37 ਸਾਲ ਦੀ ਕਨਿਕਾ ਢਿੱਲੋਂ ਕਈ ਬਾਲੀਵੁੱਡ ਦੀ ਫਿਲਮਾਂ ਦੀ ਕਹਾਣੀ ਲਿਖ ਚੁੱਕੀ ਹੈ
‘ਦ ਖ਼ਾਲਸ ਬਿਊਰੋ : ਸਿਲਵਰ ਸਕ੍ਰੀਨ ‘ਤੇ 11 ਅਗਸਤ ਨੂੰ ਬਾਲੀਵੁੱਡ ਦੇ 2 ਸੁਪਰ ਸਟਾਰ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਅਤੇ ਅਕਸ਼ੇ ਕੁਮਾਰ ਦੀ ਫਿਲਮ ਰਕਸ਼ਾ ਬੰਦਨ ਵਿਚਾਲੇ ਜ਼ਬਰਦਸਤ ਮੁਕਾਬਲੇ ਦੀ ਉਮੀਦ ਸੀ ਪਰ ਦੋਵਾਂ ਦੀ ਫਿਲਮਾਂ ਖਿਲਾਫ਼ ਸੋਸ਼ਲ ਮੀਡੀਆ ‘ਤੇ ਬਾਇਕਾਟ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਜਿਹੜੇ ਲੋਕ ਫਿਲਮ ਦੇ ਬਾਇਕਾਟ ਦੀ ਅਪੀਲ ਕਰ ਰਹੇ ਨੇ ਉਨ੍ਹਾਂ ਨੂੰ ਫਿਲਮ ਦੀ ਕਹਾਣੀ ਨੂੰ ਲੈ ਕੇ ਇਤਰਾਜ਼ ਨਹੀਂ ਹੈ ਬਲਕਿ ਫਿਲਮ ਅਦਾਕਾਰ ਅਤੇ ਫਿਲਮ ਦੀ ਲੇਖਿਕਾ ਦੇ ਬਿਆਨਾਂ ਨੂੰ ਲੈ ਕੇ ਸਖ਼ਤ ਨਰਾਜ਼ਗੀ ਹੈ ਅਤੇ ਇਸੇ ਲਈ ਉਨ੍ਹਾਂ ਵੱਲੋਂ ਦੋਵਾਂ ਫਿਲਮਾਂ ਦੇ ਬਾਇਕਾਟ ਦੀ ਮੁਹਿੰਮ ਚਲਾਈ ਜਾ ਰਹੀ ਹੈ।
ਅਕਸ਼ੇ ਕੁਮਾਰੀ ਦੀ ਫਿਲਮ ਨੂੰ ਲੈ ਕੇ ਕਿ ਵਿਵਾਦ
ਅਕਸ਼ੇ ਕੁਮਾਰ ਦੀ ਫਿਲਮ ਰਕਸ਼ਾ ਬੰਦਨ ਖਿਲਾਫ਼ ਸੋਸ਼ਲ ਮੀਡੀਆ ‘ਤੇ ਮੁਹਿੰਮ ਚਲਾਈ ਜਾ ਰਹੀ ਹੈ #BoycottRakshaBandhanMovie, ਇਸ ਮੁਹਿੰਮ ਨੂੰ ਚਲਾਉਣ ਵਾਲਿਆਂ ਦੀ ਨਰਾਜ਼ਗੀ ਅਕਸ਼ੇ ਕੁਮਾਰ ਨੂੰ ਲੈ ਕੇ ਨਹੀਂ ਹੈ ਬਲਕਿ ਫਿਲਮ ਦੀ Writer ਕਨਿਕਾ ਢਿੱਲੋਂ ਨੂੰ ਲੈ ਕੇ ਹੈ।ਅੰਮ੍ਰਿਤਸਰ ਦੀ ਰਹਿਣ ਵਾਲੀ ਕਨਿਕਾ ਢਿੱਲੋਂ ਬਾਲੀਵੁੱਡ ਅਤੇ ਟਾਲੀਵੁੱਡ ਵਿੱਚ ਅਦਾਕਾਰੀ,ਸਕ੍ਰੀਨ ਪਲੇਅ ਅਤੇ ਸਕਰਿਪਟ ਰਾਇਟਰ ਵਜੋਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।
