India Punjab

ਫਿਲਮ ਲਾਲ ਸਿੰਘ ਚੱਢਾ ‘ਚ ਸਿੱਖ ਦਾ ਕਿਰਦਾਰ ਨਿਭਾ ਰਹੇ ‘ਆਮਿਰ ਖ਼ਾਨ’ ਦਾ ਵਿਰੋਧ ਕਿਉਂ ? ਜਾਣੋ 4 ਵਜ੍ਹਾ

ਸੋਸ਼ਲ ਮੀਡੀਆ ‘ਤੇ #BoycottLaalSinghChaddha ਟਰੈਂਡ ਕਰ ਰਿਹਾ ਹੈ

ਦ ਖ਼ਾਲਸ ਬਿਊਰੋ : 4 ਸਾਲ ਬਾਅਦ ਆਮਿਰ ਖ਼ਾਨ ਦੀ ਨਵੀਂ ਫਿਲਮ ਲਾਲ ਸਿੰਘ ਚੱਢਾ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਉਹ ਸਿੱਖ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ ਪਰ ਸੋਸ਼ਲ ਮੀਡੀਆ ‘ਤੇ #BoycottLaalSinghChaddha ਟਰੈਂਡ ਕਰ ਰਿਹਾ ਹੈ, ਜਿਸ ‘ਤੇ ਆਮਿਰ ਖ਼ਾਨ ਕਾਫੀ ਦੁਖੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਵੀ ਕੀਤੀ ਹੈ।

ਦਰਅਸਲ, ਕੁਝ ਕੱਟੜਵਾਦੀ ਸੋਚ ਦੇ ਲੋਕ ਆਮਿਰ ਖ਼ਾਨ ਦੇ ਪੁਰਾਣੇ ਬਿਆਨਾਂ ਨੂੰ ਲੈ ਕੇ ਫਿਲਮ ਦਾ ਬਾਈਕਾਟ ਕਰਨ ਦੀ ਲੋਕਾਂ ਨੂੰ ਅਪੀਲ ਕਰ ਰਹੇ ਹਨ। ਹਾਲਾਂਕਿ, ਇਸ ‘ਤੇ ਆਮਿਰ ਖ਼ਾਨ ਨੇ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਕੁੱਝ ਲੋਕਾਂ ਨੂੰ ਉਨ੍ਹਾਂ ਬਾਰੇ ਅਜਿਹਾ ਲੱਗਦਾ ਹੈ ਕਿ ਉਹ ਆਪਣੇ ਦੇਸ਼ ਨੂੰ ਪਿਆਰ ਨਹੀਂ ਕਰਦੇ ਪਰ ਅਜਿਹਾ ਨਹੀਂ ਹੈ। ਆਮਿਰ ਖਾਨ ਨੇ ਭਾਰਤੀ ਲੋਕਾਂ ਦੇ ਨਾਲ ਪਿਆਰ ਅਤੇ ਸਤਿਕਾਰ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ। ਆਮਿਰ ਖ਼ਾਨ ਨੇ ਆਪਣੀ ਫਿਲਮ ਦਾ ਬਾਈਕਾਟ ਨਾ ਕਰਕੇ ਲੋਕਾਂ ਨੂੰ ਇਹ ਫਿਲਮ ਵੇਖਣ ਦੀ ਅਪੀਲ ਕੀਤੀ ਹੈ। ਤੁਹਾਨੂੰ ਦੱਸਦੇ ਹਾਂ ਕਿ ਆਮਿਰ ਖਾਨ ਅਤੇ ਉਨ੍ਹਾਂ ਦੀ ਪਤਨੀ ਦੇ ਉਹ ਬਿਆਨ, ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਇਹ ਨੇ ਆਮਿਰ ਖ਼ਾਨ ਨਾਲ ਜੁੜੇ ਵਿਵਾਦ

