਜ ਨਹੀਂ ਪਾਏਗੀ ਬ੍ਰਿਟੇਨ ਦੀ ‘ਨਵੀਂ ਰਾਣੀ’!
Punjab

ਮਹਾਰਾਜਾ ਰਣਜੀਤ ਸਿੰਘ ਦੇ ‘ਕੋਹਿਨੂਰ ਹੀਰੇ’ਵਾਲਾ ਤਾਜ ਨਹੀਂ ਪਾਏਗੀ ਬ੍ਰਿਟੇਨ ਦੀ ‘ਨਵੀਂ ਰਾਣੀ’!

 

ਬਿਉਰੋ ਰਿਪੋਰਟ : ਬ੍ਰਿਟੇਨ ਦੀ ਨਵੀਂ ਰਾਣੀ ਯਾਨੀ ਕਿੰਗ ਚਾਲਸ 3 ਦੀ ਪਤਨੀ ਕੈਮਿਲਾ ਤਾਜਪੋਸ਼ੀ ਦੌਰਾਨ ਮਹਾਰਾਣੀ ਐਲੀਜ਼ਾਬੈਥ ਦਾ ਕੋਹਿਨੂਰ ਵਾਲਾ ਤਾਜ ਨਹੀਂ ਪਾਏਗੀ । ਲੰਡਨ ਵਿੱਚ ਬਰਮਿੰਗਮ ਪੈਲੇਸ ਨੇ ਇਸ ਦਾ ਐਲਾਨ ਕਰ ਦਿੱਤਾ ਹੈ । BBC ਦੇ ਮੁਤਾਬਿਕ ਭਾਰਤ ਨਾਲ ਰਿਸ਼ਤੇ ਚੰਗੇ ਕਰਨ ਦੇ ਮਕਸਦ ਨਾਲ ਇਹ ਫੈਸਲਾ ਲਿਆ ਗਿਆ ਹੈ । ਇਸ ਗੱਲ ਦਾ ਧਿਆਨ ਰੱਖ ਦੇ ਹੋਏ ਰਾਇਲ ਪਰਿਵਾਰ ਨੇ ਇਹ ਫੈਸਲਾ ਲਿਆ ਹੈ । ਐਲੀਜ਼ਾਬੈਥ ਜਿਹੜਾ ਤਾਜ ਪਾਉਂਦੀ ਸੀ ਉਸ ‘ਤੇ ਲੱਗਿਆ ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦਾ ਸੀ ਜਿਸ ਨੂੰ ਬ੍ਰਿਟਿਸ਼ ਆਪਣੇ ਨਾਲ ਲੈ ਗਏ ਸਨ । ਭਾਰਤ ਸਰਕਾਰ ਲੰਮੇ ਵਕਤ ਤੋਂ ਇਸ ਕੋਹਿਨੂਰ ਹੀਰੇ ‘ਤੇ ਆਪਣਾ ਹੱਕ ਜਤਾ ਚੁੱਕਿਆ ਹੈ । ਬਰਮਿੰਘਮ ਪੈਲੇਸ ਦੇ ਤਾਜ਼ਾ ਫੈਸਲੇ ਤੋਂ ਬਾਅਦ ਹੁਣ ਉਮੀਦ ਹੈ ਕਿ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਦਾ ਕੋਹਿਨੂਰ ਹੀਰਾ ਭਾਰਤ ਆ ਸਕੇ।

ਕੋਹਿਨੂਰ ਹੀਰੇ ਦਾ ਇਤਿਹਾਸ

ਮਹਾਰਾਣੀ ਦੇ ਤਾਜ ਵਿੱਚ ਦੁਨਿਆ ਦੇ ਕਈ ਬੇਸ਼ਕੀਮਤੀ ਹੀਰੇ ਸ਼ਾਮਲ ਸਨ । ਜਿਸ ਵਿੱਚ ਕੋਹਿਨੂਰ ਅਤੇ ਅਫਰੀਕਾ ਦਾ ਹੀਰਾ ਗ੍ਰੇਟ ਸਟਾਰ ਆਫ ਅਫਰੀਕਾ ਵੀ ਸ਼ਾਮਿਲ ਸੀ । ਇਸ ਦੀ ਕੀਤਮ 40 ਕਰੋੜ ਡਾਲਰ ਦੱਸੀ ਜਾਂਦੀ ਹੈ । ਕੋਹਿਨੂਰ ਹੀਰੇ ਦਾ ਇਤਿਹਾਸ ਭਾਰਤ, ਪਾਕਿਸਤਾਨ,ਅਫਗਾਨਿਸਤਾਨ,ਇਰਾਨ ਤੱਕ ਫੈਲਿਆ ਹੈ । ਦੱਸਿਆ ਜਾਂਦਾ ਹੈ ਕਿ ਫਾਰਸ ਦੇ ਰਾਜਾ ਨਾਦਿਰ ਸ਼ਾਹ ਨੇ ਮੁਗਲ ਰਾਜਾ ਮੁਹੰਮਦ ਸ਼ਾਹ ਰੰਗੀਲਾ ਤੋਂ ਕੋਹਿਨੂਰ ਹਾਸਿਲ ਕੀਤਾ ਸੀ । ਜਿਸ ਤੋਂ ਬਾਅਦ ਅਫਗਾਨੀ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਰਾਜਾ ਨਾਦਿਰਸ਼ਾਹ ਤੋਂ ਹੀਰਾ ਜਬਰਨ ਕਬਜ਼ਾ ਕੀਤਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਿਸਤਾਨ ਦੇ ਅਮੀਰ ਸ਼ਾਹ ਸ਼ੁਜਾ ਦੁਰਾਨੀ ਤੋਂ ਹੀਰਾ ਹਾਸਲ ਕੀਤਾ ਸੀ । ਇਤਿਹਾਸਕਾਰਾਂ ਮੁਤਾਬਿਕ 1849 ਵਿੱਚ ਈਸਟ ਇੰਡੀਆ ਕੰਪਨੀ ਦੇ ਲਾਰਡ ਡਲਹੌਜੀ ਅਤੇ ਮਹਾਰਾਜਾ ਦਲੀਪ ਸਿੰਘ ਦੇ ਵਿੱਚ ਇੱਕ ਸਮਝੌਤਾ ਹੋਇਆ ਜਿਸ ਵਿੱਚ ਮਹਾਰਾਜਾ ਨੂੰ ਕੋਹਿਨੂਰ ਹੀਰਾ ਸਰੰਡਰ ਕਰਨ ਦੇ ਲਈ ਕਿਹਾ ਗਿਆ ਸੀ । ਇਹ ਵੀ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਕੁਵੀਨ ਵਿਕਟੋਰਿਆ ਨੂੰ ਹੀਰਾ ਗਿਫਤ ਕੀਤਾ ਸੀ।