37 ਸਾਲ ਦੀ ਕਨਿਕਾ ‘ਤੇ ਇਲਜ਼ਾ ਮ ਹੈ ਕਿ ਉਨ੍ਹਾਂ ਨੇ CAA ਦੇ ਖਿਲਾਫ਼ ਕਈ ਟਵੀਟ ਕੀਤੇ ਸਨ, ਸਿਰਫ਼ ਇੰਨਾਂ ਹੀ ਨਹੀਂ ਕੋਵਿਡ ਦੌਰਾਨ ਵੀ ਉਨ੍ਹਾਂ ਨੇ Cow urine ਨੂੰ ਇਲਾਜ ਵਿੱਚ ਵਰਤਨ ਦੇ ਖਿਲਾਫ਼ ਵੀ ਟਵੀਟ ਕੀਤੇ ਸਨ। ਕਨਿਕਾ ਦੇ ਇੰਨਾਂ ਟਵੀਟ ਨੂੰ ਲੈ ਕੇ ਲੋਕ ਉਨ੍ਹਾਂ ਤੋਂ ਨਰਾਜ਼ ਹਨ। ਕੰਗਨਾ ਰਣੌਤ ਨੇ ਵੀ ਕਨਿਕਾ ਢਿੱਲੋਂ ਨੂੰ ਐਂਟੀ ਹਿੰਦੂ ਦੱਸਿਆ ਸੀ, ਸੋਸ਼ਲ ਮੀਡੀਆ ‘ਤੇ ਕਨਿਕਾ ਦੇ ਇੰਨਾਂ ਟਵੀਟ ਦੇ ਸਕ੍ਰੀਨ ਸ਼ਾਰਟ ਲੈ ਕੇ ਫਿਲਮ ਰਕਸ਼ਾ ਬੰਦਨ ਦੇ ਬਾਇਕਾਟ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦੇ ਬਾਇਕਾਟ ਕਰਨ ਦੀ ਸੋਸ਼ਲ ਮੀਡੀਆ ‘ਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਸ ‘ਤੇ ਆਮਿਰ ਖ਼ਾਨ ਦਾ ਬਿਆਨ ਸਾਹਮਣੇ ਆਇਆ ਹੈ।
ਫਿਲਮ ਲਾਲ ਸਿੰਘ ਚੱਢਾ ਦੇ ਬਾਇਕਾਟ ਦੀ ਮੰਗ
ਸੋਸ਼ਲ ਮੀਡੀਆ ‘ਤੇ ਆਮਿਰ ਖ਼ਾਨ ਦੀ ਫਿਲਮ ਲਾਲ ਸਿੰਘ ਚੱਢਾ ਖਿਲਾਫ਼ #BoycottLaalSinghChaddha ਮੁਹਿੰਮ ਚੱਲ ਰਹੀ ਹੈ। ਆਮਿਰ ਖ਼ਾਨ ਇਸ ਤੋਂ ਕਾਫੀ ਦੁੱਖੀ ਹਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਦਰੱਸਲ ਕੁਝ ਕਟੱੜਵਾਦੀ ਸੋਚ ਦੇ ਲੋਕ ਆਮਿਰ ਖ਼ਾਨ ਦੇ ਪੁਰਾਣੇ ਬਿਆਨਾਂ ਨੂੰ ਲੈ ਕੇ ਫਿਲਮ ਦਾ ਬਾਇਕਾਟ ਕਰਨ ਦੀ ਲੋਕਾਂ ਨੂੰ ਅਪੀਲ ਕਰ ਰਹੇ ਹਨ। ਹਾਲਾਂਕਿ ਇਸ ‘ਤੇ ਵੀ ਆਮਿਰ ਖ਼ਾਨ ਦਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਕਿਹਾ ਮੈਨੂੰ ਇਸ ਗੱਲ ਨੂੰ ਲੈ ਕੇ ਦੁੱਖ ਹੈ ਕਿ ਕੁੱਝ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਮੈਂ ਅਜਿਹਾ ਸਖ਼ਸ ਹਾਂ ਜਿਸ ਨੂੰ ਆਪਣੇ ਮੁਲਕ ਨਾਲ ਪਿਆਰ ਨਹੀਂ ਹੈ । ਜਦਕਿ ਮੈਂ ਭਾਰਤ ਦੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਕੁੱਝ ਲੋਕਾਂ ਨੇ ਮੇਰੇ ਬਾਰੇ ਇਹ ਸੋਚਿਆ। ਆਮਿਰ ਖ਼ਾਨ ਨੇ ਕਿਹਾ ਪਲੀਜ਼ ਮੇਰੀ ਫਿਲਮ ਦਾ ਬਾਇਕਾਟ ਨਾ ਕਰੋ ਫਿਲਮ ਜ਼ਰੂਰ ਵੇਖੋ, ਤੁਹਾਨੂੰ ਦੱਸਦੇ ਹਾਂ ਆਮਿਰ ਖਾਨ ਅਤੇ ਉਨ੍ਹਾਂ ਪਤਨੀ ਦੇ ਉਹ ਬਿਆਨ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਫਿਲਮ ਦਾ ਬਾਇਕਾਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਨੇ ਆਮਿਰ ਖ਼ਾਨ ਨਾਲ ਜੁੜੇ ਵਿਵਾਦ