ਆਮਿਰ ਖਾਨ ਨੇ ਕੁੱਝ ਸਾਲ ਪਹਿਲਾਂ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਪਹਿਲੀ ਵਾਰ ਡਰ ਲੱਗ ਰਿਹਾ ਹੈ ਕਿਉਂਕਿ ਦੇਸ਼ ਦਾ ਮਹੌਲ ਖ਼ਰਾਬ ਹੋ ਰਿਹਾ ਹੈ। ਸਿਰਫ਼ ਇੰਨਾਂ ਹੀ ਨਹੀਂ, ਆਮਿਰ ਖਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਦੇਸ਼ ਛੱਡਣ ਬਾਰੇ ਪੁੱਛ ਰਹੀ ਹੈ ? ਪਤਨੀ ਕਿਰਨ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿੱਚ ਸੀ।

ਫਿਲਮ ਪੀਕੇ ਵਿੱਚ ਆਮਿਰ ਖਾਨ ‘ਤੇ ਭਗਵਾਨ ਦਾ ਮਜ਼ਾਕ ਉਡਾਉਣ ਦਾ ਇਲਜ਼ਾਮ ਵੀ ਲੱਗਿਆ ਸੀ। ਇਸ ਫਿਲਮ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਉਨ੍ਹਾਂ ਤੋਂ ਕਾਫ਼ੀ ਨਰਾਜ਼ ਸਨ।

ਆਮਿਰ ਖ਼ਾਨ ਨੇ ਆਪਣੇ ਸ਼ੋਅ ਵਿੱਚ ਸ਼ਿਵ ਜੀ ਦੀ ਮੂਰਤੀ ਨੂੰ 20 ਰੁਪਏ ਦਾ ਦੁੱਧ ਚੜਾਉਣ ਦੀ ਥਾਂ ਬੱਚੇ ਨੂੰ ਖਾਣਾ ਖਵਾਉਣ ਦੀ ਅਪੀਲ ਕੀਤੀ ਸੀ। ਇਸ ‘ਤੇ ਵੀ ਕਾਫ਼ੀ ਵਿਵਾਦ ਹੋਇਆ ਸੀ। ਹੁਣ ਲੋਕ ਕਹਿ ਰਹੇ ਹਨ ਲਾਲ ਸਿੰਘ ਚੱਢਾ ‘ਤੇ ਪੈਸਾ ਖਰਚ ਕਰਨ ਦੀ ਥਾਂ ਗਰੀਬਾਂ ਵਿੱਚ ਖਾਣਾ ਵੰਡ ਦਿੱਤਾ ਜਾਵੇ।

ਅਦਾਕਾਰ ਆਮੀਰ ਖਾਨ

ਫਿਲਮ ਲਾਲ ਸਿੰਘ ਚੱਢਾ ਵਿੱਚ ਅਦਾਕਾਰਾ ਕਰੀਨਾ ਕਪੂਰ ਵੀ ਅਹਿਮ ਕਿਰਦਾਰ ਨਿਭਾ ਰਹੀ ਹੈ। ਲੋਕਾਂ ਨੂੰ ਕਰੀਨਾ ਦੇ ਉਸ ਬਿਆਨ ਤੋਂ ਇਤਰਾਜ਼ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਸਾਡੀ ਫਿਲਮ ਨਾ ਵੇਖੋ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਰੀਨਾ ਕਪੂਰ ਦਾ ਇਹ ਬਿਆਨ ਫਿਲਮਾਂ ਵਿੱਚ ਪਰਿਵਾਰਵਾਦ ਨੂੰ ਤਰਜੀਹ ਦੇਣ ਦੇ ਇਲਜ਼ਾਮਾਂ ਤੋਂ ਬਾਅਦ ਆਇਆ ਸੀ।

4 ਸਾਲ ਬਾਅਦ ਆਮਿਰ ਖ਼ਾਨ ਦੀ ਨਵੀਂ ਫਿਲਮ ਲਾਲ ਸਿੰਘ ਚੱਢਾ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਉਹ ਸਿੱਖ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ ਪਰ ਸੋਸ਼ਲ ਮੀਡੀਆ ‘ਤੇ #BoycottLaalSinghChaddha ਟਰੈਂਡ ਕਰ ਰਿਹਾ ਹੈ, ਜਿਸ ‘ਤੇ ਆਮਿਰ ਖ਼ਾਨ ਕਾਫੀ ਦੁਖੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਵੀ ਕੀਤੀ ਹੈ।