Punjab

ਸਿਮਰਜੀਤ ਸਿੰਘ ਬੈਂਸ ਦੀਆਂ ਦੋਵੇਂ ਪਟੀਸ਼ਨਾਂ ਹੋਈਆਂ ਖਾਰਜ

‘ਦ ਖਾਲਸ ਬਿਊਰੋ:ਸਿਮਰਜੀਤ ਸਿੰਘ ਬੈਂਸ ਨੂੰ ਹਾਈ ਕੋਰਟ ਨੇ ਵੱਡਾ ਝਟਕਾ ਦਿੰਦੇ ਹੋਏ ਉਸ ਦੀਆਂ ਦੋਵੇਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਹੈ ।ਉਹਨਾਂ ਨੇ ਬਲਾਤਕਾਰ ਮਾਮਲੇ ਵਿੱਚ ਜ਼ਮਾਨਤ ਲੈਣ ਲਈ ਪਟੀਸ਼ਨ ਪਾਈ ਸੀ ਤੇ ਇਸ ਤੋਂ ਇਲਾਵਾ ਲੁਧਿਆਣਾ ਅਦਾਲਤ ਨੇ ਸਿਮਰਜੀਤ ਸਿੰਘ ਬੈਂਸ ਨੂੰ ਭਗੋੜਾ ਕਰਾਰ ਕਰਾਰ ਦਿੱਤਾ ਹੋਇਆ ਸੀ,ਉਸ ਦੇ ਖਿਲਾਫ ਵੀ ਉਹਨਾਂ ਪਟੀਸ਼ਨ ਪਾਈ ਹੋਈ ਸੀ ਪਰ ਅਦਾਲਤ ਨੇ ਉਹਨਾਂ ਦੀਆਂ ਇਹ ਦੋਵੇਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ।

ਜਿਸ ਨਾਲ ਫਿਲਹਾਲ ਤਾਂ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਬਹੁਤ ਵੱਧ ਗਈਆਂ ਹਨ।ਇਸ ਤੋਂ ਪਹਿਲਾਂ ਦੋਹਾਂ ਪੱਖ ਦੇ ਵਕੀਲਾਂ ਨੇ ਜ਼ੋਰਦਾਰ ਬਹਿਸ ਕੀਤੀ ਤੇ ਆਪੋ-ਆਪਣੇ ਤਰਕ ਰੱਖੇ,ਜਿਸ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਤੇ ਅੱਜ ਇਸ ਸੰਬੰਧ ਵਿੱਚ ਆਪਣਾ ਫ਼ੈਸਲਾ ਸੁਣਾਇਆ ਹੈ।

ਇਸ ਤੋਂ ਪਹਿਲਾਂ ਵੀ ਸਿਮਰਜੀਤ ਸਿੰਘ ਬੈਂਸ ਨੇ ਇਸੇ ਮਾਮਲੇ ਵਿੱਚ ਜ਼ਮਾਨਤ ਲੈਣ ਲਈ ਵਿੱਚ ਲੁਧਿਆਣਾ ਅਦਾਲਤ ਦਾ ਦਰਵਾਜਾ ਖੜਕਾਇਆ ਸੀ ਪਰ ਉਥੇ ਵੀ ਜਮਾਨਤ ਦੀ ਅਰਜ਼ੀ ਰੱਦ ਹੋ ਗਈ ਸੀ ਅਤੇ ਅਦਾਲਤ ਨੇ ਬੈਂਸ ਨੂੰ ਇਸ਼ਤਿਹਾਰੀ ਮੁਲਜ਼ਮ ਕਰਾਰ ਦੇ ਦਿੱਤਾ ਸੀ ਤੇ ਇਸ ਦਾ ਨੋਟਿਸ ਵੀ ਉਸ ਦੇ ਘਰ ਅੱਗੇ ਲਾ ਦਿੱਤੇ ਗਏ ਸੀ। ਬੈਂਸ ਨੇ ਬਲਾਤਕਾਰ ਮਾਮਲੇ ਵਿੱਚ ਜ਼ਮਾਨਤ ਲੈਣ ਲਈ ਤੇ ਆਪਣੇ ਤੇ ਲੱਗੇ ਭਗੋੜਾ ਹੋਣ ਦੇ ਇਲਜ਼ਾਮਾਂ ਨੂੰ ਚੁਣੋਤੀ ਦੇਣ ਲਈ ਹਾਈ ਕੋਰਟ ਦਾ ਰੁੱਖ ਕੀਤਾ ਸੀ ਪਰ ਉਥੋਂ ਵੀ ਉਹਨਾਂ ਪੱਲੇ ਨਿਰਾਸ਼ਾ ਹੀ ਪਈ ਹੈ।