- ਆਮਿਰ ਖਾਨ ਨੇ ਕੁੱਝ ਸਾਲ ਪਹਿਲਾਂ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਪਹਿਲੀ ਵਾਰ ਡਰ ਲੱਗ ਰਿਹਾ ਹੈ ਕਿਉਂਕਿ ਦੇਸ਼ ਦਾ ਮਹੌਲ ਖ਼ਰਾਬ ਹੋ ਰਿਹਾ ਹੈ। ਸਿਰਫ਼ ਇੰਨਾਂ ਹੀ ਨਹੀਂ ਆਮਿਰ ਖਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਦੇਸ਼ ਛੱਡਣ ਬਾਰੇ ਪੁੱਛ ਰਹੀ ਹੈ ? ਪਤਨੀ ਕਿਰਣ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿੱਚ ਸੀ।
- 2.ਫਿਲਮ ਪੀਕੇ ਵਿੱਚ ਆਮਿਰ ਖਾਨ ‘ਤੇ ਭਗਵਾਨ ਦਾ ਮਜ਼ਾਕ ਉਡਾਉਣ ਦਾ ਇਲਜ਼ਾਮ ਵੀ ਲੱਗਿਆ ਸੀ,ਪਿਛਲੀ ਫਿਲਮ ਨੂੰ ਲੈ ਕੇ ਵੀ ਹਿੰਦੂ ਸੰਗਠਨ ਉਨ੍ਹਾਂ ਤੋਂ ਕਾਫ਼ੀ ਨਰਾਜ਼ ਸਨ।
- ਆਮਿਰ ਖ਼ਾਨ ਨੇ ਆਪਣੇ ਸ਼ੋਅ ਵਿੱਚ ਸ਼ਿਵ ਜੀ ਦੀ ਮੂਰਤੀ ਨੂੰ 20 ਰੁਪਏ ਦਾ ਦੁੱਧ ਚੜਾਉਣ ਦੀ ਥਾਂ ਬੱਚੇ ਨੂੰ ਖਾਣਾ ਖਵਾਉਣ ਦੀ ਅਪੀਲ ਕੀਤੀ ਸੀ ਇਸ ‘ਤੇ ਵੀ ਕਾਫ਼ੀ ਵਿਵਾਦ ਹੋਇਆ ਸੀ। ਹੁਣ ਲੋਕ ਕਹਿ ਰਹੇ ਨੇ ਲਾਲ ਸਿੰਘ ਚੱਢਾ ‘ਤੇ ਪੈਸਾ ਖਰਚ ਕਰਨ ਦੀ ਥਾਂ ਗਰੀਬਾਂ ਵਿੱਚ ਖਾਣਾ ਵੰਡ ਦਿੱਤਾ ਜਾਵੇ
- ਫਿਲਮ ਲਾਲ ਸਿੰਘ ਚੱਢਾ ਵਿੱਚ ਅਦਾਕਾਰਾ ਕਰੀਨਾ ਕਪੂਰ ਵੀ ਅਹਿਮ ਕਿਰਦਾਰ ਨਿਭਾ ਰਹੀ ਨੇ, ਲੋਕਾਂ ਨੂੰ ਕਰੀਨਾ ਦੇ ਉਸ ਬਿਆਨ ਤੋਂ ਇਤਰਾਜ਼ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਸਾਡੀ ਫਿਲਮ ਨਾ ਵੇਖੋ ਸਾਨੂੰ ਕੋਈ ਫਰਕ ਨਹੀਂ ਪੈਂਦਾ,ਕਰੀਨਾ ਕਪੂਰ ਦਾ ਇਹ ਬਿਆਨ ਫਿਲਮਾਂ ਵਿੱਚ ਪਰਿਵਾਰਵਾਦ ਨੂੰ ਤਰਜ਼ੀ ਦੇਣ ਦੇ ਇਲਜ਼ਾਮਾਂ ਤੋਂ ਬਾਅਦ ਆਇਆ ਸੀ