Punjab

ਕੋਰਟ ਵਿੱਚ ਰੁਲਿਆ ਭੱਜ ਕੇ ਵਿਆਹ ਕਰਵਾਉਣ ਵਾਲੀ ਕੁੜੀ ਦਾ ਪਿਓ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਰੋਪੜ ਦੀ ਇਕ ਅਦਾਲਤ ਵਿੱਚ ਬੀਤੇ ਕੱਲ੍ਹ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲਾ ਮੁੰਡਾ ਕੁੜੀ ਪ੍ਰੋਟੈਕਸ਼ਨ ਲੈਣ ਲਈ ਕੋਰਟ ਪਹੁੰਚੇ। ਇਸ ਮੌਕੇ ਕੁੜੀ ਦਾ ਪਿਓ ਪਰਿਵਾਰ ਸਮੇਤ ਕੋਰਟ ਪਹੁੰਚ ਗਿਆ ਤੇ ਹੰਗਾਮਾ ਹੋ ਗਿਆ। ਇਸ ਦੌਰਾਨ ਲੜਕੀ ਦੇ ਪਿਓ ਨੇ ਵਕੀਲ ਉੱਤੇ ਧੱਕੇ ਨਾਲ ਵਿਆਹ ਕਰਵਾਉਣ ਦੇ ਇਲਜ਼ਾਮ ਲਗਾਏ ਤੇ ਆਪਣੀ ਲੜਕੀ ਨੂੰ ਲੜਕੇ ਦੇ ਚੁੰਗਲ ਤੋਂ ਛੁਡਵਾਉਣ ਦੀ ਮੰਗ ਕੀਤੀ।

ਇਸ ਦੌਰਾਨ ਕੋਰਟ ਕੰਪਲੈਕਸ ਵਿੱਚ ਲੜਕੀ ਤੇ ਲੜਕੇ ਨਾਲ ਲੜਕੀ ਦੇ ਪਿਓ ਦੀ ਖਿੱਚ ਧੂਹ ਵੀ ਹੋਈ। ਹੈਰਾਨੀ ਦੀ ਗੱਲ ਹੈ ਕਿ ਕੋਰਟ ਵਿੱਚ ਲੜਕੀ ਦਾ ਪਿਓ ਨਿਆਂ ਲਈ ਗੁਹਾਰ ਲਗਾਉਂਦਾ ਰਿਹਾ ਪਰ ਕਿਸੇ ਨੇ ਵੀ ਮਦਦ ਲਈ ਹੱਥ ਨਹੀਂਫੜਿਆ ਤੇ ਲੜਕੀ ਲੜਕਾ ਮੁੜ ਜੱਜ ਅੱਗੇ ਪੇਸ਼ ਹੋ ਗਏ। ਇਸ ਦੌਰਾਨ ਲੜਕੀ ਦੇ ਪਿਓ ਨੂੰ ਉਲਟਾ ਪਰਿਵਾਰ ਸਮੇਤ ਫੜ੍ਹ ਲਿਆ ਗਿਆ।


ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਕਰਵਾਉਣ ਵਾਲਾ ਲੜਕਾ ਘਰ ਦੇ ਸਾਹਮਣੇ ਹੀ ਰਹਿੰਦਾ ਹੈ ਤੇ ਲੜਕੀ ਨਾਬਾਲਿਗ ਤੇ ਮਾਨਸਿਕ ਪਰੇਸ਼ਾਨ ਹੈ।ਲੜਕੀ ਦੇ ਪਿਓ ਨੇ ਕਿਹਾ ਕਿ ਲੜਕੀ ਦਾ ਧੱਕੇ ਨਾਲ ਵਿਆਹ ਕੀਤਾ ਗਿਆ ਹੈ ਤੇ ਇਸ ਵਿੱਚ ਵਕੀਲ ਸ਼ਾਮਿਲ ਹੈ। ਉੱਧਰ, ਵਕੀਲ ਦਾ ਕਹਿਣ ਕਿ ਲੜਕੀ ਤੇ ਲੜਕਾ ਲੀਗਲ ਕਾਗਜਾਂ ਨਾਲ ਕੋਰਟ ਵਿੱਚ ਪ੍ਰੋਟੈਕਸ਼ਨ ਲੈਣ ਆਇਆ ਸੀ ਤੇ ਕੋਰਟ ਨੇ ਇਹ ਗ੍ਰਾਂਟ ਕਰਕੇ ਪੁਲਿਸ ਨੂੰ ਡਾਇਰੈਕਸ਼ਨ ਦੇ ਦਿੱਤੀ ਹੈ।