ਬ੍ਰਿਟੇਨ ਦੀ ਰਾਣੀ ਹੀ ਪਾਉਂਦੀ ਆਈ ਹੈ ਕੋਹਿਨੂਰ ਦਾ ਤਾਜ

ਕੁਵੀਨ ਐਲੀਜਾਬੈਥ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਚਾਲਸ ਨੂੰ ਕਿੰਗ ਐਲਾਨਿਆ ਗਿਆ ਸੀ । ਉਨ੍ਹਾਂ ਦੀ ਪਤਨੀ ਕੈਮਿਲਾ ਨੂੰ ਰਾਣੀ ਬਣਾਇਆ ਗਿਆ ਸੀ । 6 ਮਈ ਨੂੰ ਹੋਣ ਵਾਲੇ ਸਮਾਗਮ ਵਿੱਚ ਕੈਮਿਲਾ ਨੂੰ ਅਧਿਕਾਰਿਕ ਤੌਰ ‘ਤੇ ਕੁਵੀਨ ਦਾ ਦਰਜਾ ਦਿੱਤਾ ਜਾਣਾ ਹੈ । ਕੈਮਿਲਾ ਇਸੇ ਸਮਾਗਮ ਵਿੱਚ ਐਲੀਜ਼ਾਬੈਥ ਦੇ ਕੋਹਿਨੂਰ ਵਾਲੇ ਤਾਜ ਦੀ ਥਾਂ ਹੁਣ ਕੁਵੀਨ ਮੈਰੀ ਦਾ ਤਾਜ਼ ਪਾਏਗੀ । ਬ੍ਰਿਟੇਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼ਾਹੀ ਮੁਕਟ ਯਾਨੀ ‘ਦ ਇੰਪੀਰੀਅਲ ਸਟੇਟ ਕਰਾਉਨ ਦੀ ਥਾਂ ਪੁਰਾਣੇ ਤਾਜ ਵਿੱਚ ਬਦਲਾਅ ਕਰਕੇ ਫਿਰ ਤੋਂ ਵਰਤਿਆ ਜਾਵੇਗਾ । ਕੁਵੀਨ ਮੈਰੀ ਦਾ 100 ਸਾਲ ਪੁਰਾਣਾ ਕਰਾਉਨ ਤਿਆਰ ਕਰਵਾਇਆ ਜਾ ਰਿਹਾ ਹੈ । ਕੈਮਿਲਾ ਨੂੰ ਅਧਿਕਾਰਿਕ ਤੌਰ ‘ਤੇ ਕੁਵੀਨ ਦਾ ਦਰਜਾ 6 ਮਈ ਨੂੰ ਦਿੱਤਾ ਜਾਵੇਗਾ। ਇਸੇ ਦੌਰਾਨ ਹੀ ਉਹ ਨਵਾਂ ਤਾਜ ਪਾਏਗੀ

ਕਈ ਹੋਰ ਦੇਸ਼ ਵੀ ਕੋਹਿਨੂਰ ਤੇ ਆਪਣਾ ਦਾਅਵਾ ਕਰ ਚੁੱਕੇ ਹਨ

ਕੋਹਿਨੂਰ ਹੀਰੇ ਦਾ ਇਤਿਹਾਸ ਵਿਵਾਦਾਂ ਨਾਲ ਘਿਰਿਆ ਹੋਇਆ ਹੈ । ਕਿਹਾ ਜਾਂਦਾ ਹੈ ਕਿ 1849 ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਵਿੱਚ ਕਬਜ਼ਾ ਕੀਤਾ ਸੀ ਤਾਂ ਇਸ ਹੀਰੇ ਨੂੰ ਬ੍ਰਿਟੇਨ ਦੀ ਮਹਾਰਾਣੀ ਵਿਕਟੋਰੀਆ ਨੂੰ ਸੌਂਪ ਦਿੱਤਾ ਸੀ । ਫਿਰ ਇਸ ਨੂੰ ਕਈ ਹੀਰਿਆਂ ਦੇ ਨਾਲ ਬ੍ਰਿਟੇਨ ਦੇ ਸ਼ਾਹੀ ਤਾਜ ਵਿੱਚ ਲੱਗਾ ਦਿੱਤਾ ਗਿਆ । ਭਾਰਤ ਤੋਂ ਇਲਾਵਾ ਪਾਕਿਸਤਾਨ,ਬੰਗਲਾਦੇਸ਼ ਅਤੇ ਅਫਗਾਨਿਸਤਾਨ ਵੀ ਇਸ ਹੀਰੇ ‘ਤੇ ਆਪਣੇ ਦਾਅਵੇ ਠੋਕ ਰਿਹਾ ਹੈ ।

 

Exit mobile version